Site icon Dainik Savera Punjab

ਸਿਡਨੀ ਟੈਸਟ ਤੋਂ ਬਾਅਦ ਖ਼ਵਾਜ਼ਾ ਦਾ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਹੁਣ ਨਹੀ ਖੇਡਣਗੇ

international-cricket-retirement

international-cricket-retirement

ਨਵੀਂ ਦਿਲੀ: ਉਸਮਾਨ ਖ਼ਵਾਜ਼ਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਐਸ਼ਜ਼ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ 4 ਜਨਵਰੀ ਨੂੰ ਸਿਡਨੀ ਕ੍ਰਿਕਟ ਗ੍ਰਾਊਂਡ ‘ਤੇ ਖੇਡਿਆ ਜਾਣਾ ਹੈ। ਆਸਟ੍ਰੇਲੀਆ ਇਸ ਵੇਲੇ ਸੀਰੀਜ਼ ਵਿੱਚ 3–1 ਨਾਲ ਅੱਗੇ ਹੈ। ਸਿਡਨੀ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਖ਼ਵਾਜ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ।

39 ਸਾਲਾ ਖ਼ਵਾਜ਼ਾ ਨੇ ਕਿਹਾ ਕਿ ਸਿਡਨੀ ਟੈਸਟ ਦੇ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਹਰ ਫਾਰਮੈਟ ਨੂੰ ਅਲਵਿਦਾ ਕਹਿਣਗੇ। ਮੌਜੂਦਾ ਐਸ਼ਜ਼ ਸੀਰੀਜ਼ ਉਨ੍ਹਾਂ ਲਈ ਚੁਣੌਤੀਪੂਰਨ ਰਹੀ ਹੈ। ਪਹਿਲੇ ਟੈਸਟ ਵਿੱਚ ਉਹ ਰਨ ਨਹੀਂ ਬਣਾ ਸਕੇ। ਦੂਜੇ ਟੈਸਟ ਵਿੱਚ ਚੋਟ ਕਾਰਨ ਬਾਹਰ ਰਹਿਣਾ ਪਿਆ। ਐਡਿਲੇਡ ਟੈਸਟ ਵਿੱਚ ਬਿਮਾਰ ਸਟੀਵ ਸਮਿਥ ਦੀ ਥਾਂ ਉਨ੍ਹਾਂ ਨੂੰ ਆਖਰੀ ਵੇਲੇ ਟੀਮ ਵਿੱਚ ਸ਼ਾਮਲ ਕੀਤਾ ਗਿਆ। ਮੇਲਬਰਨ ਟੈਸਟ ਵਿੱਚ ਵੀ ਉਹ ਖੇਡੇ। ਹੁਣ ਸਿਡਨੀ ਟੈਸਟ ਦੀ ਪਲੇਇੰਗ ਇਲੈਵਨ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਪੱਕੀ ਹੈ। ਇਸ ਸੀਰੀਜ਼ ਵਿੱਚ ਉਨ੍ਹਾਂ ਦੇ ਸਕੋਰ 2 82 40 29 ਅਤੇ 0 ਰਹੇ ਹਨ।

ਕਰੀਨਾ ਕਪੂਰ ਦਾ ਦਿਲ ਛੂਹਣ ਵਾਲਾ ਪੋਸਟ ਫੈਨਜ਼ ਦੀਆਂ ਅੱਖਾਂ ਹੋਈਆਂ ਨਮ

ਸਨਿਆਸ ਦੀ ਘੋਸ਼ਣਾ ਦੌਰਾਨ ਖ਼ਵਾਜ਼ਾ ਭਾਵੁਕ ਹੋਏ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਨੇ ਉਨ੍ਹਾਂ ਨੂੰ ਉਹ ਸਭ ਕੁਝ ਦਿੱਤਾ ਹੈ ਜੋ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਇਹ ਖੇਡ ਉਨ੍ਹਾਂ ਨੂੰ ਅਨਮੋਲ ਯਾਦਾਂ ਦੇ ਕੇ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਨੇ ਉਨ੍ਹਾਂ ਨੂੰ ਉਹ ਰਿਸ਼ਤੇ ਦਿੱਤੇ ਜੋ ਮੈਦਾਨ ਦੀਆਂ ਹੱਦਾਂ ਤੋਂ ਬਾਹਰ ਵੀ ਹਨ ਅਤੇ ਉਹ ਸਬਕ ਸਿਖਾਏ ਜਿਨ੍ਹਾਂ ਨੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਵੀ ਇੱਕ ਵਧੀਆ ਇਨਸਾਨ ਬਣਾਇਆ।

