Site icon Dainik Savera Punjab

ਪਿਛਲੇ 5 ਦਿਨਾਂ ਦੇ ਅੰਦਰ Indigo Flights ਦੀਆਂ 2000 ਉਡਾਣਾਂ ਰੱਦ, ਹਵਾਈ ਆਵਾਜਾਈ ਢਾਂਚਾ ਚਰਮਰਾਇਆ

Indigo Flights Crisis : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ (IndiGo) ਦਾ ਸੰਚਾਲਨ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਯਾਤਰੀਆਂ ਦੀਆਂ ਮੁਸੀਬਤਾਂ ਜਾਰੀ ਹਨ। ਪਿਛਲੇ 5 ਦਿਨਾਂ ਦੇ ਅੰਦਰ ਇੰਡੀਗੋ ਦੀਆਂ 2000 ਤੋਂ ਵੱਧ ਉਡਾਣਾਂ ਰੱਦ ਹੋ ਚੁੱਕੀਆਂ ਹਨ, ਜਿਸ ਕਾਰਨ ਦੇਸ਼ ਦਾ ਹਵਾਈ ਆਵਾਜਾਈ ਢਾਂਚਾ ਬੁਰੀ ਤਰ੍ਹਾਂ ਚਰਮਰਾ ਗਿਆ ਹੈ।

ਇੰਡੀਗੋ ਸੰਕਟ ਦੌਰਾਨ ਰੇਲਵੇ ਨੇ ਲਿਆ ਵੱਡਾ ਫੈਸਲਾ: ਰਾਜਧਾਨੀ ਤੇ ਸ਼ਤਾਬਦੀ ਟ੍ਰੇਨਾਂ ਸਮੇਤ 37 ਟ੍ਰੇਨਾਂ ‘ਚ 116 ਵਾਧੂ ਕੋਚ ਜੋੜੇ

ਹਾਲਾਤ ਇੰਨੇ ਗੰਭੀਰ ਹਨ ਕਿ ਸ਼ਨੀਵਾਰ (Saturday) ਸਵੇਰੇ 6 ਵਜੇ ਤੱਕ ਹੀ ਅਹਿਮਦਾਬਾਦ ਏਅਰਪੋਰਟ (Ahmedabad Airport) ‘ਤੇ 19 ਅਤੇ ਤਿਰੂਵਨੰਤਪੁਰਮ ਵਿੱਚ 6 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਮਹਾਸੰਕਟ ਦੇ ਚੱਲਦਿਆਂ ਬੀਤੇ ਚਾਰ ਦਿਨਾਂ ਵਿੱਚ 3 ਲੱਖ ਤੋਂ ਵੱਧ ਯਾਤਰੀ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ ਹਨ, ਜੋ ਏਅਰਪੋਰਟਾਂ ‘ਤੇ ਭਟਕਣ ਲਈ ਮਜਬੂਰ ਹਨ।

Fifa-Peace-Prize : ਟਰੰਪ ਹੋਏ ਖੁਸ਼ ! ਅਮਰੀਕੀ ਰਾਸ਼ਟਰਪਤੀ ਨੂੰ ਮਿਲਿਆ ‘ਸ਼ਾਂਤੀ ਪੁਰਸਕਾਰ’, ਖ਼ੁਦ ਹੀ ਪਹਿਨਿਆ

ਸ਼ੁੱਕਰਵਾਰ ਨੂੰ 1000 ਉਡਾਣਾਂ ਹੋਈਆਂ ਠੱਪ

ਅੰਕੜਿਆਂ ਮੁਤਾਬਕ, ਸ਼ੁੱਕਰਵਾਰ ਦਾ ਦਿਨ ਇੰਡੀਗੋ ਲਈ ‘ਬਲੈਕ ਫਰਾਈਡੇ’ ਸਾਬਤ ਹੋਇਆ, ਜਦੋਂ ਦਿਨ ਭਰ ਵਿੱਚ ਲਗਭਗ 1000 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ 4 ਦਸੰਬਰ ਨੂੰ ਵੀ 550 ਤੋਂ ਵੱਧ ਫਲਾਈਟਾਂ ਨੇ ਉਡਾਣ ਨਹੀਂ ਭਰੀ ਸੀ। ਇਹ ਸਿਲਸਿਲਾ ਸ਼ਨੀਵਾਰ ਨੂੰ ਵੀ ਜਾਰੀ ਹੈ ਅਤੇ ਦੇਸ਼ ਦੇ ਕਈ ਹਵਾਈ ਅੱਡਿਆਂ ‘ਤੇ ਅਫਰਾ-ਤਫਰੀ ਦਾ ਮਾਹੌਲ ਬਣਿਆ ਹੋਇਆ ਹੈ।

Exit mobile version