Punjab News
Punjab News

Jalalabad Accident : ਜਲਾਲਾਬਾਦ — ਸੋਮਵਾਰ ਦੇ ਸ਼ਾਮ ਨੂੰ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ। ਜਦੋਂ ਟਰੱਕ ਮਾਲਕ, ਗੱਡੀ ਨੰਬਰ ਐਚ.ਪੀ-12ਐਨ-7810, ਨਾਲਾਗੜ ਤੋਂ ਬਾਰਦਾਨਾ ਭਰ ਕੇ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ’ਤੇ ਜੀ.ਐਸ. ਟਰੇਡਿੰਗ ਕੰਪਨੀ ਵਿਖੇ ਛੱਡਣ ਆਇਆ, ਉਸ ਸਮੇਂ ਟਰੱਕ ਤੋਂ ਤ੍ਰਿਪਾਲ ਉਤਾਰਦੇ ਸਮੇਂ ਦੁਕਾਨ ਉਪਰੋਂ ਲੰਘ ਰਹੀਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਵਿੱਚ ਉਸ ਨੂੰ ਗੰਭੀਰ ਚੋਟਾਂ ਆਈਆਂ। ਮੌਕੇ ’ਤੇ ਕੰਮ ਕਰ ਰਹੀ ਲੇਬਰ ਨੇ ਜੱਦੋ-ਜਹਿਦ ਕਰਕੇ ਉਸ ਨੂੰ ਨਿੱਜੀ ਗੱਡੀ ਰਾਹੀਂ ਸਰਕਾਰੀ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।