Site icon Dainik Savera Punjab

ਜਲੰਧਰ ਪੁਲਿਸ ਨੇ ਬੰਬੀਹਾ ਗੈਂਗ ਦੇ ਸ਼ੂਟਰ ਨੂੰ ਕੀਤਾ ਕਾਬੂ, ਮੁਕਾਬਲੇ ਦੌਰਾਨ ਲੱਤ ‘ਚ ਲੱਗੀ ਗੋਲੀ

Jalandhar Police arrests Bambiha gang shooter, shot in leg during encounter

ਜਲੰਧਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਬੰਬੀਹਾ ਗੈਂਗ ਨਾਲ ਜੁੜੇ ਸ਼ੂਟਰ ਜੋਧ ਸਿੰਘ ਉਰਫ਼ ਜੋਧਾ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਲੱਕੀ ਪਟਿਆਲ ਗੈਂਗ ਨਾਲ ਸੰਬੰਧਿਤ ਹੈ ਅਤੇ ਮੋਹਾਲੀ ਤੇ ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਾਂਟੇਡ ਸੀ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਲਗਾਏ ਨਾਕੇ ਦੌਰਾਨ ਦੋਸ਼ੀ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਸਵੈ-ਰੱਖਿਆ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਉਸਦੀ ਲੱਤ ਵਿੱਚ ਗੋਲੀ ਲੱਗੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋਧਾ ਨੇ 28 ਫਰਵਰੀ ਨੂੰ ਜਲੰਧਰ ਦੇ ਵਰਦਾਨ ਹਸਪਤਾਲ ‘ਤੇ ਹੋਈ ਗੋਲੀਬਾਰੀ ਨੂੰ ਅੰਜਾਮ ਦਿੱਤਾ ਸੀ। ਉਸ ਕੋਲੋਂ ਬਰਾਮਦ ਹੈਲਮੇਟ ਅਤੇ ਹਥਿਆਰ ਦੀ ਸੀਸੀਟੀਵੀ ਫੁਟੇਜ ਨਾਲ ਪੁਸ਼ਟੀ ਹੋ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਦਾ ਹੱਥ ਸੀ ਅਤੇ ਇੱਕ ਕੈਨੇਡਾ ਆਧਾਰਿਤ ਵਿਅਕਤੀ ਵੱਲੋਂ ਫੰਡਿੰਗ ਕੀਤੇ ਜਾਣ ਦੇ ਵੀ ਸੁਰਾਗ ਮਿਲੇ ਹਨ।

ਜਪਾਨ ਵਿੱਚ ਹੈਰਾਨ ਕਰਨ ਵਾਲੀ ਘਟਨਾ: ਰੂਮਮੇਟ ਦੇ ਬੁੱਲ੍ਹ ਸੂਈ-ਧਾਗੇ ਨਾਲ ਸਿਲਣ ਦੇ ਦੋਸ਼ ‘ਚ ਔਰਤ ਗ੍ਰਿਫ਼ਤਾਰ

ਪੁਲਿਸ ਹੁਣ ਗ੍ਰਿਫ਼ਤਾਰ ਸ਼ੂਟਰ ਤੋਂ ਪੁੱਛਗਿੱਛ ਕਰਕੇ ਗੈਂਗ ਦੇ ਹੋਰ ਮੈਂਬਰਾਂ, ਫਿਰੌਤੀ ਰੈਕੇਟ ਅਤੇ ਵਿਦੇਸ਼ੀ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਕਾਰਵਾਈ ਨਾਲ ਪੰਜਾਬ ਵਿੱਚ ਸਰਗਰਮ ਸੰਗਠਿਤ ਅਪਰਾਧੀ ਗਿਰੋਹਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਵੱਡਾ ਬਲ ਮਿਲੇਗਾ।

ਨਾਗਾਲੈਂਡ ਦੇ ਵਪਾਰੀਆਂ ਦੀ ਨਵੀਂ ਸ਼ੁਰੂਆਤ! ਕੁੱਤਿਆਂ ਦੇ ਮੀਟ ਦਾ ਕਾਰੋਬਾਰ ਛੱਡ ਮਸ਼ਰੂਮ ਖੇਤੀ ਤੇ ਅਚਾਰ ਬਣਾਉਣ ਨੂੰ ਦਿੱਤੀ ਤਰਜੀਹ

Exit mobile version