Site icon Dainik Savera Punjab

BREAKING :ਕੈਮਰੂਨ ਗ੍ਰੀਨ ਬਣੇ ਸਭ ਤੋਂ ਮਹਿੰਗੇ ਖਿਡਾਰੀ, KKR ਅਤੇ CSK ਨੇ ਲਗਾਏ ਵੱਡੇ ਦਾਅਵ

IPL 2026 Auction

Cameron Green becomes most expensive player, KKR and CSK make big bets

IPL 2026 Auction: ਆਈਪੀਐਲ 2026 ਦੀ ਮਹਾਨਿਲਾਮੀ ਵਿੱਚ ਇਸ ਵਾਰ ਰਿਕਾਰਡ ਟੁੱਟਦੇ ਨਜ਼ਰ ਆਏ। ਆਸਟ੍ਰੇਲੀਆਈ ਆਲਰਾਊਂਡਰ ਕੈਮਰੂਨ ਗ੍ਰੀਨ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ, ਜਿਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ₹25 ਕਰੋੜ 20 ਲੱਖ ਵਿੱਚ ਖਰੀਦਿਆ। ਇਸ ਨਾਲ ਗ੍ਰੀਨ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਵੀ ਬਣ ਗਏ।

KKR ਨੇ ਇਥੇ ਹੀ ਨਹੀਂ ਰੁਕਿਆ, ਉਸਨੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਣਾ ’ਤੇ ਵੀ ਭਾਰੀ ਦਾਅ ਲਗਾਉਂਦੇ ਹੋਏ ₹18 ਕਰੋੜ ਖਰਚ ਕੀਤੇ। ਦੂਜੇ ਪਾਸੇ ਚੇਨਈ ਸੁਪਰ ਕਿੰਗਜ਼ (CSK) ਨੇ ਦੋ ਅਨਕੈਪਡ ਭਾਰਤੀ ਖਿਡਾਰੀਆਂ ’ਤੇ ₹28 ਕਰੋੜ ਤੋਂ ਵੱਧ ਦੀ ਰਕਮ ਖਰਚ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਆਈਪੀਐਲ 2026 ਨਿਲਾਮੀ ਦੇ 7 ਸਭ ਤੋਂ ਮਹਿੰਗੇ ਖਿਡਾਰੀ

READ ALSO : OMG: NEW YEAR ਦਾ ਗਿਫ਼ਟ ,OLA–UBER ਦੇ ਨਾਲ ਮਿਲੇਗੀ ਇਕ ਹੋਰ ਟੈਕਸੀ ਸਰਵਿਸ, ਜਾਣੋ ਕਿਵੇਂ

