Site icon Dainik Savera Punjab

ਤਿੰਨ ਕਾਰਨਾਂ ਕਰ ਕੇ ਹੋ ਰਿਹਾ ਹੈ ਭਾਰਤ ਦਾ ਰੁਪਇਆ ਗੰਭੀਰ ਰੂਪ ਨਾਲ ਕਮਜ਼ੋਰ, ਜਾਣੋ ਇਸ ਦੇ ਅਸਰ ਕੀ ਹੋ ਸਕਦੇ ਹਨ

ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤੀ ਰੁਪਇਆ 2026 ਵਿੱਚ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਮੁੱਖ ਤੌਰ ‘ਤੇ ਤਿੰਨ ਕਾਰਨਾਂ ਕਰਕੇ ਮਹਿੰਗਾ ਤੇਲ, ਵਿਦੇਸ਼ੀ ਪੂੰਜੀ ਦਾ ਭਾਰਾ ਆਉਟਫ਼ਲੋ, ਅਤੇ ਜਿਓ-ਪਾਲੀਟਿਕਲ ਤਣਾਅ (Expensive oil, heavy outflow of foreign capital, and geopolitical) (ਖ਼ਾਸ ਕਰਕੇ ਇਰਾਨ ਯੁੱਧ)।  ਇਸ ਦੇ ਗੰਭੀਰ ਅਸਰ ਮਹਿੰਗਾਈ, ਵਧਦਾ ਵਪਾਰ ਘਾਟਾ ਅਤੇ ਆਰਥਿਕ ਵਿਕਾਸ ‘ਤੇ ਦਬਾਅ ਵਜੋਂ ਸਾਹਮਣੇ ਆ ਰਹੇ ਹਨ।  ਇਨ੍ਹਾਂ ਕਰਕੇ ਹੀ  ਰੋਜਗਾਰ  ਨੇ ਇਸ ਦੀ ਆਰਥਿਕ ਅਰਥਵਿਵਸਥਾ ਨੂੰ  ਕਮਜੋਰ ਕਰ ਦਿੱਤਾ ਹੈ। ਇਸ ਲਈ ਇਹ ਸਾਡੀ ਜਿੰਦਗੀ ਨੂੰ ਹੋਰ ਮਸ਼ਕਿਲ ਕਰ ਰਿਹਾ ਹੈ। ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ,  ਇਨ੍ਹਾਂ ਚੀਜ਼ਾ ਦਾ ਰੋਜ਼ਾਨਾ ਦੇ ਕੰਮਾ ਨੂੰ ਬਹੁਤ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ  ਇਹ ਬਹੁਤ  ਜ਼ਰੂਰੀ  ਹੈ। ਕਿ  ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾ ਕਰਕੇ ਆਮ ਲੋਕਾਂ ਨੂੰ  ਬਹੁਤ ਤੰਗੀਆ ਦਾ  ਆਮਣਾ ਸਾਹਮਣਾ ਨਾ ਕਰਨਾ ਪਏ।

 

ਰੁਪਏ ਦੇ ਕਮਜ਼ੋਰ ਹੋਣ ਦੇ ਮੁੱਖ ਕਾਰਨ

 

ਮਹਿੰਗਾ ਕੱਚਾ ਤੇਲ (Expensive crude oil)

ਭਾਰਤ ਆਪਣੀ 88% ਤੋਂ ਵੱਧ ਤੇਲ ਦੀ ਲੋੜ ਇੰਪੋਰਟ ਕਰਦਾ ਹੈ। ਇਰਾਨ ਸੰਘਰਸ਼ ਅਤੇ ਹੋਰ ਜਿਓ-ਪਾਲੀਟਿਕਲ ਤਣਾਅ ਕਾਰਨ ਤੇਲ ਦੀ ਕੀਮਤ $110–125 ਪ੍ਰਤੀ ਬੈਰਲ ਤੱਕ ਚਲੀ ਗਈ। ਇਸ ਨਾਲ ਡਾਲਰ ਦੀ ਮੰਗ ਵਧੀ ਅਤੇ ਰੁਪਏ ‘ਤੇ ਦਬਾਅ ਬਣਿਆ। ਇਸ ਨੂੰ  ਦੇਸ਼  ਦੀ ਮੁਦਰਾ ਨਾਲ  ਦੇਖਿਆ ਜਾਵੇ ਤਾਂ ਲੱਗਭਗ  ₹10,560 ਤੋਂ ₹12,010 ਪ੍ਰਤੀ ਬੈਰਲ ਬਣਦੀ ਹੈ।

 

ਇਹ ਵੀ ਪੜੋਂ: 

