PM-SETU ਯੋਜਨਾ ਰਾਹੀਂ 1,000 ITIs ਦਾ ਰੂਪ-ਬਦਲਾ — ₹60,000 ਕਰੋੜ ਦੀ ਨਿਵੇਸ਼ ਯੋਜਨਾ ਸ਼ੁਰੂ

0
19

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਦੇ ਨੌਜਵਾਨਾਂ ਲਈ ₹62,000 ਕਰੋੜ ਦੀਆਂ ਵੱਖ-ਵੱਖ ਯੋਜਨਾਵਾਂ ਦਾ ਸ਼ੁਭਾਰੰਭ ਕੀਤਾ, ਜਿਸ ਨਾਲ ਹੁਨਰ ਵਿਕਾਸ, ਆਧੁਨਿਕ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਨਵੀਆਂ ਉਚਾਈਆਂ ਵੱਲ ਵਧਣਗੇ।

 

 

PM-SETU ਯੋਜਨਾ — ₹60,000 ਕਰੋੜ ਦੀ ਨਿਵੇਸ਼ ਰਾਹੀਂ ITIs ਦਾ ਰੂਪ-ਬਦਲ

ਇਸ ਸਮਾਰੋਹ ਦਾ ਕੇਂਦਰੀ ਐਲਾਨ ‘PM-SETU’ ਯੋਜਨਾ ਸੀ, ਜਿਸ ਤਹਿਤ ਦੇਸ਼ ਭਰ ਦੀਆਂ 1,000 ਸਰਕਾਰੀ ITIs ਨੂੰ ‘ਹੱਬ-ਐਂਡ-ਸਪੋਕ’ ਮਾਡਲ ’ਤੇ ਅਪਗ੍ਰੇਡ ਕੀਤਾ ਜਾਵੇਗਾ। ਇਹ ਸੰਸਥਾਵਾਂ ਹੁਣ ਉੱਨਤ ਢਾਂਚੇ, ਡਿਜੀਟਲ ਸਿਖਲਾਈ, ਆਧੁਨਿਕ ਵਪਾਰ ਅਤੇ ਇਨਕਿਊਬੇਸ਼ਨ ਸਹੂਲਤਾਂ ਨਾਲ ਲੈਸ ਹੋਣਗੀਆਂ।

ਬਿਹਾਰ ’ਚ ਨੌਜਵਾਨਾਂ ਲਈ ਵੱਡੀ ਰਾਹਤ — ਭੱਤਾ, ਯੂਨੀਵਰਸਿਟੀ ਅਤੇ ਨਵੇਂ ਕੈਂਪਸ

ਪ੍ਰਧਾਨ ਮੰਤਰੀ ਨੇ ਬਿਹਾਰ ’ਚ ‘ਮੁੱਖ ਮੰਤਰੀ ਸਵੈ-ਸਹਾਇਤਾ ਭੱਤਾ ਯੋਜਨਾ’ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਪੰਜ ਲੱਖ ਗ੍ਰੈਜੂਏਟਾਂ ਨੂੰ ₹1,000 ਮਹੀਨਾਵਾਰ ਭੱਤਾ ਮਿਲੇਗਾ। ਉਨ੍ਹਾਂ ਨੇ ‘ਜਨ ਨਾਇਕ ਕਰਪੁਰੀ ਠਾਕੁਰ ਸਕਿੱਲ ਯੂਨੀਵਰਸਿਟੀ’ ਅਤੇ NIT ਪਟਨਾ ਦੇ ਨਵੇਂ ਕੈਂਪਸ ਦਾ ਵੀ ਉਦਘਾਟਨ ਕੀਤਾ।

ਅਮਰੀਕਾ ਨੇ ਨਸ਼ਾ ਤਸਕਰੀ ਦੀ ਕਿਸ਼ਤੀ ਉਡਾਈ — ਚਾਰ ਮਾਰੇ, ਵਿਸ਼ਵ ’ਚ ਚਿੰਤਾ

ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ 1,200 ਹੁਨਰ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ

ਮੋਦੀ ਨੇ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ 400 ਨਵੋਦਿਆ ਵਿਦਿਆਲਿਆ ਅਤੇ 200 ਏਕਲਵਿਆ ਸਕੂਲਾਂ ’ਚ 1,200 ਕਿੱਤਾਮੁਖੀ ਪ੍ਰਯੋਗਸ਼ਾਲਾਵਾਂ ਦੀ ਸ਼ੁਰੂਆਤ ਕੀਤੀ। ਇਹ ਵਿਦਿਆਰਥੀਆਂ ਨੂੰ IT, ਆਟੋਮੋਟਿਵ, ਖੇਤੀਬਾੜੀ, ਇਲੈਕਟ੍ਰਾਨਿਕਸ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ’ਚ ਵਿਹਾਰਕ ਸਿਖਲਾਈ ਦੇਣਗੀਆਂ।

ਮੋਦੀ ਨੇ ਕਿਹਾ — “ITIs ਸਵੈ-ਨਿਰਭਰ ਭਾਰਤ ਦੀ ਵਰਕਸ਼ਾਪ ਹਨ”

ਪ੍ਰਧਾਨ ਮੰਤਰੀ ਨੇ ਸਮਾਰੋਹ ’ਚ ਕਿਹਾ, “ਅੱਜ ਦਾ ਦਿਨ ਭਾਰਤ ਵਿੱਚ ਹੁਨਰਾਂ ਨੂੰ ਦਿੱਤੇ ਜਾ ਰਹੇ ਮਹੱਤਵ ਦਾ ਪ੍ਰਤੀਕ ਹੈ।” ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਵਰਚੁਅਲ ਰੂਪ ’ਚ ਸ਼ਿਰਕਤ ਕਰਕੇ ਯੋਜਨਾਵਾਂ ਦੀ ਸਿਰਾਹਣਾ ਕੀਤੀ।

ਪੰਜਾਬ ਦੀ ਆਰਥਿਕ ਯੋਜਨਾ ਟੀਮ ’ਚ ਵੱਡੀ ਖਾਲੀ ਥਾਂ — ਗੁਪਤਾ ਨੇ ਦਿੱਤਾ ਅਸਤੀਫ਼ਾ