Site icon Dainik Savera Punjab

ਸਾਬਕਾ IG ਚਾਹਲ ਨਾਲ 8 ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੋ ਸ਼ੱਕੀਆਂ ਦੀ ਪਛਾਣ, ਹਾਲਤ ਸਥਿਰ

Cyber ​​fraud case with former IG Amar Singh Chahal: More than 20 bank accounts frozen, investigation intensified

Cyber ​​fraud case with former IG Amar Singh Chahal: More than 20 bank accounts frozen, investigation intensified

PUNAJB DESK : ਪੰਜਾਬ ਪੁਲਿਸ ਨੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਅਮਰ ਸਿੰਘ ਚਾਹਲ ਨਾਲ ਜੁੜੇ 8 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਮਾਮਲੇ ਵਿੱਚ ਦੋ ਸ਼ੱਕੀਆਂ ਦੀ ਪਛਾਣ ਕਰ ਲਈ ਹੈ। ਪੁਲਿਸ ਮੁਤਾਬਕ ਇੱਕ ਸ਼ੱਕੀ ਪਟਿਆਲਾ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਮੁੰਬਈ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।

ਪੁਲਿਸ ਨੂੰ ਇਹ ਜਾਣਕਾਰੀ ਚਾਹਲ ਦੇ ਮੋਬਾਈਲ ਫੋਨ ਤੋਂ ਮਿਲੇ ਡਿਜ਼ੀਟਲ ਸਬੂਤਾਂ ਦੇ ਆਧਾਰ ’ਤੇ ਮਿਲੀ। ਇਨ੍ਹਾਂ ਸਬੂਤਾਂ ਦੀ ਜਾਂਚ ਦੌਰਾਨ ਇੱਕ ਵਟਸਐਪ ਗਰੁੱਪ ਸਾਹਮਣੇ ਆਇਆ ਹੈ, ਜਿਸ ਨਾਲ ਜੁੜੇ ਕੁਝ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਗਰੁੱਪ ਵਿੱਚ ਕਈ ਆਈਪੀਐਸ ਅਧਿਕਾਰੀ ਅਤੇ ਸੇਵਾਮੁਕਤ ਸੀਨੀਅਰ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ।

READ ALSO : ਸਰਦੀਆਂ ਵਿੱਚ ਨਹਾਉਣ ਦੇ ਪਾਣੀ ‘ਚ ਇਹ ਚੀਜ਼ਾਂ ਮਿਲਾਓ, ਕਿਸਮਤ ਤੇ ਧਨ ਦੋਵੇਂ ਚਮਕਣਗੇ

ਧੋਖਾਧੜੀ ਕਾਰਨ ਮਾਨਸਿਕ ਤਣਾਅ ਦੇ ਚਲਦਿਆਂ ਸੋਮਵਾਰ ਨੂੰ ਆਪਣੇ ਆਪ ਨੂੰ ਗੋਲੀ ਲੱਗਣ ਤੋਂ ਬਾਅਦ ਅਮਰ ਸਿੰਘ ਚਾਹਲ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਅਨੁਸਾਰ ਲੰਬੀ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਜਾਨ ਬਚ ਗਈ ਹੈ ਅਤੇ ਇਸ ਸਮੇਂ ਉਨ੍ਹਾਂ ਦੀ ਹਾਲਤ ਸਥਿਰ ਹੈ। ਫਿਲਹਾਲ ਉਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹਨ ਅਤੇ ਪੁਲਿਸ ਉਨ੍ਹਾਂ ਦੀ ਪੂਰੀ ਤਰ੍ਹਾਂ ਸਿਹਤਯਾਬੀ ਦੀ ਉਡੀਕ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਫ਼ਰੀਦਕੋਟ ਗੋਲੀਬਾਰੀ ਮਾਮਲੇ ਵਿੱਚ ਨਾਮਜ਼ਦ ਰਹੇ ਸਾਬਕਾ ਆਈਜੀ ਚਾਹਲ ਨੇ ਇਸ ਘਟਨਾ ਤੋਂ ਪਹਿਲਾਂ ਇੱਕ ਪੱਤਰ ਵਿੱਚ ਸਾਈਬਰ ਧੋਖਾਧੜੀ ਦਾ ਹਵਾਲਾ ਦਿੱਤਾ ਸੀ। ਇਸ ਦੇ ਆਧਾਰ ’ਤੇ ਪੰਜਾਬ ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ।

ਪਟਿਆਲਾ ਦੀ ਸਾਈਬਰ ਸ਼ਾਖਾ ਵੱਲੋਂ ਧਾਰਾ 316(2), 336(3), 340(2), 318(4), 319(2), 61(2) ਬੀਐਨਐਸ ਅਤੇ 66(ਡੀ) ਆਈਟੀ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅੱਗੇ ਵਧਣ ਨਾਲ ਹੋਰ ਖੁਲਾਸੇ ਹੋ ਸਕਦੇ ਹਨ।

VD : CANADA ‘ਚ ਭਾਰਤੀਆਂ ਦੀ ਜਾਨ ਨੂੰ ਖ਼ਤਰਾ? ਹਿਮਾਂਸ਼ੀ ਖੁਰਾਣਾ ਤੋਂ ਬਾਅਦ ਇੱਕ ਹੋਰ ਕਤਲ

Cyber ​​fraud case with former IG Amar Singh Chahal: More than 20 bank accounts frozen, investigation intensified
Exit mobile version