Site icon Dainik Savera Punjab

ਜਲੰਧਰ ‘ਚ ANTF ਦਾ ਸਬ-ਇੰਸਪੈਕਟਰ ₹1 ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਪੰਜਾਬ ਡੈਸਕ: ਜਲੰਧਰ ਵਿੱਚ ਵਿਜੀਲੈਂਸ ਬਿਊਰੋ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੇ ਸਬ-ਇੰਸਪੈਕਟਰ ਅਮਨਦੀਪ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਗ੍ਰਿਫ਼ਤਾਰ ਕੀਤਾ ਹੈ।

ਸ਼ਿਕਾਇਤ ਮੁਤਾਬਕ, ਗੋਹਾਵਰ ਪਿੰਡ ਦੀ ਇੱਕ ਔਰਤ ਦੇ ਭਰਾ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਸੀ। ਔਰਤ ਨੇ ਦੋਸ਼ ਲਗਾਇਆ ਕਿ ਅਮਨਦੀਪ ਸਿੰਘ ਨੇ ਇਸ ਮਾਮਲੇ ਦਾ ਫਾਇਦਾ ਚੁੱਕਦਿਆਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਕੇਸ ਵਿੱਚ ਫਸਾਉਣ ਅਤੇ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਦੀ ਧਮਕੀ ਦਿੱਤੀ। ਇਸ ਡਰ ਕਰਕੇ ਉਹ ਪਹਿਲਾਂ ਹੀ ਪਰਿਵਾਰ ਤੋਂ 6.50 ਲੱਖ ਰੁਪਏ ਲੈ ਚੁੱਕਾ ਸੀ।

ਇਸ ਤੋਂ ਬਾਅਦ ਵੀ ਉਸ ਨੇ ਔਰਤ ਦੀ ਭਰਜਾਈ ਦਾ ਨਾਮ ਕੇਸ ਤੋਂ ਬਾਹਰ ਰੱਖਣ ਦੇ ਬਦਲੇ ਹੋਰ 2 ਲੱਖ ਰੁਪਏ ਦੀ ਮੰਗ ਕੀਤੀ।

 

ਇਹ ਵੀ ਪੜ੍ਹੋ :

ਪੰਜਾਬ ‘ਚ ਅੱਗ ਵਰ੍ਹਾਉਂਦੀ ਗਰਮੀ ਵਿਚਾਲੇ ਮੀਂਹ ਦਾ ਅਲਰਟ: 8 ਜ਼ਿਲ੍ਹਿਆਂ ‘ਚ ਝੱਖੜ ਦੀ ਚੇਤਾਵਨੀ!

ਪੰਜਾਬ ‘ਚ ਅੱਗ ਵਰ੍ਹਾਉਂਦੀ ਗਰਮੀ ਵਿਚਾਲੇ ਮੀਂਹ ਦਾ ਅਲਰਟ: 8 ਜ਼ਿਲ੍ਹਿਆਂ ‘ਚ ਝੱਖੜ ਦੀ ਚੇਤਾਵਨੀ!

ਲਗਾਤਾਰ ਪੈਸੇ ਮੰਗੇ ਜਾਣ ਤੋਂ ਤੰਗ ਆ ਕੇ ਔਰਤ ਨੇ ਸਬ-ਇੰਸਪੈਕਟਰ ਨਾਲ ਹੋਈ ਗੱਲਬਾਤ ਆਪਣੇ ਮੋਬਾਈਲ ਫੋਨ ਵਿੱਚ ਰਿਕਾਰਡ ਕਰ ਲਈ ਅਤੇ ਇਹ ਰਿਕਾਰਡਿੰਗ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ।

ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਯੋਜਨਾ ਅਨੁਸਾਰ ਔਰਤ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਅਮਨਦੀਪ ਸਿੰਘ ਨੂੰ ਦਿੱਤੇ। ਜਿਵੇਂ ਹੀ ਉਸ ਨੇ ਪੈਸੇ ਲਏ, ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।

ਕਾਰਵਾਈ ਦੌਰਾਨ ਉਸ ਦੇ ਨਾਲ ਮੌਜੂਦ ਕਾਂਸਟੇਬਲ ਮਨਿੰਦਰ ਸਿੰਘ ਨੂੰ ਵਿਜੀਲੈਂਸ ਟੀਮ ਦੇ ਆਉਣ ਦੀ ਜਾਣਕਾਰੀ ਮਿਲ ਗਈ ਅਤੇ ਉਹ ਸਰਕਾਰੀ ਗੱਡੀ ਵਿੱਚ ਉੱਥੋਂ ਭੱਜ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਵਿਜੀਲੈਂਸ ਨੇ ਦੋਸ਼ੀ ਕੋਲੋਂ ਰਿਸ਼ਵਤ ਵਜੋਂ ਦਿੱਤੀ ਗਈ ਰਕਮ ਵੀ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

 

jalandhar-antf-si-arrested

Exit mobile version