Site icon Dainik Savera Punjab

ਜਲੰਧਰ ‘ਚ ਵੱਡਾ ਹਾਦਸਾ: ਲੱਕੜਾਂ ਦੇ ਗੋਦਾਮ ‘ਚ ਲੱਗੀ ਅੱਗ ਕਾਰਨ ਆਸ-ਪਾਸ ਦੇ ਇਲਾਕੇ ‘ਚ ਮਚੀ ਹਾਹਾਕਾਰ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ

ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਦੇ ਗੋਦਾਈਪੁਰ ਇਲਾਕੇ ਵਿੱਚ ਇਕ ਲੱਕੜਾਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ ਅਤੇ ਡਰ ਦਾ ਮਾਹੌਲ ਬਣ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਅੱਗ ਸ਼ਾਰਟ ਸਰਕਟ ਕਾਰਨ ਲੱਗੀ ਮੰਨੀ ਜਾ ਰਹੀ ਹੈ। ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਲੱਕੜ ਅਤੇ ਹੋਰ ਜਲਣਸ਼ੀਲ ਸਮੱਗਰੀ ਪਈ ਹੋਣ ਕਰਕੇ ਅੱਗ ਨੇ ਕੁਝ ਹੀ ਸਮੇਂ ਵਿੱਚ ਤੀਬਰ ਰੂਪ ਧਾਰਨ ਕਰ ਲਿਆ।

ਇਹ ਵੀ ਪੜ੍ਹੋ :

Bhuvi-Hazlewood ਦੀ ਜੋੜੀ ਨੇ ਇੰਝ ਫਲਾਪ ਕੀਤਾ ਗੁਜਰਾਤ ਦਾ ਪਲਾਨ, ਭੁਵਨੇਸ਼ਵਰ ਨੇ ਦੱਸਿਆ ਆਪਣਾ ‘Master Plan’

Bhuvi-Hazlewood ਦੀ ਜੋੜੀ ਨੇ ਇੰਝ ਫਲਾਪ ਕੀਤਾ ਗੁਜਰਾਤ ਦਾ ਪਲਾਨ, ਭੁਵਨੇਸ਼ਵਰ ਨੇ ਦੱਸਿਆ ਆਪਣਾ ‘Master Plan’

ਅੱਗ ਦੀਆਂ ਉੱਚੀਆਂ ਲਪਟਾਂ ਅਤੇ ਘਣਾ ਧੂੰਆਂ ਦੂਰੋਂ ਹੀ ਨਜ਼ਰ ਆ ਰਿਹਾ ਸੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ਉਪਰੰਤ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ। ਗੋਦਾਮ ਵਿੱਚ ਲੱਕੜਾਂ ਦਾ ਵੱਡਾ ਸਟਾਕ ਹੋਣ ਕਾਰਨ ਅੱਗ ਬੁਝਾਉਣ ਵਿੱਚ ਫਾਇਰ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ :“ਦਬਾਅ ਹੇਠ ਹੋਈਆਂ ਗਲਤੀਆਂ ਤੇ ਖ਼ਰਾਬ ਫੀਲਡਿੰਗ ਪਈ ਭਾਰੀ”, RCB ਹੱਥੋਂ ਹਾਰ ਤੋਂ ਬਾਅਦ ਬੋਲੇ GT ਦੇ ਕਪਤਾਨ ਸ਼ੁਭਮਨ ਗਿੱਲ

“ਦਬਾਅ ਹੇਠ ਹੋਈਆਂ ਗਲਤੀਆਂ ਤੇ ਖ਼ਰਾਬ ਫੀਲਡਿੰਗ ਪਈ ਭਾਰੀ”, RCB ਹੱਥੋਂ ਹਾਰ ਤੋਂ ਬਾਅਦ ਬੋਲੇ GT ਦੇ ਕਪਤਾਨ ਸ਼ੁਭਮਨ ਗਿੱਲ

ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਗੋਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਅੱਗ ‘ਤੇ ਕਾਬੂ ਪਾਉਣ ਲਈ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਗੋਦਾਮ ਦੀ ਟੀਨ ਦੀ ਛੱਤ ਢਾਹੀ ਗਈ ਤਾਂ ਜੋ ਅੰਦਰ ਤੱਕ ਪਾਣੀ ਪਹੁੰਚ ਸਕੇ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ।

Jalandhar Godaipur fire accident

Exit mobile version