Site icon Dainik Savera Punjab

ਜਾਲੰਧਰ ‘ਚ ਫੱਟੇ ਤੇ ਖਰਾਬ ਨੋਟਾਂ ਨੇ ਬੈਂਕਿੰਗ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਹਿਲਾਇਆ

ਜਾਲੰਧਰ: ਵੈਸਟ ਹਲਕੇ ਦੀ 66 ਫੁੱਟੀ ਰੋਡ ‘ਤੇ ਸਥਿਤ ਇੰਡੋਸੈਂਟ ਬੈਂਕ ਦੇ ATM ਤੋਂ ਫੱਟੇ ਅਤੇ ਨਕਲੀ ਨੋਟ ਨਿਕਲਣ ਦੀ ਘਟਨਾ ਨੇ ਇਲਾਕੇ ਵਿੱਚ ਭਾਰੀ ਹੰਗਾਮਾ ਖੜ੍ਹਾ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਜਦੋਂ ਉਹ ਪੈਸੇ ਕੱਢਣ ਗਏ ਤਾਂ ਉਨ੍ਹਾਂ ਨੂੰ ਖਰਾਬ ਹਾਲਤ ਵਾਲੇ ਨੋਟ ਮਿਲੇ। ਇੱਕ ਪੀੜਤ ਨੇ ਕਿਹਾ ਕਿ ਉਸ ਨੇ ਦਸ ਹਜ਼ਾਰ ਰੁਪਏ ਕੱਢੇ ਜਿਨ੍ਹਾਂ ਵਿੱਚ ਪੰਜ ਸੌ ਦੇ ਨੋਟ ਫੱਟੇ ਹੋਏ ਸਨ।

ਅੱਜ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ (09-12-2025) ਅੰਮ੍ਰਿਤਸਰ

ਪੀੜਤਾਂ ਵਿੱਚੋਂ ਇੱਕ ਰਾਜਵੀਰ ਜੋ ਉਸਮਾਨ ਪਿੰਡ ਦਾ ਰਹਿਣ ਵਾਲਾ ਹੈ ਉਸ ਨੇ ਕਿਹਾ ਕਿ ਉਸ ਦੀ ਮਹੀਨੇ ਦੀ ਤਨਖਾਹ ਦਸ ਹਜ਼ਾਰ ਰੁਪਏ ਹੈ ਅਤੇ ਇਹੀ ਰਕਮ ਉਸ ਨੇ ATM ਤੋਂ ਕੱਢੀ ਸੀ। ਉਸ ਦੇ ਮੁਤਾਬਕ ਸਾਰੀ ਕਮਾਈ ਫੱਟੇ ਅਤੇ ਨਕਲੀ ਨੋਟਾਂ ਦੇ ਰੂਪ ਵਿੱਚ ਮਿਲੀ ਜਿਸ ਨਾਲ ਉਸ ਨੂੰ ਭਾਰੀ ਨੁਕਸਾਨ ਹੋਇਆ। ਉਸ ਨੇ ਦੱਸਿਆ ਕਿ ਨੋਟਾਂ ਦੀ ਕੁਆਲਟੀ ਬਹੁਤ ਹੀ ਖਰਾਬ ਸੀ ਅਤੇ ਪ੍ਰਿੰਟ ਵੀ ਠੀਕ ਨਹੀਂ ਸੀ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਵਧ ਗਈ ਹੈ।

Exit mobile version