
ਪੰਜਾਬ ਵਿੱਚ ਭਾਵੇਂ ਹੜਾਂ ਵਿਚਾਲੇ ਹੁਣ ਬਹੁਤ ਸਾਰੀਆਂ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਜਲੰਧਰ ਦੇ ਪਿੰਡਾਂ ਤੇ ਮੁੜ ਤੋਂ ਦਰਿਆ ਸਤਲੁਜ ਦਾ ਖਤਰਾ ਮੰਡਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜਲੰਧਰ ਦੇ 25 ਤੋਂ 30 ਪਿੰਡ ਸਤਲੁਜ ਦਰਿਆ ਦੀ ਮਾਰ ਹੇਠ ਆ ਸਕਦੇ ਹਨ।

ਦੱਸ ਦਈਏ ਕਿ ਜਲੰਧਰ ਦੇ ਪਿੰਡ ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਕੰਢੇ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਡਰੇਨਜ ਵਿਭਾਗ , ਫੌਜ ਤੇ ਆਮ ਲੋਕ ਡਟੇ ਹੋਏ ਹਨ। ਪਰੰਤੂ ਦਰਿਆ ਦਾ ਵਹਿਣ ਬਦਲਣ ਕਾਰਨ ਸਤਲੁਜ ਬੰਨ੍ਹ ਦੇ ਬਿਲਕੁਲ ਨੇੜੇ ਵਹਿਣ ਲੱਗਾ। ਹਾਲਾਂਕਿ ਬਚਾਅ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪਰੰਤੂ ਇਸ ਇਲਾਕੇ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਹਨ ਕਿਉਂਕਿ ਸਾਲ 2023 ਵਿੱਚ ਵੀ ਇੱਥੋਂ ਹੀ ਬੰਨ੍ਹ ਟੁੱਟਾ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ ਸਨ। ਇਸ ਬਣਨ ਦੇ ਟੁੱਟਣ ਕਾਰਨ ਜਿੱਥੇ ਜਿਲ੍ਹਾਂ ਜਲੰਧਰ ਨੂੰ ਮਾਰ ਪਈ ਸੀ ਉੱਥੇ ਹੀ ਜ਼ਿਲ੍ਹਾਂ ਕਪੂਰਥਲਾ ਦਾ ਇਲਾਕਾ ਸੁਲਤਾਨਪੁਰ ਲੋਧੀ ਵੀ ਇਸ ਦੀ ਭੇਂਟ ਚੜ ਗਿਆ ਸੀ।
ਹੁਣ ਮੁੜ ਤੋਂ ਦਰਿਆ ਦਾ ਵਹਿਣ ਬਦਲਣ ਕਾਰਨ ਇਸ ਇਲਾਕੇ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ ।
मेष: दिन शुभ रहेगा...