Site icon Dainik Savera Punjab

Census 2027: ਘਰ-ਲਿਸਟਿੰਗ ਕਾਰਜ 1 ਅਪ੍ਰੈਲ ਤੋਂ ਸ਼ੁਰੂ, ਪਹਿਲੀ ਡਿਜ਼ਿਟਲ ਜਨਗਣਨਾ

Census 2027: House-listing exercise to begin from April 1, first digital census

Census 2027: House-listing exercise to begin from April 1, first digital census

India Census 2027: ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਭਾਰਤ ਦੀ ਜਨਗਣਨਾ 2027 ਲਈ ਘਰ-ਲਿਸਟਿੰਗ ਕਾਰਜ ਸ਼ੁਰੂ ਕਰਨ ਦੀ ਸੂਚਨਾ ਜਾਰੀ ਕੀਤੀ ਹੈ। ਇਹ ਕਾਰਜ 1 ਅਪ੍ਰੈਲ 2026 ਤੋਂ 30 ਸਤੰਬਰ 2026 ਤੱਕ ਦੇਸ਼ ਭਰ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤਾ ਜਾਵੇਗਾ। ਇਸ ਨਾਲ 16ਵੀਂ ਜਨਗਣਨਾ ਦੀ ਤਿਆਰੀਆਂ ਅਧਿਕਾਰਕ ਤੌਰ ‘ਤੇ ਸ਼ੁਰੂ ਹੋ ਗਈਆਂ ਹਨ, ਜੋ 16 ਸਾਲ ਬਾਅਦ ਕੀਤੀ ਜਾ ਰਹੀ ਹੈ।

ਰਜਿਸਟਰਾਰ ਜਨਰਲ ਆਫ਼ ਇੰਡੀਆ (RGI) ਦੇ ਨੋਟੀਫਿਕੇਸ਼ਨ ਮੁਤਾਬਕ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਘਰ-ਲਿਸਟਿੰਗ ਕਾਰਜ 30 ਦਿਨਾਂ ਦੇ ਅੰਦਰ ਪੂਰਾ ਕਰੇਗਾ। ਜਨਗਣਨਾ 2027 ਭਾਰਤ ਦੀ ਪਹਿਲੀ ਪੂਰੀ ਤਰ੍ਹਾਂ ਡਿਜ਼ਿਟਲ ਜਨਗਣਨਾ ਹੋਵੇਗੀ, ਜਿਸ ਵਿੱਚ ਗਿਣਤੀਕਾਰ ਮੋਬਾਇਲ ਐਪਸ ਦੀ ਵਰਤੋਂ ਕਰਨਗੇ।

READ ALSO : ਪੰਜਾਬ ਦਾ ਇਹ ਸ਼ਹਿਰ ਅੱਜ ਬੰਦ, ਜਾਣੋ ਕਾਰਨ

ਇਸ ਵਾਰ ਘਰਾਂ ਨੂੰ ਪਹਿਲੀ ਵਾਰ ‘ਸੈਲਫ਼-ਇਨਯੂਮੇਰੇਸ਼ਨ’ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਤਹਿਤ ਘਰੇਲੂ ਮੈਂਬਰ ਸਰਵੇ ਤੋਂ 15 ਦਿਨ ਪਹਿਲਾਂ ਆਪਣੀ ਜਾਣਕਾਰੀ ਆਨਲਾਈਨ ਭਰ ਸਕਣਗੇ। ਇਸ ਪ੍ਰਕਿਰਿਆ ਦੌਰਾਨ ਹਰ ਘਰ ਨੂੰ ਇੱਕ ਯੂਨੀਕ ਆਈਡੀ ਜਾਰੀ ਕੀਤਾ ਜਾਵੇਗਾ, ਜੋ ਗਿਣਤੀਕਾਰ ਨੂੰ ਦਿਖਾ ਕੇ ਤਸਦੀਕ ਕਰਵਾਈ ਜਾਵੇਗੀ।

