Site icon Dainik Savera Punjab

ਨਵੇਂ ਸਾਲ ‘ਤੇ ਹੁੱਲੜਬਾਜ਼ਾਂ ਲਈ ਖ਼ੁਸ਼ਖ਼ਬਰੀ, ਕਾਨੂੰਨ ਤੋੜਨ ਵਾਲਿਆਂ ਲਈ ‘ਐਂਟਰੀ ਫ੍ਰੀ’ ਤੇ ‘VIP ਟ੍ਰੀਟਮੈਂਟ….!

hooligans-entry-free-vip-treatment

hooligans-entry-free-vip-treatment

ਪੰਜਾਬ ਡੈਕਸ: ਨਵੇਂ ਸਾਲ ਦੇ ਮੌਕੇ ‘ਤੇ ਪਟਿਆਲਾ ਪੁਲਿਸ ਨੇ ਕਾਨੂੰਨ ਤੋੜਨ ਵਾਲਿਆਂ ਨੂੰ ਰੋਕਣ ਲਈ ਇਕ ਅਨੋਖਾ ਅਤੇ ਵਿਅੰਗਮਈ ਤਰੀਕਾ ਅਪਣਾਇਆ ਹੈ। ਪੁਲਿਸ ਵੱਲੋਂ ਜਾਰੀ ਕੀਤੇ ਗਏ ਖ਼ਾਸ ਪੋਸਟਰ ਵਿੱਚ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਜਨਤਕ ਥਾਵਾਂ ‘ਤੇ ਲੜਾਈ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕਰਦਾ ਹੈ ਤਾਂ ਉਸਦੀ ਪੁਲਿਸ ਸਟੇਸ਼ਨ ਵਿੱਚ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ।

ਤਕਨਾਲੋਜੀ ਦਾ ਕਰਿਸ਼ਮਾ ਚੀਨ ਦੀ ਰੋਬੋਟ ਕਾਫੀ ਮਸ਼ੀਨ ਹੁਣ ਦੋ ਮਿੰਟਾਂ ਵਿੱਚ ਤੁਹਾਡੀ ਤਸਵੀਰ ਵਾਲੀ ਕਾਫੀ ਤਿਆਰ…!

ਇਸ ਪੋਸਟਰ ਵਿੱਚ ਮਜ਼ਾਕੀਆ ਅੰਦਾਜ਼ ਨਾਲ ਪਰ ਸਖ਼ਤ ਲਹਿਜੇ ਵਿੱਚ ਦਰਸਾਇਆ ਗਿਆ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰੀ ਦੇ ਨਾਲ ਨਾਲ ਵਿਸ਼ੇਸ਼ ‘ਵੀ ਆਈ ਪੀ ਟ੍ਰੀਟਮੈਂਟ’ ਮਿਲੇਗਾ ਅਤੇ ਜ਼ਰੂਰਤ ਪੈਣ ‘ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਦਿੱਤੀ ਜਾਵੇਗੀ। ਇਹ ਵਿਲੱਖਣ ਪਹਲ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸਨੂੰ ਦਿਲਚਸਪ ਢੰਗ ਨਾਲ ਦੇਖ ਰਹੇ ਹਨ।

WATCH VIDEO: ਨਸ਼ਾ ਸਪਲਾਈ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ, SP Narinder Singh ਦੇ ਕੀਤੇ ਵੱਡੇ ਖੁਲਾਸੇ

ਪਟਿਆਲਾ ਪੁਲਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਨਵੇਂ ਸਾਲ ਦਾ ਜਸ਼ਨ ਮਨਾਉਣਾ ਚੰਗੀ ਗੱਲ ਹੈ ਪਰ ਇਹ ਸਿਰਫ਼ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਸ਼ਹਿਰ ਦੇ ਮੁੱਖ ਚੌਕਾਂ ਅਤੇ ਭੀੜ ਵਾਲੀਆਂ ਥਾਵਾਂ ‘ਤੇ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਨਵੇਂ ਸਾਲ ਦਾ ਸਵਾਗਤ ਅਮਨ ਅਤੇ ਸ਼ਾਂਤੀ ਨਾਲ ਹੋ ਸਕੇ।

ਇਸ ਤਰੀਕੇ ਨਾਲ ਪੁਲਿਸ ਨੇ ਲੋਕਾਂ ਨੂੰ ਹਾਸੇ ਰਾਹੀਂ ਗੰਭੀਰ ਸੁਨੇਹਾ ਦਿੱਤਾ ਹੈ ਕਿ ਕਾਨੂੰਨ ਦੀ ਪਾਲਣਾ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ।

hooligans-entry-free-vip-treatment
Exit mobile version