skip to content

Last Updated: September 15, 2026

Dainik Savera Times Logo

ਭਾਰਤ ਵਿੱਚ ਸਾਇਬਰ ਅਪਰਾਧਾਂ ਵਿੱਚ 33 ਹਜ਼ਾਰ ਦਾ ਵਾਧਾ NCRB ਰਿਪੋਰਟ

9 months ਪਹਿਲਾ

ਭਾਰਤ ਵਿੱਚ ਸਾਇਬਰ ਅਪਰਾਧਾਂ ਵਿੱਚ 33 ਹਜ਼ਾਰ ਦਾ ਵਾਧਾ NCRB ਰਿਪੋਰਟ

ਨਵੀਂ ਦਿਲੀ: ਭਾਰਤ ਵਿੱਚ ਸਾਇਬਰ ਅਪਰਾਧਾਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੀ ਤਾਜ਼ਾ ਰਿਪੋਰਟ ‘ਕ੍ਰਾਈਮ ਇਨ ਇੰਡੀਆ 2023’ ਮੁਤਾਬਕ 2021 ਨਾਲ ਤੁਲਨਾ ਕਰਨ ‘ਤੇ 2023 ਵਿੱਚ ਸਾਇਬਰ ਅਪਰਾਧਾਂ ਦੇ ਮਾਮਲਿਆਂ ਵਿੱਚ 33 ਹਜ਼ਾਰ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।

4.95 ਕਿਲੋਗ੍ਰਾਮ ਹੈਰੋਇਨ ਅਤੇ ਤਿੰਨ ਪਿਸਤੌਲ ਨਾਲ ਨਸ਼ਾ ਤਸਕਰੀ ਮਾਡਿਊਲ ਬੇਨਕਾਬ

ਉੱਤਰੀ ਖੇਤਰ ਦੀਆਂ ਛੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦਿੱਲੀ ਸਭ ਤੋਂ ਅੱਗੇ ਹੈ ਜਿੱਥੇ 407 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਜੰਮੂ ਕਸ਼ਮੀਰ 185 ਮਾਮਲਿਆਂ ਨਾਲ ਦੂਜੇ ਸਥਾਨ ‘ਤੇ ਹੈ ਜਦਕਿ ਚੰਡੀਗੜ੍ਹ ਵਿੱਚ 23 ਮਾਮਲੇ ਦਰਜ ਕੀਤੇ ਗਏ। ਇਹ ਅੰਕੜੇ ਦਰਸਾਉਂਦੇ ਹਨ ਕਿ ਸਾਇਬਰ ਅਪਰਾਧਾਂ ਦਾ ਖ਼ਤਰਾ ਨਾ ਸਿਰਫ਼ ਵੱਡੇ ਸ਼ਹਿਰਾਂ ਵਿੱਚ ਹੈ ਬਲਕਿ ਪਹਾੜੀ ਅਤੇ ਸਰਹੱਦੀ ਇਲਾਕਿਆਂ ਵਿੱਚ ਵੀ ਤੇਜ਼ੀ ਨਾਲ ਵੱਧ ਰਿਹਾ ਹੈ।

ਇੰਡੀਗੋ ਦਾ ਸੰਚਾਲਨ ਸੰਕਟ ਸੈਂਕੜੇ ਉਡਾਣਾਂ ਰੱਦ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ

ਸਾਇਬਰ ਅਪਰਾਧਾਂ ਦੇ ਵੱਧ ਰਹੇ ਮਾਮਲੇ ਦਰਸਾਉਂਦੇ ਹਨ ਕਿ ਮੋਬਾਈਲ ਫੋਨ ਅਤੇ ਕੰਪਿਊਟਰ ਵਰਗੇ ਸੰਚਾਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਪ੍ਰਵਿਰਤੀ ਤੇਜ਼ੀ ਨਾਲ ਵਧ ਰਹੀ ਹੈ। ਇਹ ਅਪਰਾਧ ਨਾ ਸਿਰਫ਼ ਆਰਥਿਕ ਨੁਕਸਾਨ ਪਹੁੰਚਾ ਰਹੇ ਹਨ ਬਲਕਿ ਲੋਕਾਂ ਦੇ ਭਰੋਸੇ ਅਤੇ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.