ਪੰਜਾਬ ਡੈਸਕ: ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਪਿੰਡ ਸੰਧਾਵਾਲ ਮੰਡ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਨਸ਼ੇ ਦੀ ਖੁੱਲ੍ਹੀ ਵਿਕਰੀ ਅਤੇ ਜੂਏ ਦਾ ਵਿਰੋਧ ਕਰਨ ‘ਤੇ ਤਿੰਨ ਨਕਾਬਪੋਸ਼ ਹਥਿਆਰਬੰਦ ਬਦਮਾਸ਼ਾਂ ਨੇ ਦਿਨ-ਦਿਹਾੜੇ ਇੱਕ ਘਰ ਵਿੱਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਦੌਰਾਨ ਘਰ ਆਈ ਧੀ ਗੁਰਜੀਤ ਕੌਰ ਦੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ।
ਇਹ ਵੀ ਪੜੋਂ:
ਲੁਧਿਆਣਾ ‘ਚ ਸੜਕ ਕਿਨਾਰੇ ਮਿਲੀ ਨੌਜਵਾਨ ਦੀ ਲਾਸ਼: ਗਰਮੀ ਨਾਲ ਮੌਤ ਦਾ ਖਦਸ਼ਾ
ਲੁਧਿਆਣਾ ‘ਚ ਸੜਕ ਕਿਨਾਰੇ ਮਿਲੀ ਨੌਜਵਾਨ ਦੀ ਲਾਸ਼: ਗਰਮੀ ਨਾਲ ਮੌਤ ਦਾ ਖਦਸ਼ਾ
ਪੀੜਤ ਪਰਿਵਾਰ ਦੀ ਬਜ਼ੁਰਗ ਮੈਂਬਰ ਬੁਚਨ ਕੌਰ (ਜਸਵੰਤ ਸਿੰਘ ਦੀ ਪਤਨੀ) ਨੇ ਦੱਸਿਆ ਕਿ ਆਸ-ਪਾਸ ਦੇ ਕੁਝ ਲੋਕ ਗੈਰ-ਕਾਨੂੰਨੀ ਤੌਰ ‘ਤੇ ਨਸ਼ਾ ਵੇਚਣ ਅਤੇ ਜੂਆ ਖਿਡਾਉਣ ਦਾ ਧੰਦਾ ਕਰਦੇ ਹਨ। ਜਦੋਂ ਉਨ੍ਹਾਂ ਦੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ, ਤਾਂ ਉਹ ਰੰਜਿਸ਼ ਰੱਖਣ ਲੱਗੇ ਅਤੇ ਕਾਫ਼ੀ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਅੱਜ ਜਦੋਂ ਪਰਿਵਾਰ ਘਰ ਦੇ ਅੰਦਰ ਸੀ, ਤਾਂ ਇੱਕ ਮੋਟਰਸਾਈਕਲ ‘ਤੇ ਤਿੰਨ ਹਮਲਾਵਰ ਆਏ। ਦੋ ਬਦਮਾਸ਼ ਪਿਸਤੌਲ ਲਹਿਰਾਉਂਦੇ ਹੋਏ ਘਰ ਦੇ ਅੰਦਰ ਵੜ ਗਏ, ਜਦੋਂ ਕਿ ਤੀਜਾ ਸਾਥੀ ਤੁਰੰਤ ਫ਼ਰਾਰ ਹੋਣ ਲਈ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਰਿਹਾ।
ਇਹ ਵੀ ਪੜੋਂ:
ਸੰਗਰੂਰ: ਨੌਕਰੀ ਦੀ ਤਲਾਸ਼ ‘ਚ ਨਿਕਲੀ ਲੜਕੀ ਨਾਲ ਵਾਪਰਿਆ ਦੁਖਦਾਈ ਹਾਦਸਾ
ਸੰਗਰੂਰ: ਨੌਕਰੀ ਦੀ ਤਲਾਸ਼ ‘ਚ ਨਿਕਲੀ ਲੜਕੀ ਨਾਲ ਵਾਪਰਿਆ ਦੁਖਦਾਈ ਹਾਦਸਾ
ਧੀ ਨੂੰ ਮਾਰੀ ਸਿੱਧੀ ਗੋਲੀ: ਬੁਚਨ ਕੌਰ ਦੀ ਧੀ ਗੁਰਜੀਤ ਕੌਰ (ਜੋ ਸ਼ਾਹਕੋਟ ਦੇ ਹੀ ਪਿੰਡ ਰਾਮਪੁਰ ਦੀ ਰਹਿਣ ਵਾਲੀ ਹੈ ਅਤੇ ਪੇਕੇ ਆਈ ਹੋਈ ਸੀ) ਰਸੋਈ ਵਿੱਚ ਕੰਮ ਕਰ ਰਹੀ ਸੀ। ਬਾਹਰ ਰੌਲਾ ਸੁਣ ਕੇ ਜਿਵੇਂ ਹੀ ਉਹ ਵਿਹੜੇ ਵੱਲ ਆਈ, ਬਦਮਾਸ਼ਾਂ ਨੇ ਉਸ ‘ਤੇ ਸਿੱਧੀ ਗੋਲੀ ਚਲਾ ਦਿੱਤੀ। ਗੋਲੀ ਉਸਦੀ ਸੱਜੀ ਲੱਤ ਵਿੱਚ ਲੱਗੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਬਾਕੀ ਪਰਿਵਾਰਕ ਮੈਂਬਰ ਵੱਖ-ਵੱਖ ਕਮਰਿਆਂ ਵਿੱਚ ਹੋਣ ਕਾਰਨ ਬਚ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਾਹਕੋਟ ਦੇ ਡੀਐਸਪੀ ਸਰਵਣ ਸਿੰਘ ਬਿੱਲ, ਐਸਐਚਓ ਦਿਲਬਾਗ ਸਿੰਘ ਅਤੇ ਏਐਸਆਈ ਪਰਮਜੀਤ ਕੌਰ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਰ ਰਾਤ ਤੱਕ ਛਾਪੇਮਾਰੀ ਕੀਤੀ ਜਾ ਰਹੀ ਸੀ।
jalandhar-firing-woman-shot-after-opposing-drug-sales
