Site icon Dainik Savera Punjab

Gurdwara Sis Ganj Sahib ਦੇ ਬਾਹਰ ਬੇਅਦਬੀ ਦੇ ਦੋਸ਼, ਸਿੱਖ ਜੋੜੇ ਨੇ ਲਗਾਏ ਗੰਭੀਰ ਆਰੋਪ

Allegations of sacrilege outside Gurdwara Sis Ganj Sahib, Sikh couple made serious allegations

Allegations of sacrilege outside Gurdwara Sis Ganj Sahib, Sikh couple made serious allegations

ਦਿੱਲੀ ਦੇ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਦੇ ਬਾਹਰ ਇੱਕ ਸਿੱਖ ਜੋੜੇ ਵੱਲੋਂ ਬੇਅਦਬੀ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਜੋੜੇ ਨੇ ਕਈ ਵੀਡੀਓਜ਼ ਸਾਂਝੀਆਂ ਕਰਦਿਆਂ ਦਾਅਵਾ ਕੀਤਾ ਹੈ ਕਿ ਗੁਰਦੁਆਰੇ ਦੇ ਵਾਸ਼ਰੂਮਾਂ ਵਿੱਚ ਬੀੜੀਆਂ, ਤੰਬਾਕੂ ਅਤੇ ਸਿਗਰਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਗੁਰਦੁਆਰੇ ਦੇ ਗੇਟ ਦੇ ਬਾਹਰ ਖੁੱਲ੍ਹੇਆਮ ਧੂਮਰਪਾਨ ਹੁੰਦਾ ਹੈ।

ਖੰਨਾ ਦੇ ਵਸਨੀਕ ਗੁਰਪ੍ਰੀਤ ਗੋਰੂ ਨੇ ਦੱਸਿਆ ਕਿ ਉਹ ਲਗਭਗ ਅੱਠ ਮਹੀਨੇ ਪਹਿਲਾਂ ਖੰਨਾ ਤੋਂ ਦਿੱਲੀ ਮੱਥਾ ਟੇਕਣ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦੁਆਰੇ ਦੇ ਬਾਹਰ ਲੋਕ ਬੇਝਿਜਕ ਸਿਗਰਟ ਪੀਂਦੇ ਹਨ ਅਤੇ ਬੀੜੀਆਂ-ਤੰਬਾਕੂ ਸੁੱਟ ਦਿੰਦੇ ਹਨ, ਪਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਗੋਰੂ ਮੁਤਾਬਕ, ਜਦੋਂ ਉਨ੍ਹਾਂ ਨੇ ਇਸ ਬਾਰੇ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

READ ALSO : ਫਰੀਦਕੋਟ: ਗੁਰਵਿੰਦਰ ਸਿੰਘ ਕਤਲ ਮਾਮਲੇ ‘ਚ ਪਤਨੀ ਸਮੇਤ ਚਾਰ ਖ਼ਿਲਾਫ਼ 240 ਪੰਨਿਆਂ ਦੀ ਚਾਰਜਸ਼ੀਟ ਦਾਇਰ

ਜੋੜੇ ਦਾ ਦਾਅਵਾ ਹੈ ਕਿ ਉਹ ਪੰਜਾਬ ਤੋਂ ਦਿੱਲੀ ਰੋਜ਼ੀ-ਰੋਟੀ ਕਮਾਉਣ ਲਈ ਆਏ ਸਨ ਅਤੇ ਗੁਰਦੁਆਰੇ ਦੇ ਬਾਹਰ ਚਾਹ ਦਾ ਸਟਾਲ ਲਗਾਇਆ ਸੀ। ਪਰ ਜਦੋਂ ਉਨ੍ਹਾਂ ਨੇ ਬੇਅਦਬੀ ਦੇ ਮਾਮਲੇ ‘ਤੇ ਵੀਡੀਓ ਬਣਾਕੇ ਸਾਂਝੀ ਕੀਤੀ, ਤਾਂ ਗੁਰਦੁਆਰੇ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਸਟਾਲ ਲਗਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

