ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗੁਰਦਾਸਪੁਰ, ਕਾਦੀਆਂ ਅਤੇ ਦੀਨਾਨਗਰ ਦੀਆਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਮਹੱਤਵਪੂਰਨ ਹੁਕਮ ਜਾਰੀ ਕੀਤੇ ਹਨ। ਇਹ ਫ਼ੈਸਲਾ 26 ਮਈ 2026 ਨੂੰ ਤਿੰਨ ਅਰਜ਼ੀਆਂ ਦੇ ਸਾਂਝੇ ਨਿਪਟਾਰੇ ਦੌਰਾਨ ਸੁਣਾਇਆ ਗਿਆ। ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਦੀ ਡਿਵੀਜ਼ਨ ਬੈਂਚ ਨੇ ਬਲਜੀਤ ਸਿੰਘ, ਸੁਖਵਿੰਦਰ ਪਾਲ ਸਿੰਘ ਅਤੇ ਪਰਮਿੰਦਰ ਸਿੰਘ ਵੱਲੋਂ ਦਾਇਰ ਅਰਜ਼ੀਆਂ ‘ਤੇ ਇਕੱਠੇ ਸੁਣਵਾਈ ਕੀਤੀ।
ਅਰਜ਼ੀਕਾਰਾਂ ਦੇ ਵਕੀਲ ਯਾਜੁਰ ਸ਼ਰਮਾ ਨੇ ਦਲੀਲ ਦਿੱਤੀ ਕਿ ਜੂਨ ਦੇ ਪਹਿਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਜਾ ਸਕਦਾ ਹੈ ਜਾਂ ਮਨਮਰਜ਼ੀ ਨਾਲ ਰੱਦ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਉਮੀਦਵਾਰਾਂ ਦੀ ਸੁਰੱਖਿਆ ਬਾਰੇ ਵੀ ਚਿੰਤਾ ਜਤਾਈ।
ਇਹ ਵੀ ਪੜੋਂ:
ਲਗਾਤਾਰ ਦੂਜੀ ਵਾਰ IPL ਫਾਈਨਲ ‘ਚ ਪਹੁੰਚੀ Royal Challengers Bengaluru, ਕੀ ਇਸ ਵਾਰ ਸਜੇਗਾ RCB ਦੇ ਸਿਰ ਤਾਜ?
ਲਗਾਤਾਰ ਦੂਜੀ ਵਾਰ IPL ਫਾਈਨਲ ‘ਚ ਪਹੁੰਚੀ Royal Challengers Bengaluru, ਕੀ ਇਸ ਵਾਰ ਸਜੇਗਾ RCB ਦੇ ਸਿਰ ਤਾਜ?
ਇਸ ‘ਤੇ ਅਦਾਲਤ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਪੱਸ਼ਟ ਹਦਾਇਤਾਂ ਦਿੱਤੀਆਂ। ਹੁਕਮਾਂ ਅਨੁਸਾਰ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ, ਮਤਦਾਨ ਕੇਂਦਰ, ਵੋਟ ਗਿਣਤੀ ਕੇਂਦਰ ਅਤੇ ਵੋਟਾਂ ਦੇ ਸਟੋਰੇਜ ਸਥਾਨਾਂ ‘ਤੇ ਨਿਗਰਾਨੀ ਕੈਮਰੇ ਲਗਾਉਣ ਲਾਜ਼ਮੀ ਹੋਣਗੇ। ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਨਹੀਂ ਰੋਕਿਆ ਜਾਵੇਗਾ ਅਤੇ ਜੇ ਕੋਈ ਨਾਮਜ਼ਦਗੀ ਰੱਦ ਕੀਤੀ ਜਾਂਦੀ ਹੈ ਤਾਂ ਉਸ ਦੇ ਕਾਰਨ 48 ਘੰਟਿਆਂ ਵਿੱਚ ਲਿਖਤੀ ਰੂਪ ਵਿੱਚ ਦਿੱਤੇ ਜਾਣੇ ਚਾਹੀਦੇ ਹਨ। ਛੋਟੀਆਂ ਗਲਤੀਆਂ ਹੋਣ ‘ਤੇ ਉਮੀਦਵਾਰ ਨੂੰ ਸੁਧਾਰ ਦਾ ਮੌਕਾ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ। ਜੇ ਕਿਸੇ ਕੋਲ ਨੋ-ਆਬਜੈਕਸ਼ਨ ਸਰਟੀਫਿਕੇਟ ਨਾ ਹੋਵੇ ਤਾਂ ਉਹ ਹਲਫ਼ਨਾਮੇ ਰਾਹੀਂ ਆਪਣੀ ਯੋਗਤਾ ਦਰਸਾ ਸਕਦਾ ਹੈ।
ਇਹ ਵੀ ਪੜ੍ਹੋ :
ਪਾਣੀ ਦੇ ਅੰਦਰ ਸ਼ਾਰਕ ਮੱਛੀਆਂ ਵਿਚਾਲੇ ਲੰਚ! ਸੋਹਾ ਅਲੀ ਖਾਨ ਨੇ ਪਤੀ ਕੁਨਾਲ ਖੇਮੂ ਦੇ ਜਨਮਦਿਨ ‘ਤੇ ਦਿਖਾਈ ‘ਅੰਡਰਵਾਟਰ’ ਸੈਲੀਬ੍ਰੇਸ਼ਨ ਦੀ ਝਲਕ
ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਮੁਖੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਮੀਦਵਾਰਾਂ ਦੀਆਂ ਸੁਰੱਖਿਆ ਅਰਜ਼ੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਚੋਣ ਸਥਾਨਾਂ ਦੇ ਨੇੜੇ ਗੈਰ-ਅਧਿਕਾਰਤ ਵਿਅਕਤੀਆਂ ਦੀ ਮੌਜੂਦਗੀ ‘ਤੇ ਪਾਬੰਦੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਪੰਜਾਬ ਰਾਜ ਚੋਣ ਕਮਿਸ਼ਨ ਨੂੰ 7 ਦਿਨਾਂ ਅੰਦਰ ਇਹ ਤੈਅ ਕਰਨ ਲਈ ਕਿਹਾ ਗਿਆ ਹੈ ਕਿ ਮਤਦਾਨ ਮਸ਼ੀਨਾਂ ਰਾਹੀਂ ਹੋਵੇਗਾ ਜਾਂ ਕਾਗਜ਼ੀ ਪਰਚੀਆਂ ਰਾਹੀਂ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਇਨ੍ਹਾਂ ਤਿੰਨਾਂ ਨਗਰ ਕੌਂਸਲਾਂ ‘ਤੇ ਵੀ ਲਾਗੂ ਹੋਣਗੀਆਂ ਅਤੇ ਕੋਈ ਅਧਿਕਾਰੀ ਇਨ੍ਹਾਂ ਤੋਂ ਮੁੱਕਰ ਨਹੀਂ ਸਕਦਾ।
high-court-strict-orders
