skip to content

Dainik Savera Times Logo

ਤੜਕਸਾਰ ਪੰਜਾਬ ਦੇ ਇਸ ਸ਼ਹਿਰ ਚ ਚੱਲੀਆਂ ਤਾਂਬੜਤੋੜ ਗੋਲੀਆਂ , ਪੁਲਿਸ ਹੋਈ ਅਲਰਟ

6 months पहले

ਤੜਕਸਾਰ ਪੰਜਾਬ ਦੇ ਇਸ ਸ਼ਹਿਰ ਚ ਚੱਲੀਆਂ ਤਾਂਬੜਤੋੜ ਗੋਲੀਆਂ , ਪੁਲਿਸ ਹੋਈ ਅਲਰਟ

ਪੰਜਾਬ ਡੈਸਕ : ਗੜ੍ਹਸ਼ੰਕਰ ਦੇ ਪਿੰਡ ਰਾਮਗੜ੍ਹ ਝੁਗੀਆਂ ਵਿੱਖੇ ਤੜਕਸਾਰ ਅਣਪਛਾਤੇ ਨੌਜਵਾਨਾਂ ਵਲੋਂ ਇੱਕ ਘਰ ਦੇ ਗੇਟ ਤੇ 4 ਰਾਊਂਡ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਗੜ੍ਹਸ਼ੰਕਰ ਪੁਲਿਸ ਵਲੋਂ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆ ਸਤਨਾਮ ਸਿੰਘ ਪੁੱਤਰ ਦਲਜੀਤ ਸਿੰਘ ਸਾਬਕਾ ਫੌਜੀ ਪਿੰਡ ਰਾਮਗੜ੍ਹ ਝੁਗੀਆਂ ਨੇ ਦੱਸਿਆ ਕਿ ਉਹ ਰਾਤ ਨੂੰ ਘਰ ਦੇ ਵਿੱਚ ਸੁਤੇ ਪਏ ਸਨ ਤਾਂ ਇੱਕਦਮ ਗੋਲੀਆਂ ਚਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਉਹ ਆਪਣੇ ਕਮਰੇ ਦੇ ਬਾਹਰ ਆਏ ਤਾਂ 4 ਨੌਜਵਾਨਾਂ ਵਲੋਂ ਉਨ੍ਹਾਂ ਦੇ ਘਰ ਦੇ ਗੇਟ ਤੇ 4 ਰਾਊਂਡ ਫਾਇਰ ਕੀਤੇ ਗਏ। ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕੁੱਝ ਦਿਨ ਪਹਿਲਾਂ 3 ਸ਼ਕੀ ਨੌਜਵਾਨ ਉਨ੍ਹਾਂ ਦੇ ਘਰ ਦੇ ਵਿੱਚ ਆ ਕੇ ਉਨ੍ਹਾਂ ਦੇ ਵਿਦੇਸ਼ ਵਿੱਚ ਰਹਿੰਦੇ ਬੱਚਿਆਂ ਬਾਰੇ ਪੁੱਛ ਰਹੇ ਸਨ।
ਉੱਧਰ ਇਸ ਮਾਮਲੇ ਬਾਰੇ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ. ਗਗਨਦੀਪ ਸੇਖੋਂ ਨੇ ਕਿਹਾ ਕਿ ਸੂਚਨਾ ਮਿਲਣ ਦੇ  ਤੁਰੰਤ  ਬਾਅਦ ਮੌਕੇ ਤੇ ਪਹੁੰਚਕੇ ਪੁਲਿਸ ਜਾਂਚ  ਵਿੱਚ ਜੁੱਟ ਗਈ ਸੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ।

खबरें और भी हैं...

Copyright © 2026 Dainik Savera Times. All rights reserved.