Jagraon Murder : ਪੰਜਾਬ ‘ਚ ਕਤਲਾਂ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ। ਤਾਜ਼ਾ ਮਾਮਲਾ ਜਗਰਾਓਂ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 32 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਗਗਨਦੀਪ ਸਿੰਘ, ਸਾਬਕਾ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਕਬੱਡੀ ਖਿਡਾਰੀ, ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਰਿਸ਼ਤੇਦਾਰੀ ਵਿੱਚ ਭਤੀਜਾ ਲੱਗਦਾ ਸੀ। 32 ਸਾਲ ਦੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਥੋਂ ਤਕ ਕਿ ਗਗਨਦੀਪ ਸਿੰਘ ਨੂੰ ਗੋਲੀਆਂ ਮਾਰਨ ਤੋਂ ਬਾਅਦ ਦਰਜਨ ਭਰ ਨੌਜਵਾਨ ਬੜਕਾਂ ਮਾਰ ਕੇ ਗਗਨਦੀਪ ਦੇ ਘਰ ਦੇ ਬਾਹਰ ਉੱਚੀ ਆਵਾਜ਼ ਵਿਚ ਕਹਿ ਕੇ ਗਏ ਕਿ ਤੁਹਾਡੇ ਮੁੰਡੇ ਨੂੰ ਠੋਕ ਦਿੱਤਾ ਹੈ ਤੇ ਤੁਹਾਡਾ ਮੁੰਡਾ ਖੇਤਾਂ ਵਿਚ ਪਿਆ ਹੈ। ਪਤਾ ਲੱਗਣ ‘ਤੇ ਘਰ ਤੇ ਪਿੰਡ ਦੇ ਹੋਰ ਮੁੰਡੇ ਖੇਤਾਂ ਵਿਚ ਲਹੂ-ਲੁਹਾਨ ਹੋਏ ਪਏ ਗਗਨਦੀਪ ਸਿੰਘ ਨੂੰ ਚੱਕ ਕੇ ਸਿਵਿਲ ਹਸਪਤਾਲ ਜਗਰਾਓਂ ਪਹੁੰਚੇ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
Delhi Blast Case : ਦੋਸ਼ੀ ਯਾਸਿਰ ਅਹਿਮਦ ਡਾਰ ਦੀ ਹਿਰਾਸਤ 16 ਜਨਵਰੀ ਤਕ ਵਧੀ
ਹਸਪਤਾਲ ਪਹੁੰਚੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ
ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵੀ ਸਿਵਿਲ ਹਸਪਤਾਲ ਪਹੁੰਚੀ ਤੇ ਪੁਲਿਸ ਨੂੰ ਸਪੱਸ਼ਟ ਕਿਹਾ ਕਿ ਉਹ ਦਿਨ-ਰਾਤ ਇੱਕ ਕਰਕੇ ਗਗਨਦੀਪ ਦੇ ਕਾਤਿਲਾਂ ਨੂੰ ਗ੍ਰਿਫ਼ਤਾਰ ਕਰਨ। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ।
3 ਬੱਚਿਆਂ ਦਾ ਪਿਤਾ ਸੀ ਗਗਨਦੀਪ ਸਿੰਘ
ਇਸ ਮੌਕੇ ਮ੍ਰਿਤਕ ਦੀ ਪਤਨੀ ਤੇ ਉਸਦੇ ਭਰਾ ਨੇ ਵੀ ਦਸਿਆ ਕਿ ਗਗਨਦੀਪ ਸਿੰਘ ਕਬੱਡੀ ਖੇਡਦਾ ਸੀ ਤੇ ਪਿੰਡ ਦੇ ਹੀ ਕਬੱਡੀ ਖਿਡਾਰੀ ਏਕਮ ਸਿੰਘ ਨੂੰ ਪਿੰਡ ਦੇ ਕੁਝ ਨੌਜਵਾਨ ਤੰਗ ਪਰੇਸ਼ਾਨ ਕਰਦੇ ਸਨ ਤੇ ਗਗਨਦੀਪ ਉਨ੍ਹਾਂ ਨੌਜਵਾਨਾਂ ਨੂੰ ਏਕਮ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਤੋਂ ਰੋਕਦਾ ਸੀ, ਜਿਸ ਕਰਕੇ ਅੱਜ ਉਨ੍ਹਾਂ ਦਰਜਨ ਭਰ ਨੌਜਵਾਨਾਂ ਨੇ ਗਗਨਦੀਪ ਨੂੰ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਇਹ ਵੀ ਦਸਿਆ ਕਿ ਗਗਨਦੀਪ ਤਿੰਨ ਬੱਚਿਆਂ ਦਾ ਬਾਪ ਸੀ, ਜਿਨ੍ਹਾਂ ਵਿਚ ਦੋ ਕੁੜੀਆਂ ਤੇ ਇਕ ਮੁੰਡਾ ਸੀ।
Sleep Quality : ਬਿਹਤਰ ਨੀਂਦ ਲਈ ਖਾਣੀ ਸ਼ੁਰੂ ਕਰੋ ਇਹ ਇੱਕ ਚੀਜ਼, ਨੀਂਦ ਦੀ ਗੁਣਵੱਤਾ ‘ਚ ਹੋਵੇਗਾ ਬੇ-ਮਿਸਾਲ ਸੁਧਾਰ
ਇਸ ਮੌਕੇ ਐਸਐਚਓ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਮਾਣੂੰਕੇ ਵਿਚ ਗੋਲੀ ਚਲੀ ਹੈ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਗਗਨਦੀਪ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਪਤਾ ਕਰਨ ਦੀ ਗੱਲ ਕਹੀ।


