Site icon Dainik Savera Punjab

BREAKING : ਹਾਈ-ਪ੍ਰੋਫਾਈਲ ਅੱਤਵਾਦੀ ਦਾ ਸ਼ਰੇਆਮ ਕਤਲ, ਭਾਰਤ ਲਈ ਸੀ ਵੱਡਾ ਖ਼ਤਰਾ; ਸਰਕਾਰ ਨੇ ਕੀਤਾ ਸੀ “ਨਾਮੀਨੇਟਿਡ ਅੱਤਵਾਦੀ” ਐਲਾਨ

ਪਾਕਿਸਤਾਨ ਨਿਊਜ਼: ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਤੇ ਲਸ਼ਕਰ-ਏ-ਤੋਇਬਾ (LeT) ਦੇ ਮੋਸਟ ਵਾਂਟੇਡ ਅੱਤਵਾਦੀਆਂ ਵਿੱਚੋਂ ਇੱਕ, Muhammad Qasim Gujjar ਉਰਫ਼ ਸਲਮਾਨ ਦਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ, ਜਦੋਂ ਉਹ ਬਾਈਕ ‘ਤੇ ਜਾ ਰਿਹਾ ਸੀ।

ਹਮਲਾ ਅਤੇ ਮੌਤ 

ਪਿੱਛਾ ਕਰਦੇ ਆ ਰਹੇ ਅਣਪਛਾਤੇ ਬੰਦੂਕਧਾਰੀਆਂ ਨੇ ਕਾਸਿਮ ਗੁੱਜਰ ‘ਤੇ ਫਾਇਰਿੰਗ ਕੀਤੀ। ਉਸ ਦੀ ਮੌਤ ਮੌਕੇ ‘ਤੇ ਹੀ ਹੋ ਗਈ।ਪਾਕਿਸਤਾਨੀ ਜਾਂਚ ਏਜੰਸੀਆਂ ਨੇ ਇਲਾਕੇ ਨੂੰ ਘੇਰ ਲਿਆ, ਪਰ ਹਮਲਾਵਰ ਫਰਾਰ ਹੋਣ ਵਿੱਚ ਕਾਮਯਾਬ ਰਹੇ।

READ ALSO: BIG BREAKING : ਵੱਡਾ ਪ੍ਰਸ਼ਾਸਨਿਕ ਫੇਰਬਦਲ 72 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ, ਪ੍ਰਸ਼ਾਸਨਿਕ ਸੁਧਾਰ ਲਈ ਵੱਡਾ ਫੈਸਲਾ

ਭਾਰਤ ਲਈ ਖ਼ਤਰਾ

ਕਾਸਿਮ ਗੁੱਜਰ ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ।ਪਾਕਿਸਤਾਨ ਵਿੱਚ ਰਹਿ ਕੇ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਦਾ ਸੀ।ਜੰਮੂ ਖੇਤਰ ਵਿੱਚ ਹਥਿਆਰਾਂ ਦੀ ਸਪਲਾਈ, ਡਰੋਨ ਰਾਹੀਂ ਨਸ਼ੇ ਭੇਜਣਾ, ਅਤੇ ਨਵੇਂ ਨੌਜਵਾਨਾਂ ਨੂੰ ਅੱਤਵਾਦ ਵਿੱਚ ਭਰਤੀ ਕਰਨ ਦਾ ਮੁੱਖ ਜ਼ਿੰਮੇਵਾਰ ਸੀ। ਉਹ ਜੰਮੂ ਵਿੱਚ ਹੋਏ ਕਈ ਧਮਾਕਿਆਂ ਅਤੇ ਫੌਜੀ ਕਾਫਲਿਆਂ ‘ਤੇ ਹਮਲਿਆਂ ਵਿੱਚ ਜੁੜਿਆ ਹੋਇਆ ਮੰਨਿਆ ਜਾਂਦਾ ਸੀ।ਭਾਰਤ ਸਰਕਾਰ ਨੇ ਉਸ ਨੂੰ “ਨਾਮੀਨੇਟਿਡ ਅੱਤਵਾਦੀ” ਐਲਾਨ ਕੀਤਾ ਸੀ। ਪਾਕਿਸਤਾਨ ਵਿੱਚ ਭਾਰਤ ਵਿਰੋਧੀ ਅੱਤਵਾਦੀਆਂ ਉੱਤੇ ਧਿਆਨ ਸੀ।

ਪਿਛਲੇ ਕੁਝ ਮਹੀਨਿਆਂ ਵਿੱਚ ਪਾਕਿਸਤਾਨ ਵਿੱਚ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਕਈ ਚੋਟੀ ਦੇ ਕਮਾਂਡਰਾਂ ਦੀ ਹੱਤਿਆ ਹੋ ਚੁਕੀ ਹੈ।ਭਾਰਤ ਸਰਕਾਰ ਹਮੇਸ਼ਾ ਆਪਣੀ ਕਿਸੇ ਸ਼ਮੂਲੀਅਤ ਤੋਂ ਇਨਕਾਰ ਕਰਦੀ ਹੈ, ਪਰ ਇਹ ਘਟਨਾਵਾਂ ਪਾਕਿਸਤਾਨ ਵਿੱਚ ਲੁਕੇ ਅੱਤਵਾਦੀਆਂ ਲਈ ਵੱਡਾ ਡਰ ਬਣ ਗਈਆਂ ਹਨ।

ਪੰਜਾਬ ਕਾਂਗਰਸ ਦੀ ਮੀਟਿੰਗ ਤੋਂ ਪਹਿਲਾਂ ਇੰਚਾਰਜ Bhupesh Baghel ਦਾ ਬਿਆਨ, ਸੁਣੋ ਕੀ ਬੋਲੇ

Exit mobile version