Site icon Dainik Savera Punjab

ਜੈ ਰੰਧਾਵਾ ਨੇ ਹਾਦਸੇ ਤੋਂ ਬਾਅਦ ਦਿੱਤਾ ਹੌਸਲੇ ਭਰਿਆ ਬਿਆਨ ਜਾਣੋ ਕੀ ਕਿਹਾ..

jai-randhawa-accident-courageous

jai-randhawa-accident-courageous

ਪੰਜਾਬ ਡੈਸਕ: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜੈ ਰੰਧਾਵਾ ਨੇ ਹਾਲ ਹੀ ਵਿੱਚ ਹੋਏ ਹਾਦਸੇ ਤੋਂ ਬਾਅਦ ਆਪਣੀ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਹਾਦਸੇ ਦੌਰਾਨ ਉਨ੍ਹਾਂ ਦੇ ਚਿਹਰੇ ਅਤੇ ਹੱਥ ‘ਤੇ ਹਲਕੀ ਫੁਲਕੀ ਚੋਟਾਂ ਆਈਆਂ ਹਨ ਪਰ ਉਹ ਹੁਣ ਠੀਕ ਮਹਿਸੂਸ ਕਰ ਰਹੇ ਹਨ।

ਬਿਹਾਰ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਇਕੱਠੇ ਜ਼ਹਿਰ ਖਾ ਗਈਆਂ ਪੰਜ ਨਾਬਾਲਿਗ ਲੜਕੀਆਂ

ਜੈ ਰੰਧਾਵਾ ਨੇ ਇਹ ਵੀ ਦੱਸਿਆ ਕਿ ਕੁਝ ਲੋਕ ਇਹ ਸਵਾਲ ਕਰ ਰਹੇ ਹਨ ਕਿ ਉਹ ਸਟੰਟ ਕਿਸੇ ਹੋਰ ਤੋਂ ਕਰਵਾ ਲੈਂਦੇ ਤਾਂ ਚੋਟ ਤੋਂ ਬਚ ਸਕਦੇ ਸਨ ਪਰ ਉਨ੍ਹਾਂ ਨੇ ਇਸ ਗੱਲ ਨੂੰ ਨਕਾਰਿਆ। ਉਨ੍ਹਾਂ ਅਨੁਸਾਰ ਉਹ ਹਮੇਸ਼ਾ ਆਪਣਾ ਕੰਮ ਖੁਦ ਕਰਨਾ ਪਸੰਦ ਕਰਦੇ ਹਨ ਕਿਉਂਕਿ ਇਹ ਉਨ੍ਹਾਂ ਦੀ ਕਲਾ ਅਤੇ ਪੇਸ਼ੇ ਨਾਲ ਨਿਭਾਉਣ ਦੀ ਇਮਾਨਦਾਰੀ ਹੈ।

ਅਰਸ਼ਦੀਪ ਸਿੰਘ ਬਣੇ ਟੀ 20 ਸੀਰੀਜ਼ ਦੇ ਇੰਪੈਕਟ ਪਲੇਅਰ

ਅਦਾਕਾਰ ਨੇ ਆਪਣੇ ਚਾਹਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਦੁਆਵਾਂ ਅਤੇ ਪਿਆਰ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਹੈ ਅਤੇ ਉਹ ਜਲਦੀ ਹੀ ਨਵੇਂ ਪ੍ਰੋਜੈਕਟਾਂ ਨਾਲ ਪਰਦੇ ‘ਤੇ ਵਾਪਸੀ ਕਰਨਗੇ।

jai-randhawa-accident-courageous
Exit mobile version