Punjab News
Punjab News

Jalandhar News : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਦੇ ਖ਼ਿਲਾਫ ਮੁਹਿੰਮ ਦੇ ਤਹਿਤ ਅੱਜ ਜਲੰਧਰ ਦੇ ਬੱਸੀ ਗੁਜਾ ਇਲਾਕੇ ਵਿੱਚ ਨਸ਼ਾ ਤਸਕਰ ਸਚਿਨ ਦੇ ਖ਼ਿਲਾਫ ਕਾਰਵਾਈ ਕੀਤੀ ਗਈ।
ਸਚਿਨ ਉੱਤੇ ਐਨਡੀਪੀਐਸ ਅਧੀਨ ਲਗਭਗ 10 ਮਾਮਲੇ ਦਰਜ ਹਨ। ਨਗਰ ਨਿਗਮ ਵੱਲੋਂ ਉਸਨੂੰ ਕਈ ਵਾਰ ਨੋਟਿਸ ਭੇਜੇ ਗਏ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਨਸ਼ਾ ਤਸਕਰੀ ਦੇ ਨਾਲ-ਨਾਲ ਉਸ ਨੇ ਕਾਲੀ ਦੌਲਤ ਦੀ ਵਰਤੋਂ ਕਰਕੇ ਮਕਾਨ ਦੀ ਨਜਾਇਜ਼ ਉਸਾਰੀ ਵੀ ਕੀਤੀ ਸੀ।
ਇਸ ਲਈ ਅੱਜ ਨਗਰ ਨਿਗਮ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਨਾਲ ਉਸ ਦੇ ਖ਼ਿਲਾਫ ਕਾਰਵਾਈ ਕੀਤੀ ਗਈ।