Punjab News
Punjab News

Jalandhar News : ਅੱਜ BJP ਵੈਸਟ ਦੇ ਵਰਕਰਾਂ ਵੱਲੋਂ ਜਲੰਧਰ ਕੋਰਪੋਰੇਸ਼ਨ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
BJP ਵੈਸਟ ਵਰਕਰਾਂ ਦਾ ਕਹਿਣਾ ਹੈ ਕਿ 97 ਲੱਖ ਦੀ ਲਾਗਤ ਨਾਲ ਮਾਸਟਰ ਬੰਤਾ ਸਿੰਘ ਮਾਰਗ ਬਣਾਇਆ ਗਿਆ ਹੈ, ਪਰ ਲਾਗਤ ਦੇ ਮੁਕਾਬਲੇ ਸੜਕਾਂ ਦੀ ਹਾਲਤ ਬੇਹੱਦ ਖਰਾਬ ਹੈ। ਵਰਕਰ ਪ੍ਰਦੀਪ ਖੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਵੈਸਟ ਦੀਆਂ ਸੜਕਾਂ ਦੀ ਹਾਲਤ ਬਾਰੇ ਵੀ ਜਾਣੂ ਕਰਵਾਇਆ।