ਨੈਸ਼ਨਲ ਡੈਸਕ: ਨਵੀਂ ਅਤੇ ਨਵੀਕਰਨਯੋਗ ਊਰਜਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਪ੍ਰਤੀ ਹੋਰ ਦੇਸ਼ਾਂ ਦੀ ਦਿਲਚਸਪੀ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ। ਡਾਵੋਸ ਵਿਖੇ ਵਰਲਡ ਇਕਨਾਮਿਕ ਫੋਰਮ ਦੇ ਮੌਕੇ ‘ਤੇ ਇੱਕ ਨਿੱਜੀ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਸਿਰਫ਼ ਹਾਸ਼ੀਏ ‘ਤੇ ਰਹਿਣ ਵਾਲਾ ਭਾਗੀਦਾਰ ਨਹੀਂ ਰਿਹਾ ਸਗੋਂ ਉੱਚੀ ਵਿਕਾਸ ਦਰ ਘੱਟ ਮਹਿੰਗਾਈ ਅਤੇ ਨੀਤੀਕ ਸਥਿਰਤਾ ਦੇ ਨਾਲ ਵਿਸ਼ਵ ਆਰਥਿਕਤਾ ਦਾ ਇੱਕ ਮੁੱਖ ਚਾਲਕ ਬਣ ਚੁੱਕਾ ਹੈ।
ਗਣਤੰਤਰ ਦਿਵਸ ਮੌਕੇ 45 ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਦੀ ਘੋਸ਼ਣਾ
ਉਨ੍ਹਾਂ ਕਿਹਾ ਕਿ ਡਾਵੋਸ ‘ਚ ਆਏ ਰਿਕਾਰਡ ਗਿਣਤੀ ਵਾਲੇ ਵਿਦੇਸ਼ੀ ਡੈਲੀਗੇਸ਼ਨਾਂ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਵਿਸ਼ਵ ਭਾਰਤ ਦੇ ਨਵੀਕਰਨਯੋਗ ਊਰਜਾ ਭਵਿੱਖ ‘ਤੇ ਭਰੋਸਾ ਕਰ ਰਿਹਾ ਹੈ।
ਫੌਜੀ ਜਵਾਨਾਂ ਦੇ ਸੱਚੇ ਜਜ਼ਬੇ: ਬਰਫ਼ੀਲੀ ਚਾਦਰ ਨਾਲ ਆਪਣੀ ਡਿਯੂਟੀ ਨਿਭਾਉਂਦੇ….
ਪ੍ਰਹਲਾਦ ਜੋਸ਼ੀ ਇੱਕ ਭਾਰਤੀ ਸਿਆਸਤਦਾਨ ਹਨ ਜੋ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹਨ। ਉਹ ਕਰਨਾਟਕ ਦੇ ਧਾਰਵਾੜ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ ਅਤੇ 2004 ਤੋਂ ਲਗਾਤਾਰ ਇਸ ਹਲਕੇ ਦੀ ਨੁਮਾਇਸ਼ ਕਰ ਰਹੇ ਹਨ। ਉਹ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਨਵੀਂ ਅਤੇ ਨਵੀਕਰਨਯੋਗ ਊਰਜਾ ਮਾਮਲਿਆਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਵੀ ਰਹਿ ਚੁੱਕੇ ਹਨ। ਪ੍ਰਹਲਾਦ ਜੋਸ਼ੀ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਵਿੱਚ ਉਨ੍ਹਾਂ ਦੀ ਗਿਣਤੀ ਅਹਿਮ ਚਿਹਰਿਆਂ ਵਿੱਚ ਹੁੰਦੀ ਹੈ।

