Site icon Dainik Savera Punjab

Google’s biggest digital crackdown: 17.5 ਲੱਖ ਫ਼ਰਜ਼ੀ ਐਪਸ ਬੈਨ, 80 ਹਜ਼ਾਰ ਡਿਵੈਲਪਰ ਅਕਾਊਂਟ ਬੰਦ

ਨੈਸ਼ਨਲ ਡੈਸਕ: ਗੂਗਲ ਨੇ ਵੱਡੀ ਕਾਰਵਾਈ ਕਰਦਿਆਂ 1.75 ਮਿਲੀਅਨ, ਯਾਨੀ 17.5 ਲੱਖ ਤੋਂ ਵੱਧ ਫ਼ਰਜ਼ੀ ਅਤੇ ਨੀਤੀ ਉਲੰਘਣ ਕਰਨ ਵਾਲੀਆਂ ਐਪਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਇਹ ਐਪਸ ਗੂਗਲ ਦੀਆਂ ਨੀਤੀਆਂ ਅਤੇ ਪ੍ਰਾਈਵੇਸੀ ਮਾਪਦੰਡਾਂ ਦਾ ਉਲੰਘਣ ਕਰ ਰਹੀਆਂ ਸਨ। ਐਂਡਰੌਇਡ ਇਕੋਸਿਸਟਮ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਕੰਪਨੀ ਨੇ ਇਹ ਸਖ਼ਤ ਕਦਮ ਚੁੱਕਿਆ। ਇਸਦੇ ਨਾਲ ਹੀ, ਗੂਗਲ ਨੇ 80 ਹਜ਼ਾਰ ਡਿਵੈਲਪਰਾਂ ਦੇ ਅਕਾਊਂਟ ਵੀ ਸਸਪੈਂਡ ਕਰ ਦਿੱਤੇ ਹਨ, ਕਿਉਂਕਿ ਉਹ ਬਾਰ‑ਬਾਰ ਨਿਯਮ ਤੋੜਦੇ ਪਾਏ ਗਏ।

ਚੰਡੀਗੜ੍ਹ Rose Festival: ਪੁਲਿਸ ਨੇ 3 ਦਿਨਾਂ ਲਈ Traffic Advisory ਜਾਰੀ ਕੀਤਾ

ਯੂਜ਼ਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਬੈਨ

ਗੂਗਲ ਦੇ ਬਲੌਗ ਅਨੁਸਾਰ, ਬੈਨ ਕੀਤੀਆਂ ਐਪਸ ਵਿੱਚ ਖ਼ਤਰਨਾਕ ਮਾਲਵੇਅਰ ਮਿਲਿਆ ਸੀ, ਜੋ ਫਾਇਨੈਂਸ਼ਲ ਧੋਖਾਧੜੀ, ਛੁਪੇ ਹੋਏ ਸਬਸਕ੍ਰਿਪਸ਼ਨ ਅਤੇ ਯੂਜ਼ਰ ਪ੍ਰਾਈਵੇਸੀ ਲਈ ਗੰਭੀਰ ਖਤਰਾ ਬਣ ਰਿਹਾ ਸੀ। ਯੂਜ਼ਰਾਂ ਤੱਕ ਇਹ ਐਪਸ ਪਹੁੰਚਣ ਤੋਂ ਪਹਿਲਾਂ ਹੀ ਗੂਗਲ ਨੇ ਇਨ੍ਹਾਂ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ।
ਗੂਗਲ ਪਲੇ ਪ੍ਰੋਟੈਕਸ਼ਨ ਦੇ AI‑ਅਧਾਰਿਤ ਡਿਟੈਕਸ਼ਨ ਸਿਸਟਮ ਨੇ ਇਨ੍ਹਾਂ ਐਪਸ ਦੀ ਪਛਾਣ ਕੀਤੀ ਅਤੇ ਤੁਰੰਤ ਇਨ੍ਹਾਂ ਨੂੰ ਬਲੌਕ ਕਰ ਦਿੱਤਾ।

19 ਫਰਵਰੀ ਨੂੰ ਜਾਰੀ ਬਲੌਗ ਵਿੱਚ ਗੂਗਲ ਨੇ ਖੁਲਾਸਾ ਕੀਤਾ ਕਿ 80 ਹਜ਼ਾਰ ਡਿਵੈਲਪਰਾਂ ਦੇ ਅਕਾਊਂਟ ਵੀ ਸਸਪੈਂਡ ਕਰ ਦਿੱਤੇ ਗਏ ਹਨ, ਕਿਉਂਕਿ ਇਹ ਅਕਾਊਂਟ ਬਾਰ‑ਬਾਰ ਧੋਖਾਧੜੀ ਅਤੇ ਨੀਤੀ ਉਲੰਘਣ ਵਿੱਚ ਸ਼ਾਮਲ ਪਾਏ ਗਏ।
ਕੰਪਨੀ ਨੇ ਇਹ ਵੀ ਦੱਸਿਆ ਕਿ AI‑ਅਧਾਰਿਤ ਸਿਸਟਮ ਨੇ 2,55,000 ਐਪਸ ਨੂੰ ਯੂਜ਼ਰਾਂ ਦਾ ਸੰਵੇਦਨਸ਼ੀਲ ਡਾਟਾ ਚੋਰੀ ਕਰਨ ਤੋਂ ਪਹਿਲਾਂ ਹੀ ਰੋਕ ਲਿਆ।