ਜਨਗਣਨਾ ਐਕਟ 1948 ਦੀਆਂ ਧਾਰਾਵਾਂ 3 ਅਤੇ 17A ਦੇ ਤਹਿਤ ਜਾਰੀ ਨੋਟੀਫਿਕੇਸ਼ਨ ਕੋਰੋਨਾ ਕਾਰਨ ਟਾਲੀ ਗਈ 2021 ਦੀ ਜਨਗਣਨਾ ਦੀ ਸਥਿਤੀ ਨੂੰ ਰੱਦ ਕਰਦਾ ਹੈ। ਸਰਕਾਰ ਮੁਤਾਬਕ, ਜਨਗਣਨਾ ਦੋ ਪੜਾਵਾਂ ਵਿੱਚ ਹੋਵੇਗੀ: ਪਹਿਲਾ ਪੜਾਵ 2026 ਵਿੱਚ ਘਰ-ਲਿਸਟਿੰਗ ਅਤੇ ਹਾਊਸਿੰਗ ਜਨਗਣਨਾ, ਅਤੇ ਦੂਜਾ ਪੜਾਵ 2027 ਦੀ ਸ਼ੁਰੂਆਤ ਵਿੱਚ ਆਬਾਦੀ ਗਿਣਤੀ ਲਈ। ਆਬਾਦੀ ਗਿਣਤੀ ਲਈ ਰੈਫਰੈਂਸ ਤਾਰੀਖ ਜ਼ਿਆਦਾਤਰ ਦੇਸ਼ ਲਈ 1 ਮਾਰਚ 2027 ਹੋਵੇਗੀ, ਜਦਕਿ ਦੁਰਗਮ ਖੇਤਰਾਂ ਲਈ 1 ਅਕਤੂਬਰ 2026 ਨਿਰਧਾਰਤ ਕੀਤੀ ਗਈ ਹੈ।

ਜਨਗਣਨਾ 2027 ਨੂੰ ਰਾਜਨੀਤਿਕ ਅਤੇ ਪ੍ਰਸ਼ਾਸਕੀ ਤੌਰ ‘ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ 1931 ਤੋਂ ਬਾਅਦ ਪਹਿਲੀ ਵਾਰ ਦੇਸ਼ ਪੱਧਰ ‘ਤੇ ਜਾਤੀ ਆਧਾਰਿਤ ਗਿਣਤੀ (ਐਸਸੀ ਅਤੇ ਐਸਟੀ ਤੋਂ ਇਲਾਵਾ) ਕਰੇਗੀ। ਇਸ ਦੇ ਅਧਾਰ ‘ਤੇ ਭਵਿੱਖ ਵਿੱਚ ਚੋਣ ਖੇਤਰਾਂ ਦੀ ਹੱਦਬੰਦੀ (Delimitation) ਵੀ ਕੀਤੀ ਜਾਵੇਗੀ।

ਘਰ-ਲਿਸਟਿੰਗ ਪੜਾਵ ਦੌਰਾਨ ਹਰ ਢਾਂਚੇ ‘ਤੇ ਘਰ-ਘਰ ਸਰਵੇ ਕੀਤਾ ਜਾਵੇਗਾ, ਜਿਸ ਵਿੱਚ ਰਹਾਇਸ਼ੀ ਹਾਲਾਤ, ਬੁਨਿਆਦੀ ਸਹੂਲਤਾਂ, ਜੀਵਨ ਮਿਆਰ ਅਤੇ ਤਕਨਾਲੋਜੀ ਵਰਤੋਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਦੌਰਾਨ ਘਰੇਲੂ ਪੱਧਰ ‘ਤੇ ਵਰਤੇ ਜਾਣ ਵਾਲੇ ਅਨਾਜ ਦੀ ਕਿਸਮ ਬਾਰੇ ਵੀ ਨਵਾਂ ਸਵਾਲ ਸ਼ਾਮਲ ਕੀਤਾ ਗਿਆ ਹੈ।

328 ਸਰੂਪਾਂ ਦੇ ਮਾਮਲੇ ’ਚ ਮੁੱਖ ਮੰਤਰੀ ਸਿਆਸੀਕਰਨ ਕਰ ਰਹੇ ਹਨ: ਪਰਮਬੰਸ ਸਿੰਘ ਰੋਮਾਣਾ

Census 2027: House-listing exercise to begin from April 1, first digital census
Exit mobile version