Site icon Dainik Savera Punjab

ਵਿਆਹ ਤੇ ਮਈਤਾਂ ‘ਤੇ ਦਿਖਾਵੇ ਨਹੀਂ ਚਲਣਗੇ: ਪੁਲਿਸ ਸੁਰੱਖਿਆ ਹਰਿਆਣਾ DGP ਦਾ ਹੁਕਮ!

haryana-dgp-police-security-weddings-funerals

haryana-dgp-police-security-weddings-funerals

ਨਵੀਂ ਦਿਲੀ: ਹਰਿਆਣਾ ਪੁਲਿਸ ਨੇ 72 ਵੀ ਆਈ ਪੀ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਹ ਫੈਸਲਾ ਰਾਜ ਦੇ ਡੀ ਜੀ ਪੀ ਓ ਪੀ ਸਿੰਘ ਵੱਲੋਂ ਜਾਰੀ ਕੀਤੇ ਖੁੱਲੇ ਪੱਤਰ ਤੋਂ ਬਾਅਦ ਲਿਆ ਗਿਆ ਹੈ। ਡੀ ਜੀ ਪੀ ਨੇ ਪੁਲਿਸਕਰਮੀਆਂ ਨੂੰ ਸਪਸ਼ਟ ਕੀਤਾ ਹੈ ਕਿ ਵਿਆਹ ਸਮਾਰੋਹ ਜਾਂ ਮੌਤ ਮਈਤ ਵਰਗੇ ਨਿੱਜੀ ਮੌਕਿਆਂ ‘ਤੇ ਸਿਰਫ਼ ਦਿਖਾਵੇ ਲਈ ਸੁਰੱਖਿਆ ਨਾ ਦਿੱਤੀ ਜਾਵੇ।

80 ਲੱਖ ਤੋਂ ਵੱਧ ਕੀਮਤ ਵਾਲਾ ਡੇਅਰੀ ਫਾਰਮ: ਮੋਗਾ ਦੀ ਦਲਜੀਤ ਕੌਰ

ਡੀ ਜੀ ਪੀ ਓ ਪੀ ਸਿੰਘ ਨੇ ਆਪਣੇ ਪੱਤਰ ਵਿੱਚ ਇਹ ਵੀ ਦਰਸਾਇਆ ਕਿ ਕਈ ਵਾਰ ਵੀ ਆਈ ਪੀ ਸੁਰੱਖਿਆ ਸਿਰਫ਼ ਰੁਤਬਾ ਦਿਖਾਉਣ ਲਈ ਵਰਤੀ ਜਾਂਦੀ ਹੈ। ਉਹਨਾਂ ਨੇ ਪੁਲਿਸਕਰਮੀਆਂ ਨੂੰ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਪ੍ਰਥਾ ਨਾ ਸਿਰਫ਼ ਬੇਮਤਲਬ ਹੈ ਬਲਕਿ ਇਸ ਨਾਲ ਜਨਤਾ ਦੀ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ। ਪੁਲਿਸ ਬਲ ਦੀ ਜ਼ਿੰਮੇਵਾਰੀ ਹੈ ਕਿ ਉਹ ਅਸਲ ਖ਼ਤਰੇ ਵਾਲੇ ਲੋਕਾਂ ਨੂੰ ਹੀ ਸੁਰੱਖਿਆ ਦੇਵੇ।

ਸਿਰਫ਼ 1 ਸਾਲ 9 ਮਹੀਨੇ ਦੀ Veda Sarfare ਬਣੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਤੈਰਾਕ ; ਬਣਾਇਆ ਰਿਕਾਰਡ, Video

ਹਰਿਆਣਾ ਪੁਲਿਸ ਦੇ ਇਸ ਕਦਮ ਨੂੰ ਲੋਕਾਂ ਵੱਲੋਂ ਇੱਕ ਵੱਡੇ ਸੁਧਾਰ ਵਜੋਂ ਵੇਖਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਪੁਲਿਸ ਬਲ ਦੀ ਕਾਰਗੁਜ਼ਾਰੀ ਵਧੇਗੀ ਬਲਕਿ ਜਨਤਾ ਵਿੱਚ ਵੀ ਇਹ ਸੰਦੇਸ਼ ਜਾਵੇਗਾ ਕਿ ਸੁਰੱਖਿਆ ਸਿਰਫ਼ ਅਸਲ ਖ਼ਤਰੇ ਵਾਲੇ ਲੋਕਾਂ ਲਈ ਹੈ।

haryana-dgp-police-security-weddings-funerals
Exit mobile version