ਨਵੀਂ ਦਿਲੀ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਪੰਜਾਬ ਦੀ ਧੀ ਗੁਰਪਰੀਤ ਕੌਰ ਨੇ ਲੀਗਲ ਐਡਵਾਈਜ਼ਰ ਅਤੇ ਐਡਮਨਿਸਟ੍ਰੇਟਿਵ ਅਫਸਰ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਹ 29 ਸਾਲਾ ਨੌਜਵਾਨੀ ਪਿੰਡ ਮੰਡੇਰ ਬੇਟ ਜਿਲ੍ਹਾ ਧਿੱਲਵਾਂ ਦੀ ਰਹਿਣ ਵਾਲੀ ਹੈ। ਗੁਰਪਰੀਤ ਦੀ ਇਹ ਕਾਮਯਾਬੀ ਸਿਰਫ਼ ਉਸ ਦੀ ਨਹੀਂ ਸਗੋਂ ਸਾਰੇ ਪੰਜਾਬ ਦੀ ਨਾਰੀ ਸ਼ਕਤੀ ਦੀ ਮਿਸਾਲ ਬਣ ਗਈ ਹੈ। ਉਹ ਯੂਐੱਸਏ ਅਟਾਰਨੀ ਕੈਂਡੀਡੇਟ 2025 ਤਹਿਤ ਚੁਣੀ ਗਈ ਹੈ ਜਿਸ ਅਧੀਨ ਉਹ ਹਿਊਮਨ ਰਾਈਟਸ ਵਿਭਾਗ ਵਿੱਚ ਜੂਨੀਅਰ ਲੀਗਲ ਐਡਵਾਈਜ਼ਰ ਅਤੇ ਐਡਮਨਿਸਟ੍ਰੇਟਿਵ ਅਫਸਰ ਵਜੋਂ ਕੰਮ ਕਰੇਗੀ। ਗੁਰਪਰੀਤ ਕੌਰ ਦੀ ਅਕਾਦਮਿਕ ਯਾਤਰਾ ਵੀ ਕਾਬਿਲੇ ਤਾਰੀਫ਼ ਰਹੀ ਹੈ। ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਲਐਲਬੀ ਕੀਤੀ ਹੈ। ਇਸ ਤੋਂ ਇਲਾਵਾ ਉਸ ਕੋਲ ਪੋਲੀਸ ਐਡਮਿਨਿਸਟ੍ਰੇਸ਼ਨ ਵਿੱਚ ਐਮਏ ਅਤੇ ਕਰਿਮਿਨੋਲੋਜੀ ਵਿੱਚ ਵੀ ਐਮਏ ਦੀ ਡਿਗਰੀ ਹੈ। ਪੜ੍ਹਾਈ ਦੌਰਾਨ ਗੁਰਪਰੀਤ ਨੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਜਿਸ ਲਈ ਉਸ ਨੂੰ ਰਾਜਪਾਲ ਵੱਲੋਂ ਗੋਲਡ ਮੈਡਲ ਵੀ ਦਿੱਤਾ ਗਿਆ। ਇਹ ਮੈਡਲ ਉਸ ਦੀ ਮਹਨਤ ਦ੍ਰਿੜਤਾ ਅਤੇ ਲਗਨ ਦੀ ਪਹਚਾਨ ਹੈ।
ਜਨਰਲ ਡੀ ਐੱਸ ਹੁੱਡਾ ਦੀ ਕਾਰ ਨੂੰ ਜ਼ੀਰਕਪੁਰ ‘ਚ ਪੁਲਿਸ ਕਾਫਲੇ ਦੀ ਗੱਡੀ ਨੇ ਮਾਰੀ ਟੱਕਰ
ਉਸ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਗੁਰਪਰੀਤ ਨੇ ਅਮਰੀਕਾ ਵਿੱਚ ਲਾਇਸੈਂਸ ਬੈਕਲਾਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਜੋ ਪੰਦਰਾਂ ਦਿਨਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਇਹ ਕੰਮ ਪੂਰਾ ਹੋਣ ਤੋਂ ਬਾਅਦ ਉਹ ਅਮਰੀਕਾ ਵਿੱਚ ਪੂਰੀ ਤਰ੍ਹਾਂ ਲੀਗਲ ਪ੍ਰੋਫੈਸ਼ਨ ਵਿੱਚ ਸ਼ਾਮਲ ਹੋ ਜਾਵੇਗੀ। ਗੁਰਪਰੀਤ ਦੀ ਇਹ ਯਾਤਰਾ ਨੌਜਵਾਨੀ ਲਈ ਪ੍ਰੇਰਨਾ ਦਾ ਸਰੋਤ ਹੈ ਜੋ ਵਿਦੇਸ਼ਾਂ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਦੀ ਧੀ ਨੇ ਅਮਰੀਕਾ ਵਿੱਚ ਚੜ੍ਹਤਾਂ ਦੇ ਝੰਡੇ ਲਹਿਰਾ ਕੇ ਸਾਬਤ ਕਰ ਦਿੱਤਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿ ਜਾਂਦੀ। ਉਸ ਦੀ ਕਾਮਯਾਬੀ ਸਿੱਖ ਨਾਰੀ ਸ਼ਕਤੀ ਦੀ ਪਹਚਾਨ ਬਣ ਗਈ ਹੈ। ਗੁਰਪਰੀਤ ਨੇ ਸਿਰਫ਼ ਅਕਾਦਮਿਕ ਪੱਧਰ ‘ਤੇ ਹੀ ਨਹੀਂ ਸਗੋਂ ਪ੍ਰਸ਼ਾਸਕੀ ਪੱਧਰ ‘ਤੇ ਵੀ ਆਪਣੀ ਕਾਬਲਿਅਤ ਸਾਬਤ ਕੀਤੀ ਹੈ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਨੌਜਵਾਨੀ ਦੀ ਆਵਾਜ਼ ਬਣ ਗਈ ਹੈ। ਇਸ ਤਰ੍ਹਾਂ ਦੀ ਕਾਮਯਾਬੀ ਸਾਰੇ ਪੰਜਾਬ ਲਈ ਮਾਣ ਦੀ ਗੱਲ ਹੈ। ਇਹ ਸਿੱਖ ਨਾਰੀ ਦੀ ਦ੍ਰਿੜਤਾ ਅਤੇ ਸਮਰਥਾ ਨੂੰ ਦਰਸਾਉਂਦੀ ਹੈ। ਗੁਰਪਰੀਤ ਵਰਗੀਆਂ ਧੀਆਂ ਸਾਡੇ ਸਮਾਜ ਦੀ ਅਸਲ ਤਾਕਤ ਹਨ ਜੋ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਰਹੀਆਂ ਹਨ। ਉਹਨਾਂ ਦੀ ਕਹਾਣੀ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ ਕਿ ਉਹ ਵੀ ਆਪਣੇ ਸੁਪਨੇ ਪੂਰੇ ਕਰਨ ਲਈ ਦਿਲੋ ਜਤਨ ਕਰਨ।

