Site icon Dainik Savera Punjab

ਭਾਰਤ-ਪਾਕਿਸਤਾਨ ਤਣਾਅ ‘ਤੇ ਫੌਜ ਦਾ ਵੱਡਾ ਬਿਆਨ: “ਆਪ੍ਰੇਸ਼ਨ ਸਿੰਦੂਰ 2.0 ਹੋਵੇਗਾ ਵਧੇਰੇ ਘਾਤਕ”

ਜੰਮੂ: ਪੱਛਮੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਕੋਲ ਭਾਰਤ ਨਾਲ ਜੰਗ ਲੜਨ ਦੀ ਹਿੰਮਤ ਨਹੀਂ ਹੈ, ਪਰ ਉਹ ਪਹਿਲਗਾਮ ਵਰਗੇ ਅੱਤਵਾਦੀ ਹਮਲੇ ਦੁਬਾਰਾ ਕਰ ਸਕਦਾ ਹੈ।

ਭੂਪਤੀ ਨੇ ਸੁੱਟੇ ਹਥਿਆਰ: ₹10 ਕਰੋੜ ਦੇ ਇਨਾਮ ਵਾਲਾ ਮਾਓਵਾਦੀ ਕਮਾਂਡਰ ਆਤਮ ਸਮਰਪਿਤ

ਉਨ੍ਹਾਂ ਇਹ ਵੀ ਕਿਹਾ ਕਿ ਜਦ ਤੱਕ ਪਾਕਿਸਤਾਨ ਦੀ ਸੋਚ ਨਹੀਂ ਬਦਲਦੀ, ਉਹ ਅਜਿਹੀਆਂ ਕੋਸ਼ਿਸ਼ਾਂ ਕਰਦਾ ਰਹੇਗਾ। “ਉਹ ਸਿੱਧਾ ਜੰਗ ਨਹੀਂ ਲੜ ਸਕਦਾ, ਇਸ ਲਈ ਅੱਤਵਾਦੀ ਹਮਲਿਆਂ ਰਾਹੀਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ,” ਕਟਿਆਰ ਨੇ ਕਿਹਾ। 1965 ਦੀ ਭਾਰਤ-ਪਾਕਿਸਤਾਨ ਜੰਗ ਦੀ 60ਵੀਂ ਵਰ੍ਹੇਗੰਢ ਮੌਕੇ, ਜੰਮੂ ‘ਚ ਹੋਈ ਸਾਬਕਾ ਸੈਨਿਕ ਰੈਲੀ ਦੌਰਾਨ, ਜਨਰਲ ਕਟਿਆਰ ਨੇ ਫੌਜ ਦੀ ਤਿਆਰੀ ਅਤੇ ਜਨਤਾ ਦੇ ਸਮਰਥਨ ਦੀ ਸ਼ਲਾਘਾ ਕੀਤੀ।

Exit mobile version