ਨੈਸ਼ਨਲ ਡੈਸਕ: ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ 2 ਤੋਂ 4 ਫਰਵਰੀ 2026 ਤੱਕ ਅਮਰੀਕਾ ਦੌਰੇ ‘ਤੇ ਰਹਿਣਗੇ। ਉਹ 4 ਫਰਵਰੀ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬਿਓ ਵੱਲੋਂ ਆਯੋਜਿਤ ਪਹਿਲੀ ਕ੍ਰਿਟੀਕਲ ਮਿਨਰਲਜ਼ ਮੰਤਰੀ ਕਾਨਫਰੰਸ ਵਿੱਚ ਭਾਗ ਲੈਣਗੇ। ਇਹ ਕਾਨਫਰੰਸ ਕ੍ਰਿਟੀਕਲ ਮਿਨਰਲ ਸਪਲਾਈ ਚੇਨ, ਸਾਫ਼ ਊਰਜਾ ਤਬਦੀਲੀ ਅਤੇ ਰਣਨੀਤਕ ਸਹਿਯੋਗ ‘ਤੇ ਕੇਂਦਰਤ ਹੋਵੇਗੀ। ਦੌਰੇ ਦੌਰਾਨ ਜੈਸ਼ੰਕਰ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
ਯੂਕਰੇਨ: ਰੂਸੀ ਡਰੋਨ ਹਮਲੇ ‘ਚ DTEK ਬੱਸ ਤੇ 15 ਮਾਈਨਰਾਂ ਦੀ ਮੌਤ
ਇਸ ਤੋਂ ਇਲਾਵਾ, ਅਮਰੀਕਾ ਵਿੱਚ ਹੋਈ ਵੱਖਰੀ ਫਾਇਨੈਂਸ ਮੰਤਰੀ ਕਾਨਫਰੰਸ ਵਿੱਚ ਭਾਰਤ ਵੱਲੋਂ ਅਸ਼ਵਿਨੀ ਵੈਸ਼ਨਵ ਨੇ ਭਾਗ ਲਿਆ, ਜਿਸ ਵਿੱਚ ਰੇਅਰ-ਅਰਥ ਮਿਨਰਲਜ਼ ਅਤੇ ਸਪਲਾਈ ਚੇਨ ਡਾਇਵਰਸੀਫਿਕੇਸ਼ਨ ‘ਤੇ ਚਰਚਾ ਹੋਈ। 27 ਜਨਵਰੀ ਨੂੰ US Congressional Delegation ਨੇ ਭਾਰਤ ਦੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਮੁਲਾਕਾਤ ਕਰਕੇ 10 ਸਾਲਾ ਮੈਜਰ ਡਿਫੈਂਸ ਪਾਰਟਨਰਸ਼ਿਪ ਐਗਰੀਮੈਂਟ ਅਤੇ ਰੱਖਿਆ ਸਹਿਯੋਗ ‘ਤੇ ਵਿਚਾਰ-ਵਟਾਂਦਰਾ ਕੀਤਾ।

