Site icon Dainik Savera Punjab

OpenAI ਨੇ ChatGPT ਲਈ GPT Image 1.5 ਲਾਂਚ ,ਫੋਟੋ ਬਣਾਉਣ ਅਤੇ Edit ਕਰਨ ਦੀ ਸੁਵਿਧਾ ਹੋਈ ਅਸਾਨ

OpenAI launches GPT Image 1.5 for ChatGPT

OpenAI launches GPT Image 1.5 for ChatGPT

ਗੈਜੇਟ ਡੈਸਕ : OpenAI ਨੇ ਆਪਣੇ AI ਮਾਡਲ ChatGPT ਦੇ ਇਮੇਜ ਜਨਰੇਸ਼ਨ ਨੂੰ ਅਪਡੇਟ ਕਰਦਿਆਂ GPT Image 1.5 ਲਾਂਚ ਕੀਤਾ ਹੈ। ਇਸ ਨਵੇਂ ਵਰਜਨ ਨਾਲ ਯੂਜ਼ਰਸ ਲਈ ਇੱਕ ਵੱਖਰਾ ਇਮੇਜ ਸੈਕਸ਼ਨ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਤਸਵੀਰਾਂ ਬਣਾਉਣ, ਐਡਿਟ ਕਰਨ ਅਤੇ ਟੈਕਸਟ ਵਿਜ਼ੂਅਲ ਸ਼ਾਮਲ ਕਰਨ ਦੀ ਸਹੂਲਤ ਮਿਲਦੀ ਹੈ। ਪਹਿਲਾਂ ਇਮੇਜ ਪ੍ਰੋਂਪਟ ਚੈਟ ਵਿੱਚ ਹੀ ਸੀ, ਪਰ ਹੁਣ ਇਹਨਾਂ ਲਈ ਇੱਕ ਵੱਖਰੀ ਜਗ੍ਹਾ ਦਿੱਤੀ ਗਈ ਹੈ।

GPT Image 1.5 ਦੇ ਮੁੱਖ ਫਾਇਦੇ:

ਯੂਜ਼ਰਸ ਦੇ ਫੀਡਬੈਕ ਦੇ ਆਧਾਰ ‘ਤੇ ਅਪਡੇਟ ਕੀਤਾ ਗਿਆ।

ਤਸਵੀਰਾਂ ਬਣਾਉਣ ਦਾ ਸਮਾਂ ਪਹਿਲਾਂ ਨਾਲੋਂ ਕਾਫ਼ੀ ਘੱਟ।

ਇਮੇਜ ਐਡੀਟਿੰਗ ਵਿੱਚ ਪ੍ਰੋਂਪਟ ਸਟੀਕਤਾ ਨਾਲ ਲਾਗੂ ਹੁੰਦੇ ਹਨ।

ਲਾਈਟਿੰਗ, ਲੇਆਉਟ ਅਤੇ ਚਿਹਰਿਆਂ ਵਿੱਚ ਬਿਨਾਂ ਵਜ੍ਹਾ ਕੋਈ ਬਦਲਾਅ ਨਹੀਂ।

ਟੈਕਸਟ ਸ਼ਾਮਲ ਕਰਨ ‘ਤੇ ਪਹਿਲਾਂ ਨਾਲੋਂ ਸਾਫ਼ ਅਤੇ ਸਪਸ਼ਟ ਨਤੀਜੇ।

ਇੱਕੋ ਸਮੇਂ ਕਈ ਤਸਵੀਰਾਂ ਬਣਾਉਣ ਦੀ ਆਗਿਆ।

READ ALSO : ਫੈਸ਼ਨ ਜਗਤ ‘ਚ ਸੋਗ ਦੀ ਲਹਿਰ :ਦੇਸ਼ ਦੀ ਪਹਿਲੀ ਮਿਸ ਇੰਡੀਆ ਮੇਹਰ ਕੈਸਟੇਲਿਨੋ ਦਾ ਦੇਹਾਂਤ

ਯੂਜ਼ਰਸ ਲਈ ਨਵਾਂ Images Section:
ChatGPT ਦੀ ਵੈੱਬਸਾਈਟ ਅਤੇ ਮੋਬਾਈਲ ਐਪ ਵਿੱਚ ਸਾਈਡਬਾਰ ਵਿੱਚ ‘ਇਮੇਜ ਟੈਬ’ ਮਿਲੇਗਾ। ਇਸ ‘ਤੇ ਟੈਪ ਕਰਨ ‘ਤੇ ਯੂਜ਼ਰਸ ਨੂੰ ਖਾਲੀ ਚੈਟ ਸਕ੍ਰੀਨ ਦੀ ਬਜਾਏ ਇੱਕ ਵਿਜ਼ੂਅਲ ਲੇਆਉਟ ਦਿਖਾਈ ਦੇਵੇਗਾ, ਜਿਸ ਵਿੱਚ ਪ੍ਰੋਂਪਟ ਬਾਕਸ, ਇਮੇਜ ਸਟਾਈਲ ਅਤੇ ਟੈਂਪਲੇਟ ਸ਼ਾਮਲ ਹਨ। ਇਹ ਯੂਜ਼ਰਸ ਨੂੰ ਨਵੀਂ ਤਸਵੀਰਾਂ ਲਈ ਆਈਡੀਆ ਖੋਜਣ ਅਤੇ ਤਿਆਰ ਕਰਨ ਵਿੱਚ ਸਹਾਇਕ ਹੈ।

ChatGPT Images ਦੀ ਵਰਤੋਂ ਕਿਵੇਂ ਕਰੀਏ:

ਆਪਣੇ ਬ੍ਰਾਊਜ਼ਰ ਵਿੱਚ ChatGPT ਖੋਲ੍ਹੋ।

ਸਾਈਡਬਾਰ ਵਿੱਚ Images ਵਿਕਲਪ ‘ਤੇ ਟੈਪ ਕਰੋ।

ਖੁੱਲ੍ਹੇ ਲੇਆਉਟ ਵਿੱਚ ਪ੍ਰੋਂਪਟ ਬਾਕਸ ਅਤੇ ਗ੍ਰਾਫਿਕਲ ਵਿਜ਼ੂਅਲ ਵੇਖੋ।

ਆਪਣੀ ਫੋਟੋ ਅਪਲੋਡ ਕਰਕੇ ਐਡਿਟ ਕਰੋ ਜਾਂ ਕੋਈ ਨਵੀਂ ਤਸਵੀਰ ਜਨਰੇਟ ਕਰੋ।

ਇਸ ਅਪਡੇਟ ਨਾਲ ਯੂਜ਼ਰਸ ਲਈ ਤਸਵੀਰ ਬਣਾਉਣ ਅਤੇ ਐਡਿਟ ਕਰਨ ਦਾ ਤਜ਼ਰਬਾ ਪਹਿਲਾਂ ਨਾਲੋਂ ਹੋਰ ਆਸਾਨ ਅਤੇ ਤੇਜ਼ ਹੋ ਗਿਆ ਹੈ।

VD: MP Malvinder Kang ਨੇ ਚਮਕੌਰ ਸਾਹਿਬ ਦੇ ਵਿਦਿਆਰਥੀਆਂ ਨੂੰ ਖੁਦ ਕਰਵਾਇਆ ਪਾਰਲੀਮੈਂਟ ਦੌਰਾ

OpenAI launches GPT Image 1.5 for ChatGPT
Exit mobile version