skip to content

Last Updated: August 19, 2026

Dainik Savera Times Logo

ਪਿਤਾ ਹੀ ਬਣਿਆ ਜ਼ਲਾਦ, ਆਪਣੇ ਦੀ ਬੱਚੇ ਨੂੰ ਅਗਵਾਹ ਕਰ ਕੀਤਾ ਗਲਤ ਕੰਮ 

11 months ਪਹਿਲਾ

ਪਿਤਾ ਹੀ ਬਣਿਆ ਜ਼ਲਾਦ, ਆਪਣੇ ਦੀ ਬੱਚੇ ਨੂੰ ਅਗਵਾਹ ਕਰ ਕੀਤਾ ਗਲਤ ਕੰਮ 

ਪੰਜਾਬ ਨਿਊਜ : ਪੰਜਾਬ ਦੇ ਅਜਨਾਲਾ ਦੇ  ਇਕ ਪਿੰਡ ਤੋਂ  ਅਜੀਬੋ-ਗਰੀਬ ਮਾਮਲਾ ਸਾਹਮਣੇ ਆ ਰਿਹਾ ਹੈ।  ਜਿੱਥੇ ਇੱਕ ਪਿਉ  ਵੱਲੋਂ ਆਪਣੇ  ਹੀ ਬੱਚੇ ਨੂੰ ਅਗਵਾ ਕਰਕੇ ਅਤੇ ਆਪਣੀ ਪਤਨੀ ਕੋਲੋਂ ਪੈਸਿਆ ਦੀ  ਮੰਗ ਕਰਨ ਦੇ ਦੋਸ਼ ਲੱਗ ਰਹੇ ਹਨ। ਪੀੜਿਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਉਸਦੇ ਪੁੱਤਰ ਦਾ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਪਿਤਾ ਬੱਚੇ ਦੇ ਮੂੰਹ ਵਿੱਚ ਨਸ਼ੇ ਦੀਆਂ ਗੋਲੀਆਂ ਪਾ ਕਿ ਉਸ ਵੀਡੀਓ ਬਣਾ ਉਸ ਕੋਲੋ ਪੈਸਿਆਂ ਦੀ ਮੰਗ ਕਰ ਰਿਹਾ ਸੀ । ਉਸ ਦੇ ਪਤੀ ਦਾ ਕਹਿਣਾ ਸੀ ਕਿ ਜੇਕਰ ਉਹ ਪੈਸੇ ਨਾ ਦੇ ਸਕੀ ਤਾਂ ਉਸ ਦੇ ਪੁੱਤਰ ਦੀ ਲਾਸ਼ ਉਸ ਦੇ ਘਰ ਲੈ ਕੇ ਆਵੇਗਾ। ਇਸ ਤੋਂ ਬਾਅਦ ਮਹਿਲਾ ਦਾ ਰੋ-ਰੋ ਕਿ ਬੁਰਾ ਹਾਲ ਹੋਇਆ ਹੈ। 

ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਨੂੰ ਇਸ ਮਾਮਲੇ ਵਿੱਚ ਸ਼ਿਕਾਇਤ ਵੀ ਦਰਜ਼ ਕਰਵਾਈ ਸੀ ਪ੍ਰੰਤੂ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ।ਉੱਥੇ ਦੀ ਪੀੜਤ ਮਹਿਲਾ ਦਾ ਆਰੋਪ ਹੈ ਕਿ  ਬੱਚਾ ਅੰਮ੍ਰਿਤਧਾਰੀ ਸੀ ਇਸ ਤੋਂ ਬਾਅਦ ਉਸ ਵੱਲੋਂ ਬੱਚੇ ਦੇ ਕੇਸ ਕਟਵਾ ਦਿੱਤੇ ਗਏ ਹਨ ਤੇ ਉਸ ਨੂੰ ਮਾੜੀ ਸੰਗਤੀ ਵਿੱਚ ਪਾਇਆ ਜਾ ਰਿਹਾ ਹੈ। 

ਪੁਲਿਸ ਦਾ ਕਹਿਣਾ ਹੈ ਕਿ ਇੱਕ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਲਦੀ ਹੀ ਮੁਜ਼ਰਮ ਨੂੰ ਫੜ ਲਿਆ ਜਾਵੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.