IPL 2026, SRH vs RCB: ਕਰੋ ਜਾਂ ਮਰੋ ਦਾ ਮੁਕਾਬਲਾ! ਹੈਦਰਾਬਾਦ ‘ਚ ਅੱਜ ਲੱਗੇਗੀ ਅਗਨ-ਪ੍ਰੀਖਿਆ

IPL 2026, SRH vs RCB: ਕਰੋ ਜਾਂ ਮਰੋ ਦਾ ਮੁਕਾਬਲਾ! ਹੈਦਰਾਬਾਦ ‘ਚ ਅੱਜ ਲੱਗੇਗੀ ਅਗਨ-ਪ੍ਰੀਖਿਆ

 

ਵਿਦੇਸ਼ੀ ਪੂੰਜੀ ਦਾ ਆਉਟਫ਼ਲੋ (Foreign capital outflow) (FII/FDI)

2026 ਵਿੱਚ $23 ਬਿਲੀਅਨ ਤੋਂ ਵੱਧ ਨੈੱਟ ਇਕਵਿਟੀ ਆਉਟਫ਼ਲੋ ਹੋਇਆ। ਦੇਸ਼ ਦੀ ਮੁਦਰਾ ਨਾਲ  ਦੇਖਿਆ ਜਾਵੇ ਤਾਂ 23 ਬਿਲੀਅਨ = 2,300 ਕਰੋੜ ਰੁਪਏ (ਯਾਨੀ 23,000 ਲੱਖ) ਰੁਪਏ ਬਣਦੇ ਹਨ।  ਨਿਵੇਸ਼ਕ ਅਮਰੀਕੀ ਬਾਜ਼ਾਰਾਂ ਵਿੱਚ ਪੈਸਾ ਲਗਾ ਰਹੇ ਹਨ ਕਿਉਂਕਿ ਉੱਥੇ ਵਿਆਜ ਦਰਾਂ ਉੱਚੀਆਂ ਹਨ ਅਤੇ ਸੁਰੱਖਿਆ ਵੱਧ ਹੈ। ਇਸ ਨਾਲ ਭਾਰਤੀ ਬਾਜ਼ਾਰਾਂ ‘ਚੋਂ ਪੈਸਾ ਨਿਕਲ ਰਿਹਾ ਹੈ ਅਤੇ ਰੁਪਏ ਦੀ ਕੀਮਤ ਘਟ ਰਹੀ ਹੈ।

 

 

ਜਿਓ-ਪਾਲੀਟਿਕਲ (Geo-political) ਤਣਾਅ ਅਤੇ ਵਪਾਰ ਘਾਟਾ

ਇਰਾਨ ਯੁੱਧ ਅਤੇ ਅਮਰੀਕਾ ਨਾਲ ਟੈਰਿਫ਼ ਤਣਾਅ ਕਾਰਨ ਵਪਾਰ ਘਾਟਾ ਵਧ ਰਿਹਾ ਹੈ। ਰੁਪਇਆ 95–96 ਪ੍ਰਤੀ ਡਾਲਰ ਤੱਕ ਡਿੱਗ ਗਿਆ ਹੈ, ਜੋ 12 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ।

 

ਗੰਭੀਰ ਅਸਰ

ਮਹਿੰਗਾਈ ਵਧੇਗੀ: ਤੇਲ ਅਤੇ ਹੋਰ ਇੰਪੋਰਟ ਮਹਿੰਗੇ ਹੋਣ ਨਾਲ ਟਰਾਂਸਪੋਰਟ, ਖਾਣ-ਪੀਣ ਅਤੇ ਉਦਯੋਗਿਕ ਲਾਗਤਾਂ ਵਧਣਗੀਆਂ। ਵਪਾਰ ਘਾਟਾ ਵਧੇਗਾ, ਡਾਲਰ ਮਹਿੰਗਾ ਹੋਣ ਨਾਲ ਇੰਪੋਰਟ ਬਿੱਲ ਵਧੇਗਾ, ਜਿਸ ਨਾਲ ਕਰੰਟ ਅਕਾਊਂਟ ਡਿਫਿਸਿਟ ਵਧੇਗਾ। ਵਿਕਾਸ ‘ਤੇ ਦਬਾਅ,

ਉਦਯੋਗਾਂ ਲਈ ਕੱਚਾ ਮਾਲ ਮਹਿੰਗਾ ਹੋਵੇਗਾ, ਨਿਵੇਸ਼ ਘਟੇਗਾ ਅਤੇ GDP ਵਿਕਾਸ ਦਰ ਹੌਲੀ ਹੋ ਸਕਦੀ ਹੈ। ਬੌਂਡ ਯੀਲਡ ਵਧ ਰਹੀਆਂ ਹਨ, ਸਰਕਾਰੀ ਕਰਜ਼ੇ ਦੀ ਲਾਗਤ ਵਧ ਰਹੀ ਹੈ। ਜਿਸ ਨਾਲ ਰਾਜਾਂ ਦੀਆਂ ਵਿੱਤੀ ਹਾਲਤਾਂ ‘ਤੇ ਦਬਾਅ ਹੈ।

 

ਅੱਗੇ ਕੀ ਹੋ ਸਕਦਾ ਹੈ?

 

 

indian-rupee-weakening-seriously

Exit mobile version