Site icon Dainik Savera Punjab

IndiGo ਸੰਕਟ: ਸਰਕਾਰ ਦਾ ਵੱਡਾ ਝਟਕਾ ਰਿਫੰਡ ਤੁਰੰਤ, ਕਿਰਾਏ ‘ਤੇ ਕੈਪ

ਇੰਡੀਗੋ ਏਅਰਲਾਈਨ ਦਾ ਸੰਕਟ ਪੰਜਵੇਂ ਦਿਨ ਵੀ ਜਾਰੀ ਰਿਹਾ। ਫਲਾਈਟਾਂ ਦੀ ਵੱਡੀ ਗਿਣਤੀ ਵਿੱਚ ਰੱਦਗੀ ਦੇ ਕਾਰਨ ਯਾਤਰੀਆਂ ਵਿੱਚ ਗੰਭੀਰ ਨਾਰਾਜ਼ਗੀ ਬਣੀ ਹੋਈ ਹੈ। ਹਾਲਾਤਾਂ ਨੂੰ ਕਾਬੂ ਕਰਨ ਅਤੇ ਯਾਤਰੀਆਂ ਨੂੰ ਤੁਰੰਤ ਰਾਹਤ ਦੇਣ ਲਈ ਭਾਰਤ ਸਰਕਾਰ ਇੱਕਸ਼ਨ ਵਿੱਚ ਆ ਗਈ ਹੈ।

7 ਦਸੰਬਰ ਸ਼ਾਮ 8 ਵਜੇ ਤੱਕ ਸਾਰੇ ਰਿਫੰਡ ਦੇਣ ਦੇ ਆਦੇਸ਼

ਨਾਗਰਿਕ ਉੱਡਿਆਨ ਮੰਤਰਾਲੇ ਨੇ ਇੰਡੀਗੋ ਨੂੰ ਹੁਕਮ ਦਿੱਤਾ ਹੈ ਕਿ ਜਿਹੜੀਆਂ ਵੀ ਫਲਾਈਟਾਂ ਰੱਦ ਜਾਂ ਬਾਅਧਿਤ ਹੋਈਆਂ ਹਨ, ਉਨ੍ਹਾਂ ਦੇ ਸਾਰੇ ਲੰਬਿਤ ਰਿਫੰਡ 7 ਦਸੰਬਰ ਸ਼ਾਮ 8 ਵਜੇ ਤੱਕ ਯਾਤਰੀਆਂ ਨੂੰ ਭੁਗਤਾਨ ਕਰ ਦਿੱਤੇ ਜਾਣ।

ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ‘ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਇੰਡੀਗੋ ਨੂੰ ਇਹ ਵੀ ਕਿਹਾ ਗਿਆ ਹੈ ਕਿ ਯਾਤਰੀਆਂ ਤੋਂ ਕੋਈ ਰੀਸ਼ੈਡਿਊਲਿੰਗ ਫੀਸ ਨਹੀਂ ਲਏਗੀ।
400 ਤੋਂ ਵੱਧ ਫਲਾਈਟਾਂ ਰੱਦ ਦੇਸ਼-ਭਰ ‘ਚ ਯਾਤਰੀ ਪਰੇਸ਼ਾਨ

ਇੰਡੀਗੋ ਨੇ ਪੰਜ ਦਿਨਾਂ ਵਿੱਚ 1400 ਤੋਂ ਵੱਧ ਫਲਾਈਟਾਂ ਰੱਦ ਕੀਤੀਆਂ ਹਨ।
ਇਸ ਕਾਰਨ:

ਦਿੱਲੀ, ਬੈਂਗਲੁਰੂ, ਹੈਦਰਾਬਾਦ ਸਮੇਤ ਵੱਡੇ ਏਅਰਪੋਰਟਾਂ ‘ਤੇ ਭਾਰੀ ਹਾਲਾਤ

ਯਾਤਰੀ ਘੰਟਿਆਂ ਤੱਕ ਲਾਈਨਾਂ ਵਿੱਚ ਫਸੇ ਰਹੇ

ਹੋਰ ਏਅਰਲਾਈਨਾਂ ਨੇ ਸੀਟਾਂ ਦੀ ਘਾਟ ਕਾਰਨ ਕਿਰਾਏ ਵਧਾ ਦਿੱਤੇ

ਪਾਇਲਟਾਂ ਦੀ ਘਾਟ ਕਾਰਨ ਸੰਕਟ ਵੱਧਿਆ

READ ALSO : ਇੰਸਟਾਗ੍ਰਾਮ ‘ਤੇ ਨੌਕਰੀ ਦੇ ਝਾਸੇ ਵਿੱਚ ਫਸੀ ਲੜਕੀ,cyber fraud ਵਿੱਚ ਲੱਖਾਂ ਦੀ ਠੱਗੀ

