ਨੈਸ਼ਨਲ ਡੈਸਕ: ਰਾਜ ਸਭਾ ਵਿੱਚ ਅੱਜ ਕੇਂਦਰੀ ਬਜਟ 2026 27 ’ਤੇ ਚਰਚਾ ਦੁਬਾਰਾ ਸ਼ੁਰੂ ਹੋਵੇਗੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਮ ਬਹਿਸ ਦਾ ਜਵਾਬ ਦਿੱਤੇ ਜਾਣ ਦੀ ਉਮੀਦ ਹੈ। ਉਹ ਬਜਟ ਨਾਲ ਜੁੜੇ ਮੁੱਖ ਪ੍ਰਸਤਾਵਾਂ ਵਿੱਤੀ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਬਾਰੇ ਸੰਸਦ ਮੇਂਬਰਾ ਨਾਲ ਗੱਲਬਾਤ ਦੇ ਸਵਾਲਾਂ ਦਾ ਜਵਾਬ ਦੇਣਗੀਆਂ ਅਤੇ ਬਜਟ ਦੇ ਪ੍ਰਭਾਵ ਬਾਰੇ ਵਿਸਤਾਰ ਨਾਲ ਜਾਣਕਾਰੀ ਪ੍ਰਦਾਨ ਕਰਨਗੀਆਂ।
ਕੈਨੇਡਾ ਦਾ ਕਾਲਾ ਦਿਨ — 18 ਸਾਲਾ ਸ਼ੂਟਰ ਨੇ ਮਾਂ ਤੇ ਸੌਤੇਲੇ ਭਰਾ ਸਮੇਤ 9 ਜਾਨਾਂ ਲੈ ਲਈਆਂ
ਕੱਲ੍ਹ ਲੋਕ ਸਭਾ ਵਿੱਚ ਵਿੱਤ ਮੰਤਰੀ ਨੇ ਬਜਟ ’ਤੇ ਚਰਚਾ ਦਾ ਜਵਾਬ ਦਿੰਦਿਆਂ ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਆਉਣ ਵਾਲੇ ਸਾਲਾਂ ਵਿੱਚ ਵਿਕਾਸ ਦੀ ਰਫ਼ਤਾਰ ਵਧਾਉਣ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਧਿਆਨ ਬੁਨਿਆਦੀ ਢਾਂਚੇ ਦੇ ਵਿਸਥਾਰ ਛੋਟੇ ਅਤੇ ਮੱਧਮ ਉਦਯੋਗਾਂ ਦੀ ਮਦਦ ਅਤੇ ਰੋਜ਼ਗਾਰ ਸਿਰਜਣ ’ਤੇ ਕੇਂਦ੍ਰਿਤ ਹੈ।
ਲੋਕ ਸਭਾ ਵਿੱਚ ਅੱਜ ਸੰਸਦ ਮੈਂਬਰ ਭਰਤਰੁਹਰੀ ਮਹਿਤਾਬ ਵੱਲੋਂ ਵਿੱਤ ਦੀ ਸਥਾਈ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਜਿਸਦਾ ਵਿਸ਼ਾ ਵਿਸ਼ਵ ਆਰਥਿਕ ਅਤੇ ਭੂ ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਭਾਰਤੀ ਆਰਥਿਕ ਵਿਕਾਸ ਲਈ ਰੋਡਮੈਪ ਹੈ। ਇਹ ਰਿਪੋਰਟ ਆਉਣ ਵਾਲੇ ਸਮੇਂ ਵਿੱਚ ਆਰਥਿਕ ਨੀਤੀਆਂ ਦੀ ਦਿਸ਼ਾ ਤੈਅ ਕਰਨ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ।
Flipkart ਜਲਦ ਲਾਂਚ ਕਰ ਸਕਦੀ ਹੈ, ਆਪਣੀ food ਡਿਲਿਵਰੀ ਐਪ — ਬੈਂਗਲੁਰੂ ਤੋਂ ਹੋਵੇਗੀ ਇਸ ਦੀ ਤਿਆਰੀ
ਬਜਟ ਸੈਸ਼ਨ ਦਾ ਪਹਿਲਾ ਪੜਾਅ 28 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਕੱਲ੍ਹ ਤੱਕ ਜਾਰੀ ਰਹੇਗਾ। ਛੁੱਟੀ ਤੋਂ ਬਾਅਦ ਦੂਜਾ ਪੜਾਅ 9 ਮਾਰਚ ਤੋਂ 2 ਅਪ੍ਰੈਲ ਤੱਕ ਚੱਲੇਗਾ ਜਿਸ ਦੌਰਾਨ ਬਜਟ ਨਾਲ ਜੁੜੇ ਹੋਰ ਮਹੱਤਵਪੂਰਨ ਮਾਮਲਿਆਂ ’ਤੇ ਵੀ ਚਰਚਾ ਹੋਵੇਗੀ।
