Punjab News
Punjab News

Hoshiarpur LPG Blast:ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਵਿੱਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਸ਼ੁੱਕਰਵਾਰ ਰਾਤ ਲਗਭਗ 10:30 ਵਜੇ ਹੁਸ਼ਿਆਰਪੁਰ-ਜਲੰਧਰ ਸੜਕ ‘ਤੇ ਪਿੰਡ ਮੰਡਿਆਲਾ ਨੇੜੇ ਇੱਕ ਵਾਹਨ ਨਾਲ ਟੱਕਰ ਹੋਣ ਤੋਂ ਬਾਅਦ ਐਲਪੀਜੀ ਨਾਲ ਭਰਿਆ ਟੈਂਕਰ ਉਲਟ ਗਿਆ। ਟੈਂਕਰ ਵਿੱਚ ਭਰੀ ਗੈਸ ਲੀਕ ਹੋਣ ਨਾਲ ਪਲਕ ਝਪਕਦੇ ਹੀ ਪਿੰਡ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ। ਇਸ ਭਿਆਨਕ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਖੌਫ਼ ਦਾ ਮਾਹੌਲ ਬਣ ਗਿਆ।