Middle East conflict: ਸੋਮਵਾਰ ਸਵੇਰੇ BSE Sensex ਅਤੇ Nifty 50 ਨੇ ਭਾਰੀ ਗਿਰਾਵਟ ਦਰਜ ਕੀਤੀ। ਸੈਂਸੈਕਸ 1,474.56 ਅੰਕ ਡਿੱਗ ਕੇ 73,058.40 ‘ਤੇ ਅਤੇ ਨਿਫਟੀ 433.70 ਅੰਕ ਡਿੱਗ ਕੇ 22,680.80 ‘ਤੇ ਆ ਗਿਆ। ਨਿਵੇਸ਼ਕਾਂ ਲਈ ਹਫ਼ਤੇ ਦੀ ਸ਼ੁਰੂਆਤ ਸੁਨਾਮੀ ਵਰਗੀ ਰਹੀ, ਜਿਸ ਵਿੱਚ ਅਰਬਾਂ ਰੁਪਏ ਦਾ ਨੁਕਸਾਨ ਹੋਇਆ।
ਇਸ ਇਤਿਹਾਸਕ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ ਮੰਨਿਆ ਜਾ ਰਿਹਾ ਹੈ। ਧਮਕੀ ਅਤੇ ਖਤਰੇ ਕਾਰਨ ਬ੍ਰੈਂਟ ਕਰੂਡ $112.17 ਪ੍ਰਤੀ ਬੈਰਲ ਪਾਰ ਹੋ ਗਿਆ, ਜਿਸ ਨੇ ਭਾਰਤੀ ਬਾਜ਼ਾਰ ‘ਤੇ ਦਬਾਅ ਵਧਾਇਆ।
ਨਿਫਟੀ ਦੇ ਦਿੱਗਜ ਸ਼ੇਅਰ ਜਿਵੇਂ ਹਿੰਡਾਲਕੋ, ਟਾਟਾ ਸਟੀਲ, ਐਸਬੀਆਈ, ਐਮ ਐਂਡ ਐਮ ਅਤੇ ਐਚਡੀਐਫਸੀ ਬੈਂਕ ਵਿੱਚ ਭਾਰੀ ਬਿਕਰੀ ਦੇਖਣ ਨੂੰ ਮਿਲੀ। ਆਟੋ, ਮੀਡੀਆ, ਬੈਂਕ ਅਤੇ ਮੈਟਲ ਸੈਕਟਰ 2% ਤੋਂ ਵੱਧ ਡਿੱਗੇ। ਸਮਾਲ-ਕੈਪ ਅਤੇ ਮਿਡ-ਕੈਪ ਸਟਾਕ ਵੀ ਲਾਲ ਨਿਸ਼ਾਨ ਵਿੱਚ ਰਹੇ।
ਪੂਰੇ ਏਸ਼ੀਆਈ ਬਾਜ਼ਾਰ ਨੂੰ ਵੀ ਇਹ ਹਲਚਲ ਮਹਿਸੂਸ ਹੋਈ ਜਾਪਾਨ ਦਾ Nikkei 4% ਅਤੇ ਦੱਖਣੀ ਕੋਰੀਆ ਦਾ KOSPI 4.57% ਡਿੱਗੇ। ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਉਰਜਾ ਸੰਕਟ ਸੰਸਾਰਕ ਅਰਥਵਿਵਸਥਾ ‘ਤੇ ਭਾਰੀ ਪ੍ਰਭਾਵ ਪਾ ਸਕਦਾ ਹੈ।
ਨਿਵੇਸ਼ਕ ਅਜੇ ਵੀ ਅਗਲੇ 48 ਘੰਟਿਆਂ ‘ਤੇ ਨਜ਼ਰ ਟਿਕਾਈ ਬੈਠੇ ਹਨ, ਭਾਰੀ ਡਰ ਦਾ ਮਾਹੌਲ ਹੈ ਅਤੇ ਬਾਜ਼ਾਰ ਵਿੱਚ ਉਤਾਰ-ਚੜ੍ਹਾਵ ਜਾਰੀ ਰਹਿਣ ਦੀ ਸੰਭਾਵਨਾ ਹੈ।