ਗੁਰਪ੍ਰੀਤ ਗੋਰੂ ਦੀ ਪਤਨੀ ਨੇ ਵੀ ਵੀਡੀਓ ਵਿੱਚ ਕਿਹਾ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦੇ ਅਨੁਸਾਰ, 26 ਫਰਵਰੀ ਨੂੰ ਜਦੋਂ ਉਹ ਖੰਨਾ ਤੋਂ ਦਿੱਲੀ ਵਾਪਸ ਆ ਰਹੇ ਸਨ, ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਕਰਕੇ ਧਮਕੀ ਦਿੱਤੀ ਕਿ “ਜੇ ਤੁਸੀਂ ਦਿੱਲੀ ਆਏ ਤਾਂ ਤੁਹਾਡੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ।”

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਛੋਟਾ ਬੱਚਾ ਹੈ ਜੋ ਜਨਮ ਤੋਂ ਬਿਮਾਰ ਹੈ ਅਤੇ ਇਲਾਜ ਕਰਵਾਉਣ ਕਾਰਨ ਉਹ ਕਰਜ਼ੇ ਹੇਠ ਹਨ। “ਅਸੀਂ ਗੁਰਸਿੱਖ ਹਾਂ, ਨਾ ਚੋਰੀ ਕਰਦੇ ਹਾਂ, ਨਾ ਡਕੈਤੀ ਅਤੇ ਨਾ ਹੀ ਨਸ਼ਾ ਵੇਚਦੇ ਹਾਂ। ਅਸੀਂ ਸਿਰਫ਼ ਕਿਰਤ ਕਰਕੇ ਰੋਟੀ ਕਮਾਉਣਾ ਚਾਹੁੰਦੇ ਹਾਂ,” ਉਨ੍ਹਾਂ ਨੇ ਕਿਹਾ। ਉਨ੍ਹਾਂ ਦਾ ਦਾਅਵਾ ਹੈ ਕਿ ਬੇਅਦਬੀ ਦੇ ਖਿਲਾਫ ਆਵਾਜ਼ ਉਠਾਉਣ ਕਰਕੇ ਹੀ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ।

ਜੋੜੇ ਨੇ ਇਹ ਵੀ ਕਿਹਾ ਕਿ ਗੁਰਦੁਆਰੇ ਦੇ ਬਾਹਰ ਸੜਕ ‘ਤੇ ਬੀੜੀਆਂ ਅਤੇ ਸਿਗਰਟਾਂ ‘ਤੇ ਕੋਈ ਪਾਬੰਦੀ ਨਹੀਂ ਹੈ, ਜਦਕਿ ਉਨ੍ਹਾਂ ਦੇ ਅਨੁਸਾਰ ਇੱਥੇ ਵੀ ਦਰਬਾਰ ਸਾਹਿਬ ਵਾਂਗ ਪਾਬੰਦੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਾਸ਼ਰੂਮਾਂ ਦੀ ਸਫਾਈ ਕਰਵਾਈ ਗਈ, ਜੋ ਇੱਕ ਸਕਾਰਾਤਮਕ ਕਦਮ ਹੈ।

ਇਸ ਮਾਮਲੇ ਵਿੱਚ ਜਦੋਂ Delhi Sikh Gurdwara Management Committee ਨਾਲ ਸੰਪਰਕ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ ਕਮੇਟੀ ਮੈਂਬਰ ਇਸ ਮਸਲੇ ‘ਤੇ ਚਰਚਾ ਕਰਨ ਲਈ 28 ਫਰਵਰੀ ਨੂੰ ਉਪਲਬਧ ਹੋਣਗੇ। ਹਾਲਾਂਕਿ, ਵੈੱਬਸਾਈਟ ਰਾਹੀਂ ਸੰਪਰਕ ਕਰਨ ‘ਤੇ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਫਿਲਹਾਲ ਇਹ ਮਾਮਲਾ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਜੋੜੇ ਨੇ ਪੰਜਾਬ ਦੇ ਸਿੱਖ ਸੰਗਠਨਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

MLA Amolak Singh ਨੇ ਬਾਜਾਖਾਨਾ ਚੌਕ ‘ਚ ਨਵੀਂ ਸੜਕ ਦਾ ਕੀਤਾ ਉਦਘਾਟਨ, 4 ਕਰੋੜ ਦੀ ਲਾਗਤ ਨਾਲ ਹੋਵੇਗਾ ਨਿਰਮਾਣ


Exit mobile version