ਪੰਜਾਬ ਡੈਸਕ (ਦੈਨਿਕ ਸਵੇਰਾ): ਜ਼ਿਲ੍ਹਾ ਮੈਜਿਸਟ੍ਰੇਟ‑ਕਮ‑ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਜ਼ਿਲ੍ਹੇ ਵਿੱਚ ਕਈ ਪਾਬੰਦੀਆਂ ਲਗਾਈਆਂ ਹਨ। ਇਹ ਹੁਕਮ ਜਨਤਕ ਸੁਰੱਖਿਆ ਅਤੇ ਕਾਨੂੰਨ‑ਵਿਵਸਥਾ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਗਏ ਹਨ।
ਅਰਸ਼ਦ ਵਾਰਸੀ ਨੇ 35 ਸਾਲ ਦੀ ਸਿਗਰਟ ਲਤ ਸਿਰਫ਼ 7 ਦਿਨ ਵਿੱਚ ਛੱਡੀ ਜਾਣੋਂ ਕਿਵੇਂ…!
ਜਨਤਕ ਥਾਵਾਂ ‘ਤੇ ਹਥਿਆਰ ਲੈ ਕੇ ਜਾਣ ‘ਤੇ ਪਾਬੰਦੀ
ਜ਼ਿਲ੍ਹੇ ਵਿੱਚ ਕੋਈ ਵੀ ਵਿਅਕਤੀ ਹੇਠਾਂ ਦਿੱਤੀਆਂ ਥਾਵਾਂ ‘ਤੇ ਹਥਿਆਰ ਲੈ ਕੇ ਨਹੀਂ ਜਾ ਸਕੇਗਾ:
- ਜਨਤਕ ਇਕੱਠ
- ਧਾਰਮਿਕ ਸਥਾਨ
- ਵਿਆਹ/ਪਾਰਟੀਆਂ
- ਮੈਰਿਜ ਪੈਲੇਸ
- ਹੋਰ ਸਮਾਗਮ
ਹਥਿਆਰਾਂ ਦੀ ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਨੀ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤ ਵਜਾਉਣ ‘ਤੇ ਵੀ ਪੂਰੀ ਪਾਬੰਦੀ ਹੈ।
ਉਲੰਘਣਾ ਕਰਨ ‘ਤੇ ਕਾਨੂੰਨੀ ਕਾਰਵਾਈ ਹੋਵੇਗੀ।
ਮੈਰਿਜ ਪੈਲੇਸ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਮਾਗਮ ਦੌਰਾਨ ਕੋਈ ਵੀ ਵਿਅਕਤੀ ਹਥਿਆਰ ਦੀ ਵਰਤੋਂ ਨਾ ਕਰੇ।
ਪਿੰਡਾਂ ਵਿੱਚ ਰਾਤ ਸਮੇਂ ਠੀਕਰੀ ਪਹਿਰਾ ਲਾਜ਼ਮੀ
ਜ਼ਿਲ੍ਹੇ ਦੇ ਸਾਰੇ ਸਰਪੰਚਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਰਾਤ ਸਮੇਂ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਇਆ ਜਾਵੇ, ਤਾਂ ਜੋ ਚੋਰੀ, ਲੁੱਟ ਅਤੇ ਹੋਰ ਅਪਰਾਧਾਂ ਨੂੰ ਰੋਕਿਆ ਜਾ ਸਕੇ।
ਗੈਰ‑ਕਾਨੂੰਨੀ ਹੁੱਕਾ ਬਾਰਾਂ ‘ਤੇ ਪਾਬੰਦੀ
ਜ਼ਿਲ੍ਹੇ ਵਿੱਚ ਗੈਰ‑ਕਾਨੂੰਨੀ ਹੁੱਕਾ ਬਾਰ ਚਲਾਉਣ ‘ਤੇ ਪੂਰੀ ਪਾਬੰਦੀ ਰਹੇਗੀ।
