Site icon Dainik Savera Punjab

1 ਡਾਲਰ = 115 ਰਿਆਲ — ਈਰਾਨ ਨੇ ਕਰੰਸੀ ਨੂੰ ਨਵਾਂ ਰੂਪ ਦਿੱਤਾ

ਤੇਹਰਾਨ: ਅਸਮਾਨ ਛੂਹ ਰਹੀ ਮਹਿੰਗਾਈ ਅਤੇ ਰਿਆਲ ਦੀ ਡਗਮਗਾਈ ਨੇ ਆਖ਼ਰਕਾਰ ਈਰਾਨੀ ਸਰਕਾਰ ਨੂੰ ਵੱਡਾ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਐਤਵਾਰ ਨੂੰ ਸੰਸਦ ਨੇ ਇੱਕ ਇਤਿਹਾਸਕ ਬਿੱਲ ਪਾਸ ਕਰਕੇ ਰਾਸ਼ਟਰੀ ਮੁਦਰਾ ‘ਚੋਂ ਚਾਰ ਜ਼ੀਰੋ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ। ਹੁਣ 1 ਅਮਰੀਕੀ ਡਾਲਰ ਸਿਰਫ 115 ਨਵੇਂ ਰਿਆਲ ਦੇ ਬਰਾਬਰ ਹੋਵੇਗਾ ਜਦਕਿ ਪਹਿਲਾਂ ਇਹ 11 ਲੱਖ 50 ਹਜ਼ਾਰ ਰਿਆਲ ਸੀ। ਇਸ ਮੁਦਰਾ ਅਤੇ ਬੈਂਕਿੰਗ ਕਾਨੂੰਨ ਸੋਧ ਬਿੱਲ ਦੇ ਹੱਕ ਵਿੱਚ 144 ਅਤੇ ਵਿਰੋਧ ਵਿੱਚ 108 ਵੋਟਾਂ ਪਈਆਂ। ਸਰਕਾਰ ਦਾ ਦਾਅਵਾ ਹੈ ਕਿ ਇਹ ਤਬਦੀਲੀ ਵਿੱਤੀ ਲੈਣ-ਦੇਣ ਨੂੰ ਆਸਾਨ ਬੈਂਕਿੰਗ ਪ੍ਰਣਾਲੀ ਨੂੰ ਕੁਸ਼ਲ ਅਤੇ ਨਾਗਰਿਕਾਂ ‘ਤੇ ਆਰਥਿਕ ਬੋਝ ਘਟਾਉਣ ਲਈ ਕੀਤੀ ਗਈ ਹੈ। ਨਵੇਂ ਕਾਨੂੰਨ ਅਨੁਸਾਰ 1 ਨਵਾਂ ਰਿਆਲ 10,000 ਪੁਰਾਣੇ ਰਿਆਲ ਦੇ ਬਰਾਬਰ ਹੋਵੇਗਾ। ਇਸ ਦੇ ਨਾਲ ਹੀ ਇੱਕ ਨਵੀਂ ਉਪ-ਇਕਾਈ “ਕਿਰਨ” ਵੀ ਲਾਗੂ ਹੋਵੇਗੀ ਜੋ 1 ਰਿਆਲ ਦਾ 100ਵਾਂ ਹਿੱਸਾ ਹੋਵੇਗੀ। ਉਦਾਹਰਨ ਵਜੋਂ ਜੇਕਰ ਕਿਸੇ ਚੀਜ਼ ਦੀ ਕੀਮਤ 1,000,000 ਰਿਆਲ ਸੀ ਤਾਂ ਹੁਣ ਇਹ 100 ਨਵੇਂ ਰਿਆਲ ਹੋ ਜਾਵੇਗੀ।

ਮੌਸਮ ਦੀ ਮਰਜ਼ੀ: ਕਦੇ ਬਦਲ, ਕਦੇ ਬਾਰਿਸ਼ ਤੇ ਹੁਣ ਕੋਹਰਾ !

ਅਗਲੇ ਤਿੰਨ ਸਾਲਾਂ ਲਈ ਪੁਰਾਣੇ ਅਤੇ ਨਵੇਂ ਰਿਆਲ ਇਕੱਠੇ ਚੱਲਣਗੇ। ਕੇਂਦਰੀ ਬੈਂਕ (CBI) ਦੋ ਸਾਲਾਂ ਵਿੱਚ ਨਵੀਂ ਪ੍ਰਣਾਲੀ ਲਾਗੂ ਕਰੇਗਾ ਅਤੇ ਸਰਕਾਰੀ ਮੀਡੀਆ ਰਾਹੀਂ ਜਨਤਾ ਨੂੰ ਸੂਚਿਤ ਕਰੇਗਾ। ਇਸ ਤਬਦੀਲੀ ਨਾਲ ਲੈਣ-ਦੇਣ ਛੋਟੇ ਤੇ ਤੇਜ਼ ਹੋਣਗੇ ATM, ਮੋਬਾਈਲ ਐਪ ਅਤੇ ਲੇਖਾ-ਜੋਖਾ ਸਧਾਰਨ ਹੋਵੇਗਾ, ਨਾਗਰਿਕਾਂ ਲਈ ਰੋਜ਼ਾਨਾ ਖਰਚਾ ਸਮਝਣਾ ਆਸਾਨ ਹੋ ਜਾਵੇਗਾ। ਹਾਲਾਂਕਿ ਮੁਦਰਾ ਦਾ ਅਸਲ ਮੁੱਲ ਨਹੀਂ ਬਦਲੇਗਾ — ਇਹ ਸਿਰਫ਼ “ਅੰਕ ਸੁਧਾਰ” ਹੈ। ਇਸ ਤਰ੍ਹਾਂ ਦੀ ਤਬਦੀਲੀ ਪਹਿਲਾਂ ਵੈਨੇਜ਼ੁਏਲਾ (2021) ਜ਼ਿੰਬਾਬਵੇ, ਤੁਰਕੀ ਅਤੇ ਅਰਜਨਟੀਨਾ ਵੱਲੋਂ ਵੀ ਕੀਤੀ ਜਾ ਚੁੱਕੀ ਹੈ। ਈਰਾਨ ਨੇ 2020 ਵਿੱਚ “ਟੋਮਨ” ਨੂੰ ਅਧਿਕਾਰਤ ਮੁਦਰਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਹ ਕਦਮ ਈਰਾਨ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਹੈ — ਜਿੱਥੇ ਗਿਣਤੀ ਸੌਖੀ ਹੋਵੇ ਪਰ ਮੁੱਲ ਦੀ ਹਕੀਕਤ ਅਜੇ ਵੀ ਚੁਣੌਤੀ ਬਣੀ ਰਹੇ।

ਅੱਜ ਦਾ ਹੁਕਮਨਾਮਾ — 8 ਅਕਤੂਬਰ 2025 | ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

Exit mobile version