Site icon Dainik Savera Punjab

Jalandhar Weather Update : ਜਲੰਧਰ ‘ਚ ਸ਼ੁਰੂ ਹੋਇਆ ਭਾਰੀ ਮੀਂਹ ; 24 ਘੰਟਿਆਂ ‘ਚ 10 ਡਿਗਰੀ ਡਿੱਗਿਆ ਤਾਪਮਾਨ

JALANDHAR WEATHER : ਸੋਮਵਾਰ ਸਵੇਰ ਤੋਂ ਹੀ ਜਲੰਧਰ ਵਿੱਚ ਮੌਸਮ ਵਿੱਚ ਅਚਾਨਕ ਬਦਲਾਅ ਆਇਆ ਹੈ, ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਪਹਿਲਾਂ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ। ਐਤਵਾਰ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਸ਼ਹਿਰ ਦੇ ਮੌਸਮ ਵਿੱਚ ਅਚਾਨਕ ਬਦਲਾਅ ਆਇਆ। ਤੇਜ਼ ਹਵਾਵਾਂ, ਸੰਘਣੇ ਬੱਦਲ ਛਾਏ ਰਹਿਣ ਅਤੇ ਰੁਕ-ਰੁਕ ਕੇ ਮੀਂਹ ਪੈਣ ਕਾਰਨ ਦਿਨ ਭਰ ਠੰਡਾ ਮਾਹੌਲ ਰਿਹਾ। ਭਾਵੇਂ ਇਹ ਮਾਰਚ ਦਾ ਮਹੀਨਾ ਹੈ ਪਰ ਇਕ ਵਾਰ ਫਿਰ ਸਰਦੀਆਂ ਦਾ ਅਹਿਸਾਸ ਇੱਕ ਵਾਰ ਫਿਰ ਵਾਪਸ ਆ ਗਿਆ।

Exit mobile version