Site icon Dainik Savera Punjab

Shot in Italy : ਇਟਲੀ ‘ਚ ਦੋ ਸਿੱਖ ਵਿਅਕਤੀਆਂ ਦਾ ਕਤਲ, ਗੁਰਦੁਆਰਾ ਸਾਹਿਬ ‘ਚੋਂ ਨਿਕਲਦੇ ਸਮੇਂ ਤਾਬੜਤੋੜ ਫਾਇਰਿੰਗ

Italy Gurdwara Incident : ਸ਼ੁੱਕਰਵਾਰ ਨੂੰ ਇਟਲੀ ਦੇ ਬਰਗਾਮੋ ਸੂਬੇ ਦੇ ਕੋਵੋ ਵਿੱਚ ਬੰਦੂਕਧਾਰੀਆਂ ਨੇ ਦੋ ਭਾਰਤੀ ਸਿੱਖ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਚਸ਼ਮਦੀਦਾਂ ਅਨੁਸਾਰ, ਭਾਰਤੀ ਨਾਗਰਿਕ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਹੀ ਸਨ ਕਿ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲਾ ਵੀ ਇੱਕ ਭਾਰਤੀ ਸੀ, ਜੋ ਇੱਕ ਵਾਹਨ ਵਿੱਚ ਭੱਜ ਗਿਆ।

Middle East Crisis : ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ; ਦੱਖਣੀ ਕੋਰੀਆ ਤੇ ਜਾਪਾਨ ਅਲਰਟ

ਦੋ ਬੱਚਿਆਂ ਦਾ ਪਿਤਾ ਸੀ ਗੁਰਮੀਤ ਸਿੰਘ

48 ਸਾਲ ਦੇ ਦੋਵਾਂ ਦੀ ਪਛਾਣ ਰਾਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਗੁਰਮੀਤ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂ ਵਿਸਾਖੀ ਦੇ ਤਿਉਹਾਰ ਦੇ ਸਬੰਧ ‘ਚ ਇਕੱਠੇ ਹੋਏ ਸਨ, ਜਿਨ੍ਹਾਂ ਲਈ ਇਹ ਘਟਨਾ ਇੱਕ ਵੱਡਾ ਝਟਕਾ ਹੈ। ਹਮਲਾਵਰ ਹਥਿਆਰ ਲੈ ਕੇ ਪਹੁੰਚੇ ਅਤੇ ਜਦੋਂ ਦੋਵੇਂ ਬਾਹਰ ਨਿਕਲ ਰਹੇ ਸਨ ਤਾਂ ਗੋਲੀਆਂ ਮਾਰ ਕੇ ਫਰਾਰ ਹੋ ਗਏ।

ਘਟਨਾ ‘ਤੇ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਟਲੀ ਗੁਰਦੁਆਰੇ ਦੀ ਘਟਨਾ ਸਿਰਫ਼ ਹਿੰਸਾ ਦੀ ਕਾਰਵਾਈ ਨਹੀਂ ਹੈ, ਸਗੋਂ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ ਜਿਸ ਨੇ ਵਿਸ਼ਵ ਸਿੱਖ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਸਿਰਫ਼ ਵਿਅਕਤੀਆਂ ‘ਤੇ ਹਮਲਾ ਨਹੀਂ ਹੈ, ਸਗੋਂ ਵਿਸ਼ਵਾਸ, ਪਵਿੱਤਰਤਾ ਅਤੇ ਸ਼ਾਂਤੀ ਨਾਲ ਭਗਤੀ ਕਰਨ ਦੇ ਮੌਲਿਕ ਅਧਿਕਾਰ ‘ਤੇ ਹਮਲਾ ਹੈ।

Today’s Rashifal : ਇਹਨਾਂ ਲੋਕਾਂ ਦੀ ਬਦਲਣ ਵਾਲੀ ਹੈ ਕਿਸਮਤ ; ਟੌਰਸ ਤੇ ਮੀਨ ਰਾਸ਼ੀ ਵਾਲੇ ਵਰਤਣ ਇਹ ਸਾਵਧਾਨੀ

ਉਨ੍ਹਾਂ ਕਿਹਾ ਅਸੀਂ ਇਤਾਲਵੀ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਦੋਸ਼ੀਆਂ ਦੀ ਪਛਾਣ ਕਰਕੇ ਸਖ਼ਤ ਸਜ਼ਾ ਯਕੀਨੀ ਬਣਾਉਣ। ਭਾਰਤ ਸਰਕਾਰ ਨੂੰ ਇਹ ਮੁੱਦਾ ਸਾਰੇ ਢੁਕਵੇਂ ਕੂਟਨੀਤਕ ਪਲੇਟਫਾਰਮਾਂ ‘ਤੇ ਉਠਾਉਣਾ ਚਾਹੀਦਾ ਹੈ। ਜ਼ਿੰਮੇਵਾਰ ਲੋਕਾਂ ਨੂੰ ਲੱਭ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

Exit mobile version