ਇਹ ਗੜਬੜੀ ਮੁੱਖ ਤੌਰ ‘ਤੇ ਪਾਇਲਟਾਂ ਦੀ ਘਾਟ ਕਾਰਨ ਹੋਈ।
ਨਵੇਂ FTL (Flight Duty Time Limitation) ਨਿਯਮਾਂ ਦੇ ਲਾਗੂ ਹੋਣ ਨਾਲ ਕਈ ਪਾਇਲਟਾਂ ਨੂੰ ਵਧੇਰੇ ਅਰਾਮ ਦੇਣਾ ਪਿਆ, ਜਿਸ ਨਾਲ ਉਡਾਣਾਂ ਲਈ ਕ੍ਰੂ ਉਪਲਬਧ ਨਹੀਂ ਸੀ। ਸਥਿਤੀ ਸੰਭਾਲਣ ਲਈ ਕੇਂਦਰ ਨੇ ਇਹ ਨਵਾਂ ਸਾਪਤਾਹਿਕ ਅਰਾਮ ਨਿਯਮ ਅਸਥਾਈ ਤੌਰ ‘ਤੇ ਵਾਪਸ ਲੈ ਲਿਆ ਹੈ।

ਹੁਣ ਕਿਰਾਏ ‘ਤੇ ਸਰਕਾਰੀ ਕੈਪ ਮਨਮਾਨਾ ਵਾਧਾ ਨਹੀਂ ਹੋਵੇਗਾ

ਕਈ ਰੁਟਾਂ ‘ਤੇ ਕਿਰਾਏ ਦੋਗੁਣੇ-ਤਿਗੁਣੇ ਹੋਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਾਰੀਆਂ ਏਅਰਲਾਈਨਾਂ ਲਈ ਕਿਰਾਏ ਦੀ ਇੱਕ ਨਿਰਧਾਰਿਤ ਸੀਮਾ (Fare Cap) ਲਗਾ ਦਿੱਤੀ ਗਈ ਹੈ।

ਇਸ ਤੋਂ ਵੱਧ ਰਕਮ ਚਾਰਜ ਕਰਨਾ ਗੈਰ-ਕਾਨੂੰਨੀ ਹੋਵੇਗਾ।

ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ “ਯਾਤਰੀਆਂ ਦਾ ਬਚਾਅ ਕਰਨ ਲਈ ਜ਼ਰੂਰੀ” ਹੈ।

ਉਲੰਘਣਾ ‘ਤੇ ਸਖ਼ਤ ਕਾਰਵਾਈ

ਸਰਕਾਰ ਨੇ ਸਪੱਸ਼ਟ ਕੀਤਾ:

ਕਿਰਾਏ ਦੀ ਸੀਮਾ ਦਾ ਸਖ਼ਤੀ ਨਾਲ ਪਾਲਣ ਲਾਜ਼ਮੀ ਉਲੰਘਣਾ ਕਰਨ ਵਾਲੀ ਕਿਸੇ ਵੀ ਏਅਰਲਾਈਨ ‘ਤੇ ਫੌਰੀ ਕਾਰਵਾਈ। ਕਿਰਾਏ ਦੀ ਸੀਮਾ ਸਥਿਤੀ ਪੂਰੀ ਤਰ੍ਹਾਂ ਨਾਰਮਲ ਹੋਣ ਤੱਕ ਜਾਰੀ ਰਹੇਗੀ।

ਇੰਡੀਗੋ ਦਾ ਸੰਕਟ ਦੇਸ਼ ਦੀ ਹਵਾਈ ਯਾਤਰਾ ਪ੍ਰਣਾਲੀ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰ ਰਿਹਾ ਹੈ। ਪਰ ਸਰਕਾਰ ਦੇ ਨਵੇਂ ਆਦੇਸ਼ ਯਾਤਰੀਆਂ ਨੂੰ ਤੁਰੰਤ ਰਾਹਤ ਦੇਣ ਦੀ ਦਿਸ਼ਾ ਵਿੱਚ ਵੱਡਾ ਕਦਮ ਮੰਨੇ ਜਾ ਰਹੇ ਹਨ।

VD : ਤੁਸੀਂ ਗੈਂਗਸਟਰ ਲਿਆਓ ਫਿਰ ਅਸੀਂ ਕਿਹੜਾ ਚੂੜੀਆਂ ਪਾਈਆਂ

Exit mobile version