ਇਨ੍ਹਾਂ ਥਾਵਾਂ ‘ਤੇ ਤੰਬਾਕੂ, ਸਿਗਰਟ ਅਤੇ ਹੋਰ ਹਾਨੀਕਾਰਕ ਕੈਮੀਕਲ ਵਰਤੇ ਜਾਂਦੇ ਹਨ, ਜੋ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ ਅਤੇ ਸਮਾਜ ‘ਤੇ ਵੀ ਮਾੜਾ ਅਸਰ ਪੈਂਦਾ ਹੈ।
ਸੀਮਨ ਦੇ ਗੈਰ‑ਅਧਿਕਾਰਤ ਸਟੋਰ, ਟਰਾਂਸਪੋਰਟ ਅਤੇ ਵਿਕਰੀ ‘ਤੇ ਪਾਬੰਦੀ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਿਨਾਂ ਇਜਾਜ਼ਤ ਸੀਮਨ ਦਾ ਸਟੋਰ ਕਰਨਾ, ਲਿਜਾਣਾ, ਵਰਤਣਾ ਜਾਂ ਵੇਚਣਾ ਮਨਾਹੀ ਹੈ।
ਇਹ ਪਾਬੰਦੀ ਹੇਠਾਂ ਦਿੱਤੀਆਂ ਸੰਸਥਾਵਾਂ ‘ਤੇ ਲਾਗੂ ਨਹੀਂ ਹੋਵੇਗੀ:
- ਪਸ਼ੂ ਪਾਲਣ ਵਿਭਾਗ ਦੀਆਂ ਵੈਟਰਨਰੀ ਸੰਸਥਾਵਾਂ
- ਪਸ਼ੂ ਹਸਪਤਾਲ/ਡਿਸਪੈਂਸਰੀਆਂ
- ਗਡਵਾਸੂ ਲੁਧਿਆਣਾ ਦੇ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ
- ਮਿਲਕਫੈਡ
- ਉਹ ਡੇਅਰੀ ਫਾਰਮਰ ਜੋ ਆਪਣੇ ਪਸ਼ੂਆਂ ਲਈ ਸੀਮਨ ਇੰਪੋਰਟ ਕਰਦੇ ਹਨ
ਮੋਬਾਈਲ ਚਾਰਜਰ ‘ਤੇ ਕਵਰ ਲਗਾਉਣਾ ਖਤਰਨਾਕ — ਗਰਮੀ ਵਿੱਚ ਵੱਧਦਾ ਅੱਗ ਦਾ ਖਤਰਾ
ਜਲੂਸ, ਇਕੱਠ ਅਤੇ ਹਥਿਆਰਾਂ ਨਾਲ ਘੁੰਮਣ ‘ਤੇ ਪਾਬੰਦੀ
ਜ਼ਿਲ੍ਹੇ ਵਿੱਚ ਬਿਨਾਂ SDM ਦੀ ਇਜਾਜ਼ਤ ਹੇਠਾਂ ਦਿੱਤੀਆਂ ਗਤੀਵਿਧੀਆਂ ਮਨਾਹੀ ਹਨ:
- ਜਲੂਸ ਕੱਢਣਾ
- ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦਾ ਇਕੱਠ
- ਨਾਅਰੇਬਾਜ਼ੀ
- ਲਾਠੀਆਂ, ਗੈਰ‑ਲਾਇਸੰਸੀ ਹਥਿਆਰ, ਤੇਜ਼ਧਾਰ ਚਾਕੂ ਆਦਿ ਲੈ ਕੇ ਚੱਲਣਾ
ਇਹ ਪਾਬੰਦੀ ਸਰਕਾਰੀ ਸਮਾਗਮਾਂ, ਮੀਟਿੰਗਾਂ ਅਤੇ ਕਾਨਫਰੰਸਾਂ ‘ਤੇ ਲਾਗੂ ਨਹੀਂ ਹੋਵੇਗੀ।
ਕੋਈ ਵੀ ਸਿਆਸੀ ਪਾਰਟੀ ਰੈਲੀ ਜਾਂ ਜਲਸਾ ਕਰਨ ਤੋਂ ਪਹਿਲਾਂ SDM ਤੋਂ ਲਿਖਤੀ ਮਨਜ਼ੂਰੀ ਲਵੇਗੀ।
ਹੁਕਮ ਕਦ ਤੱਕ ਲਾਗੂ ਰਹਿਣਗੇ?
ਇਹ ਸਾਰੇ ਹੁਕਮ 7 ਮਈ 2026 ਤੱਕ ਲਾਗੂ ਰਹਿਣਗੇ।