WhatsApp ਦਾ ਵੱਡਾ ਅਪਡੇਟ: ਹੁਣ ਨਵੇਂ ਮੈਂਬਰ ਵੀ ਦੇਖ ਸਕਣਗੇ ਗਰੁੱਪ ਦੀ ਪੁਰਾਣੀ ਚੈਟ!

ਐਂਡਰੌਇਡ ਇਕੋਸਿਸਟਮ ਹੋਇਆ ਹੋਰ ਸੁਰੱਖਿਅਤ

ਅਮਰੀਕੀ ਟੈਕ ਕੰਪਨੀ ਨੇ ਕਿਹਾ ਕਿ 2025 ਵਿੱਚ ਐਂਡਰੌਇਡ ਇਕੋਸਿਸਟਮ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਇਹ ਵੱਡਾ ਕਦਮ ਚੁੱਕਿਆ ਗਿਆ।
ਗੂਗਲ ਨੇ ਆਪਣੀ ਪ੍ਰਾਈਵੇਸੀ ਨੀਤੀ ਨੂੰ ਹੋਰ ਸਖ਼ਤ ਬਣਾਇਆ ਹੈ ਅਤੇ ਪਲੇ ਸਟੋਰ ‘ਤੇ ਮੌਜੂਦ ਐਪਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਕੰਪਨੀ ਦੇ ਮੁਤਾਬਕ, Android Studio ਅਤੇ ਡਾਟਾ ਸੇਫਟੀ ਸੈਕਸ਼ਨ ਵਿੱਚ ਵੀ AI‑ਅਧਾਰਿਤ ਮਾਨੀਟਰਿੰਗ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ।

LIVE SHOW ‘ਚ ਫੈਨ ਦਾ ਦਿਲ ਵਾਲਾ Proposal—ਸੁਨੰਦਾ ਸ਼ਰਮਾ ਦਾ ਰਿਐਕਸ਼ਨ Internet ‘ਤੇ ਧਮਾਲ!

ਇਸ ਤੋਂ ਇਲਾਵਾ, ਗੂਗਲ ਨੇ ਆਪਣੇ ਐਂਟੀ‑ਸਪੈਮ ਸਿਸਟਮ ਨੂੰ ਵੀ ਅਪਗ੍ਰੇਡ ਕੀਤਾ ਹੈ, ਜਿਸ ਨਾਲ 160 ਮਿਲੀਅਨ ਫਰਜ਼ੀ ਰੇਟਿੰਗ ਅਤੇ ਰਿਵਿਊਜ਼ ਨੂੰ ਬਲੌਕ ਕੀਤਾ ਗਿਆ।
ਫਰਜ਼ੀ ਰੇਟਿੰਗ ਅਤੇ ਗਲਤ ਜਾਣਕਾਰੀ ਦੇ ਕੇ ਯੂਜ਼ਰਾਂ ਅਤੇ ਡਿਵੈਲਪਰਾਂ ਨੂੰ ਭਰਮਾਉਣ ਵਾਲਿਆਂ ‘ਤੇ ਇਹ ਕਾਰਵਾਈ ਕੀਤੀ ਗਈ ਹੈ।

ਗੂਗਲ ਦਾ AI‑ਪਾਵਰਡ ਰਿਵਿਊ ਸਿਸਟਮ ਹੁਣ ਐਪ ਦੇ ਸ਼ੁਰੂਆਤੀ ਵਿਕਾਸ ਦੌਰਾਨ ਹੀ ਉਸਦੀ ਜਾਂਚ ਕਰ ਲੈਂਦਾ ਹੈ। ਇਸ ਨਾਲ ਮਾਲਵੇਅਰ, ਸਪਾਈਵੇਅਰ ਅਤੇ ਫਾਇਨੈਂਸ਼ਲ ਸਕੈਮ ਵਾਲੀਆਂ ਐਪਸ ਦੀ ਪਹਿਲਾਂ ਹੀ ਪਛਾਣ ਹੋ ਜਾਂਦੀ ਹੈ।

Google’s Biggest Digital Crackdown

Exit mobile version