  1. ਕੈਮਰੂਨ ਗ੍ਰੀਨ – ₹25.2 ਕਰੋੜ (KKR)
    ਆਸਟ੍ਰੇਲੀਆਈ ਆਲਰਾਊਂਡਰ ਕੈਮਰੂਨ ਗ੍ਰੀਨ ਲਈ KKR ਅਤੇ CSK ਵਿਚਾਲੇ ਤਗੜਾ ਮੁਕਾਬਲਾ ਦੇਖਣ ਨੂੰ ਮਿਲਿਆ। ਆਖ਼ਿਰਕਾਰ KKR ਨੇ ₹25.2 ਕਰੋੜ ਦੀ ਬੋਲੀ ਨਾਲ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਇਸ ਨਾਲ ਗ੍ਰੀਨ ਨੇ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜ ਦਿੱਤਾ।
  2. ਮਥੀਸ਼ਾ ਪਥੀਰਾਣਾ – ₹18 ਕਰੋੜ (KKR)
    ਸ਼੍ਰੀਲੰਕਾ ਦੇ ਨੌਜਵਾਨ ਤੇਜ਼ ਗੇਂਦਬਾਜ਼ ਪਥੀਰਾਣਾ ਨੂੰ KKR ਨੇ ₹18 ਕਰੋੜ ਵਿੱਚ ਖਰੀਦਿਆ। ਇਸ ਨਾਲ ਉਹ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਸ਼੍ਰੀਲੰਕਾਈ ਖਿਡਾਰੀ ਬਣ ਗਿਆ।
  3. ਪ੍ਰਸ਼ਾਂਤ ਵੀਰ – ₹14.2 ਕਰੋੜ (CSK)
    UP T20 ਲੀਗ ਅਤੇ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਨਕੈਪਡ ਆਲਰਾਊਂਡਰ ਪ੍ਰਸ਼ਾਂਤ ਵੀਰ ’ਤੇ CSK ਨੇ ਵੱਡਾ ਦਾਅ ਲਗਾਇਆ। ਸਿਰਫ਼ ₹30 ਲੱਖ ਦੀ ਬੇਸ ਪ੍ਰਾਈਸ ਵਾਲੇ ਇਸ ਖਿਡਾਰੀ ਨੂੰ ₹14.2 ਕਰੋੜ ਵਿੱਚ ਖਰੀਦਿਆ ਗਿਆ।
  4. ਕਾਰਤਿਕ ਸ਼ਰਮਾ – ₹14.2 ਕਰੋੜ (CSK)
    ਕਾਰਤਿਕ ਸ਼ਰਮਾ ਲਈ ਸਨਰਾਈਜ਼ਰਜ਼ ਹੈਦਰਾਬਾਦ ਅਤੇ CSK ਵਿਚਾਲੇ ਤਗੜੀ ਟੱਕਰ ਹੋਈ। ਆਖ਼ਿਰਕਾਰ CSK ਨੇ ₹14.20 ਕਰੋੜ ਦੀ ਬੋਲੀ ਲਗਾ ਕੇ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ।
  5. ਲਿਆਮ ਲਿਵਿੰਗਸਟੋਨ – ₹13 ਕਰੋੜ (SRH)
    ਇੰਗਲੈਂਡ ਦੇ ਧਾਕੜ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ₹13 ਕਰੋੜ ਵਿੱਚ ਖਰੀਦਿਆ। ਲਖਨਊ ਸੁਪਰ ਜਾਇੰਟਸ ਨਾਲ ਕੜੇ ਮੁਕਾਬਲੇ ਤੋਂ ਬਾਅਦ SRH ਨੇ ਇਹ ਸੌਦਾ ਆਪਣੇ ਨਾਮ ਕੀਤਾ।
  6. ਮੁਸਤਫਿਜ਼ੁਰ ਰਹਿਮਾਨ – ₹9.2 ਕਰੋੜ (KKR)
    ਬੰਗਲਾਦੇਸ਼ ਦੇ ਅਨੁਭਵੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ KKR ਨੇ ₹9.2 ਕਰੋੜ ਵਿੱਚ ਖਰੀਦਿਆ। ਪਿਛਲੇ ਸੀਜ਼ਨ ਵਿੱਚ ਉਸਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਾ ਉਸਨੂੰ ਵੱਡਾ ਫਾਇਦਾ ਮਿਲਿਆ।
  7. ਜੋਸ਼ ਇੰਗਲਿਸ – ₹8.6 ਕਰੋੜ (LSG)
    ਆਸਟ੍ਰੇਲੀਆਈ ਵਿਕਟਕੀਪਰ-ਬੱਲੇਬਾਜ਼ ਜੋਸ਼ ਇੰਗਲਿਸ ਨੂੰ ਲਖਨਊ ਸੁਪਰ ਜਾਇੰਟਸ ਨੇ ₹8.6 ਕਰੋੜ ਵਿੱਚ ਖਰੀਦਿਆ। ਭਾਵੇਂ ਉਹ ਆਈਪੀਐਲ 2026 ਵਿੱਚ ਸਿਰਫ਼ ਕੁਝ ਮੈਚਾਂ ਲਈ ਹੀ ਉਪਲਬਧ ਹੋਵੇਗਾ, ਫਿਰ ਵੀ ਟੀਮਾਂ ਨੇ ਉਸ ’ਤੇ ਭਰੋਸਾ ਜਤਾਇਆ।

ਆਈਪੀਐਲ 2026 ਦੀ ਨਿਲਾਮੀ ਨੇ ਸਾਫ਼ ਕਰ ਦਿੱਤਾ ਹੈ ਕਿ ਟੀਮਾਂ ਇਸ ਵਾਰ ਨਵੇਂ ਟੈਲੈਂਟ ਅਤੇ ਮੈਚ ਜਿਤਾਉਣ ਵਾਲੇ ਖਿਡਾਰੀਆਂ ’ਤੇ ਖੁੱਲ੍ਹ ਕੇ ਪੈਸਾ ਲਗਾਉਣ ਲਈ ਤਿਆਰ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਹਿੰਗੇ ਸੌਦੇ ਮੈਦਾਨ ’ਤੇ ਕਿੰਨਾ ਕਮਾਲ ਦਿਖਾਉਂਦੇ ਹਨ।

ਜ਼ਿਲਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ‘ਤੇ MP Ashok Mittal ਨੇ ਜ਼ਾਹਰ ਕੀਤੀ ਖੁਸ਼ੀ

IPL 2026 Auction
Exit mobile version