Punjab News: ਪੰਜਾਬ ਸਰਕਾਰ ਵੱਲੋਂ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਬੁੱਧਵਾਰ, 4 ਮਾਰਚ ਨੂੰ ਸੂਬੇ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਤਹਿਤ ਸਾਰੇ ਸਰਕਾਰੀ ਦਫ਼ਤਰ, ਬੋਰਡ, ਨਿਗਮ ਅਤੇ ਵਿਦਿਅਕ ਸੰਸਥਾਵਾਂ — ਜਿਨ੍ਹਾਂ ਵਿੱਚ ਸਰਕਾਰੀ ਅਤੇ ਨਿੱਜੀ ਸਕੂਲ ਤੇ ਕਾਲਜ ਸ਼ਾਮਲ ਹਨ ਬੰਦ ਰਹਿਣਗੇ।
ਇਹ ਛੁੱਟੀ Negotiable Instruments Act, 1881 ਦੇ ਤਹਿਤ ਘੋਸ਼ਿਤ ਕੀਤੀ ਗਈ ਹੈ, ਜਿਸ ਕਰਕੇ ਇਸ ਦਿਨ ਸਾਰੇ ਬੈਂਕ ਵੀ ਬੰਦ ਰਹਿਣਗੇ। ਇਸ ਨਾਲ ਸੰਬੰਧਤ ਬੈਂਕਿੰਗ ਸੇਵਾਵਾਂ ‘ਤੇ ਵੀ ਅਸਰ ਪਵੇਗਾ।
ਧਾਰਮਿਕ ਕੈਲੰਡਰ ਅਨੁਸਾਰ, ਫਾਲਗੁਣ ਪੂਰਨਿਮਾ 2 ਮਾਰਚ ਨੂੰ ਸ਼ੁਰੂ ਹੋਵੇਗੀ ਅਤੇ 3 ਮਾਰਚ ਤੱਕ ਜਾਰੀ ਰਹੇਗੀ। ਹੋਲਿਕਾ ਦਹਨ 3 ਮਾਰਚ ਦੀ ਸ਼ਾਮ ਨੂੰ ਕੀਤਾ ਜਾਵੇਗਾ, ਜਦਕਿ ਰੰਗਾਂ ਵਾਲੀ ਹੋਲੀ 4 ਮਾਰਚ ਨੂੰ ਮਨਾਈ ਜਾਵੇਗੀ।
READ ALSO : 9:30 ਤੱਕ ਹਾਜ਼ਰੀ ਲਾਜ਼ਮੀ: PGI ‘ਚ ਬਾਇਓਮੈਟ੍ਰਿਕ ਸਖ਼ਤ ਨਿਯਮ ਲਾਗੂ
ਹੋਲੀ ਦਾ ਤਿਉਹਾਰ ਭਾਈਚਾਰੇ, ਖੁਸ਼ੀ ਅਤੇ ਰੰਗਾਂ ਦੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ ਲੋਕ ਇਕ-ਦੂਜੇ ਨੂੰ ਰੰਗ ਲਗਾ ਕੇ ਤੇ ਮਿੱਠਾਈਆਂ ਵੰਡ ਕੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹਨ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤਿਉਹਾਰ ਨੂੰ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ। ਵਿਸ਼ੇਸ਼ ਤੌਰ ‘ਤੇ ਕੈਮੀਕਲ ਵਾਲੇ ਰੰਗਾਂ ਤੋਂ ਬਚਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਤਿਉਹਾਰ ਖੁਸ਼ਹਾਲ ਮਾਹੌਲ ਵਿੱਚ ਮਨਾਇਆ ਜਾ ਸਕੇ।
ਖਡਿਆਲਾ ਸੈਣੀਆਂ ਤੋਂ ਪਾਵਨ ਸੰਗ ਟਾਂਡਾ ਪਹੁੰਚਣ ‘ਤੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕੀਤਾ ਭਰਵਾਂ ਸਵਾਗਤ

