ਨੈਸ਼ਨਲ ਡੈਸਕ: ਭਾਰਤ ਦੇ ਮਸ਼ਹੂਰ ਰੈਸਲਰ ਅਤੇ ਦੁਨੀਆ ਭਰ ਵਿੱਚ ਦਿ ਗ੍ਰੇਟ ਖਲੀ ਦੇ ਨਾਮ ਨਾਲ ਜਾਣੇ ਜਾਣ ਵਾਲੇ ਦਲੀਪ ਸਿੰਘ ਰਾਣਾ ਭਾਵੇਂ ਰਿੰਗ ਤੋਂ ਕੁਝ ਦੂਰ ਹੋ ਚੁੱਕੇ ਹਨ, ਪਰ ਖ਼ਬਰਾਂ ਤੋਂ ਕਦੇ ਵੀ ਦੂਰ ਨਹੀਂ ਰਹਿੰਦੇ। ਆਪਣੀ ਭਾਰੀ-ਭਰਕਮ ਕਦ-ਕਾਠ ਲਈ ਮਸ਼ਹੂਰ ਖਲੀ ਦੀ ਫੈਨ ਫਾਲੋਇੰਗ ਅੱਜ ਵੀ ਉਨ੍ਹਾਂ ਦੇ WWE ਦੇ ਦਿਨਾਂ ਵਾਂਗ ਹੀ ਹੈ। ਲੋਕ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਬੇਤਾਬ ਰਹਿੰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਖਲੀ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਫੈਨ ਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਲੋਕਾਂ ਨੇ ਉਨ੍ਹਾਂ ’ਤੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਇਸ ਹਰਕਤ ਨੂੰ ਗਲਤ ਕਰਾਰ ਦਿੱਤਾ ਹੈ।
ਪੰਜਾਬ ਦਾ ਕੁਦਰਤੀ ਹੀਰਾ ਮੱਤੇਰਾ ਜੰਗਲ: ਰੇਤ ਖਣਨ ਨਾਲ ਬਰਬਾਦੀ ਦੇ ਕਿਨਾਰੇ ਜਾਣੋਂ ਪੂਰਾ ਵੇਰਵਾ..
ਏਅਰਪੋਰਟ ’ਤੇ ਫੈਨ ਨੂੰ ਧੱਕਾ
ਇਹ ਘਟਨਾ ਏਅਰਪੋਰਟ ਦੀ ਹੈ ਜਦੋਂ ਖਲੀ ਆਪਣੀ ਟੀਮ ਨਾਲ ਬਾਹਰ ਨਿਕਲ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ, ਜੋ ਲੰਬਾਈ ਵਿੱਚ ਖਲੀ ਦੇ ਮੁਕਾਬਲੇ ਕਾਫੀ ਛੋਟਾ ਸੀ, ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਨੌਜਵਾਨ ਖਲੀ ਦੇ ਸਾਹਮਣੇ ਹੀ ਚੱਲ ਰਿਹਾ ਸੀ ਅਤੇ ਫੋਨ ਦਾ ਕੈਮਰਾ ਸੈੱਟ ਕਰ ਰਿਹਾ ਸੀ, ਪਰ ਖਲੀ ਦੀ ਲੰਬਾਈ ਕਾਰਨ ਉਹ ਸਹੀ ਫ੍ਰੇਮ ਨਹੀਂ ਬਣਾ ਸਕਿਆ। ਕਾਫੀ ਸਮੇਂ ਤੱਕ ਜਦੋਂ ਉਹ ਨੌਜਵਾਨ ਖਲੀ ਦਾ ਰਸਤਾ ਰੋਕਦਾ ਰਿਹਾ, ਤਾਂ ਰੈਸਲਰ ਨੇ ਥੋੜ੍ਹੀ ਝੁੰਝਲਾਹਟ ਮਹਿਸੂਸ ਕੀਤੀ ਅਤੇ ਫੋਟੋ ਖਿੱਚਵਾਉਣ ਦੀ ਬਜਾਏ ਉਸਨੂੰ ਹੌਲੀ ਜਿਹਾ ਧੱਕਾ ਦੇ ਕੇ ਅੱਗੇ ਵਧ ਗਏ।
ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਨੇ ਇਸ ’ਤੇ ਚੁਟਕੀ ਲਈ ਤਾਂ ਕਿਸੇ ਨੇ ਖਲੀ ਦੇ ਵਿਹਾਰ ਨੂੰ ਗਲਤ ਦੱਸਿਆ। ਲੋਕਾਂ ਦਾ ਕਹਿਣਾ ਸੀ ਕਿ ਖਲੀ ਆਰਾਮ ਨਾਲ ਖੜ੍ਹ ਕੇ ਵੀ ਉਸ ਨਾਲ ਫੋਟੋ ਖਿੱਚਵਾ ਸਕਦੇ ਸਨ, ਪਰ ਉਹ ਰੁਕੇ ਨਹੀਂ ਅਤੇ ਧੱਕਾ ਦੇ ਕੇ ਅੱਗੇ ਨਿਕਲ ਗਏ।
10 ਸਾਲ ਬਾਅਦ ਵੀ Youtube ’ਤੇ ਛਾਇਆ ਮਨੋਜ ਬਾਜਪੇਈ ਦੀ ਸ਼ਾਰਟ ਫ਼ਿਲਮ ਆਉਚ..
