Punjab News
Punjab News

Harveer Singh : ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਮੌਕੇ ਹਾਲ ਹੀ ਵਿੱਚ ਕਤਲ ਹੋਏ ਮਾਸੂਮ ਹਰਬੀਰ ਸਿੰਘ ਦੇ ਮਾਪੇ ਵੀ ਹਾਜ਼ਰ ਰਹੇ। ਪ੍ਰੈੱਸ ਕਾਨਫਰੰਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਵਿੱਚ ਪ੍ਰਵਾਸੀਆਂ ਨਾਲ ਜੁੜ ਰਹੇ ਵੱਧਦੇ ਅਪਰਾਧਾਂ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਮੰਗ ਕੀਤੀ ਕਿ ਰਾਜ ਅੰਦਰ ਵੱਸਦੇ ਪ੍ਰਵਾਸੀਆਂ ਦੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਜਾਵੇ, ਤਾਂ ਜੋ ਇਸ ਤਰ੍ਹਾਂ ਦੇ ਕਤਲਾਂ ਅਤੇ ਅਪਰਾਧਾਂ ‘ਤੇ ਰੋਕ ਲੱਗ ਸਕੇ।