Dainik Savera Times Logo

ਪੰਜਾਬ ਵਿੱਚ ਹੋਈ ਤਾਬੜਤੋੜ ਫਾਇਰਿੰਗ, ਕੀ ਸੀ ਮਾਮਲਾ, ਪੜ੍ਹੋ ਪੂਰੀ ਖਬਰ।

4 months पहले

ਪੰਜਾਬ ਵਿੱਚ ਹੋਈ ਤਾਬੜਤੋੜ ਫਾਇਰਿੰਗ, ਕੀ ਸੀ ਮਾਮਲਾ, ਪੜ੍ਹੋ ਪੂਰੀ ਖਬਰ।

ਅਜਨਾਲਾ: ਅਮ੍ਰਿੰਤਸਰ ਦੇ ਅਜਨਾਲਾ ਤੋਂ ਇਸ ਸਮੇਂ ਵੱਚੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਦੋ ਅਣਪਛਾਤੇ ਬਾਇਕ ਸਵਾਰਾਂ ਨੇ ਇਕ ਸਥਾਨਕ ਡਾਕਟਰ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋ ਡਾਕਟਰ ਆਪਣੇ ਹਸਪਤਾਲ ਵਿੱਚ ਮਰੀਜ਼ਾ ਨੂੰ ਦੇਖ ਰਿਹਾ ਸੀ। ਇਸ ਦੌਰਾਨ 2 ਅਣਪਛਾਤੇ ਬਾਇਕ ਸਵਾਰਾਂ ਨੇ ਡਾਕਟਰ ਦੀ ਦੁਕਾਨ ਤੇ ਅੰਨ੍ਹਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲ਼ੱਗਣ ਕਾਰਨ ਡਾਕਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਘਟਨਾ ਦੀ ਸੂਚਨਾਂ ਜਦ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕਿ ਆਸ -ਪਾਸ ਦੇ ਲੋਕਾਂ ਅਤੇ ਪਰਿਵਾਰਿਕ ਮੈਂਬਰਾ ਤੋਂ ਪੁੱਛ-ਗਿੱਛ ਕੀਤੀ ਗਈ ।ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਬਹੁਤ ਵਾਰ ਧਮਕੀਆਂ ਦਿੱਤੀਆਂ ਗਈਆਂ ਹਨ। ਪੁਲਿਸ ਨੇ ਪਰਿਵਾਰ ਦੇ ਬਿਆਨ ਲੈ ਕਿ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਜਖਮੀ ਡਾਕਟਰ ਭੰਗੂ ਹਸਪਤਾਲ ਦੇ ਮਾਲਕ ਹਨ। ਇਸ ਘਟਨਾ ਕਾਰਨ ਸਥਾਨਕ ਲੋਕ ਡਰੇ ਹੋਏ ਹਨ।

खबरें और भी हैं...

Copyright © 2025 Dainik Savera Times. All rights reserved.