ਖ਼ਵਾਜ਼ਾ ਨੇ ਆਪਣੇ ਮਾਤਾ ਪਿਤਾ ਦਾ ਖ਼ਾਸ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕਰੀਅਰ ਇਕੱਲੇ ਨਹੀਂ ਬਣਦਾ। ਮਾਂ ਪਿਉ ਦੇ ਤਿਆਗ ਕਦੇ ਵੀ ਹਾਈਲਾਈਟਸ ਦਾ ਹਿੱਸਾ ਨਹੀਂ ਬਣੇ ਪਰ ਉਹੀ ਉਨ੍ਹਾਂ ਦੀ ਸਫਲਤਾ ਦੀ ਬੁਨਿਆਦ ਹਨ। ਖ਼ਵਾਜ਼ਾ ਨੇ ਹੱਸਦੇ ਹੋਏ ਕਿਹਾ ਕਿ ਉਹ ਸਿਡਨੀ ਕ੍ਰਿਕਟ ਗ੍ਰਾਊਂਡ ਤੋਂ ਕੁਝ ਹੀ ਦੂਰੀ ‘ਤੇ ਕੂਕ ਰੋਡ ‘ਤੇ ਵੱਡੇ ਹੋਏ। ਬਚਪਨ ਵਿੱਚ ਜਦੋਂ ਮਾਤਾ ਪਿਤਾ ਇੱਕ ਛੋਟੇ ਦੋ ਕਮਰਿਆਂ ਵਾਲੇ ਫਲੈਟ ਵਿੱਚ ਮੁਸ਼ਕਲਾਂ ਨਾਲ ਗੁਜ਼ਾਰਾ ਕਰ ਰਹੇ ਸਨ ਤਦ ਉਹ ਸੁਪਨਾ ਦੇਖਦੇ ਸਨ ਕਿ ਇੱਕ ਦਿਨ ਉਹ ਟੈਸਟ ਕ੍ਰਿਕਟਰ ਬਣਨਗੇ।

ਉਸਮਾਨ ਖ਼ਵਾਜ਼ਾ ਨੇ ਤਿੰਨਾਂ ਫਾਰਮੈਟਾਂ ਵਿੱਚ ਮਿਲਾਕੇ 8000 ਤੋਂ ਵੱਧ ਰਨ ਬਣਾਏ ਹਨ। ਉਨ੍ਹਾਂ ਨੇ 87 ਟੈਸਟ 40 ਵਨਡੇ ਅਤੇ 9 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ। 2023 ਵਿੱਚ ਉਨ੍ਹਾਂ ਨੂੰ ਮੈਨਜ਼ ਟੈਸਟ ਕ੍ਰਿਕਟਰ ਆਫ ਦ ਇਅਰ ਚੁਣਿਆ ਗਿਆ ਸੀ। 2011 ਵਿੱਚ ਟੈਸਟ ਡੈਬਿਊ ਕਰਨ ਵਾਲੇ ਖ਼ਵਾਜ਼ਾ ਨੇ 87 ਟੈਸਟ ਦੀਆਂ 157 ਪਾਰੀਆਂ ਵਿੱਚ 43.39 ਦੀ ਔਸਤ ਨਾਲ 6206 ਰਨ ਬਣਾਏ ਹਨ। ਇਸ ਦੌਰਾਨ ਉਨ੍ਹਾਂ ਨੇ 16 ਸ਼ਤਕ ਅਤੇ 28 ਅਰਧਸ਼ਤਕ ਦਰਜ ਕੀਤੇ ਹਨ।

ਇਸ ਤਰ੍ਹਾਂ ਸਿਡਨੀ ਟੈਸਟ ਉਸਮਾਨ ਖ਼ਵਾਜ਼ਾ ਦੇ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਅਧਿਆਇ ਹੋਵੇਗਾ।

international-cricket-retirement
Exit mobile version