ਖੇਡ ਹੀ ਨਹੀਂ, ਮਨੋਰੰਜਨ ਵਿੱਚ ਵੀ ਨਾਮ
ਦਿ ਗ੍ਰੇਟ ਖਲੀ ਸਿਰਫ਼ ਰੈਸਲਿੰਗ ਦੇ ਮੈਦਾਨ ਤੱਕ ਹੀ ਸੀਮਿਤ ਨਹੀਂ ਰਹੇ। ਉਨ੍ਹਾਂ ਨੇ ਮਨੋਰੰਜਨ ਦੀ ਦੁਨੀਆ ਵਿੱਚ ਵੀ ਆਪਣਾ ਨਾਮ ਬਣਾਇਆ। ਸਾਲ 2010 ਵਿੱਚ ਉਹ ਟੀਵੀ ਦੇ ਮਸ਼ਹੂਰ ਰਿਆਲਟੀ ਸ਼ੋਅ ਬਿਗ ਬੌਸ ਦੇ ਚੌਥੇ ਸੀਜ਼ਨ ਵਿੱਚ ਨਜ਼ਰ ਆਏ ਸਨ, ਜਿੱਥੇ ਉਨ੍ਹਾਂ ਦੇ ਖਾਣ-ਪੀਣ ਅਤੇ ਲਾਈਫਸਟਾਈਲ ਨੇ ਦਰਸ਼ਕਾਂ ਨੂੰ ਖੂਬ ਮਨੋਰੰਜਨ ਕੀਤਾ।
ਇਸ ਤੋਂ ਇਲਾਵਾ, ਖਲੀ ਹੌਲੀਵੁੱਡ ਦੀਆਂ ਵੱਡੀਆਂ ਫ਼ਿਲਮਾਂ ਦਾ ਵੀ ਹਿੱਸਾ ਰਹੇ ਹਨ। ਉਨ੍ਹਾਂ ਨੇ 2005 ਵਿੱਚ ਫ਼ਿਲਮ ਦ ਲੌਂਗਸਟ ਯਾਰਡ ਨਾਲ ਡੈਬਿਊ ਕੀਤਾ ਸੀ, ਜਿਸ ਤੋਂ ਬਾਅਦ ਉਹ ਗੇਟ ਸਮਾਰਟ ਅਤੇ ਮੈਕਗਰੂਬਰ ਵਰਗੀਆਂ ਫ਼ਿਲਮਾਂ ਵਿੱਚ ਵੀ ਨਜ਼ਰ ਆਏ। ਖਲੀ ਅੱਜ ਵੀ ਫਿਟਨੈੱਸ ਅਤੇ ਖੇਡਾਂ ਦੇ ਪ੍ਰੋਗਰਾਮਾਂ ਵਿੱਚ ਸਰਗਰਮ ਹਨ ਅਤੇ ਨੌਜਵਾਨਾਂ ਨੂੰ ਰੈਸਲਿੰਗ ਲਈ ਪ੍ਰੇਰਿਤ ਕਰਦੇ ਹਨ।

