ਸੋਨੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਸੋਨਾ ਚਾਂਦੀ ਅੱਜ ਹੁਣ ਤੱਕ ਦੇ ਸਭ ਤੋਂ ਸਿਖਰਲੇ ਰੇਟ ਉੱਪਰ ਹੈ । ਸੋਨੇ ਦੀਆਂ ਕੀਮਤਾਂ ਕੁਝ ਹੀ ਸਮੇਂ ਵਿੱਚ ਲਗਭਗ 15 % ਦੇ ਕਰੀਬ ਵਾਧਾ ਦਰਜ ਕੀਤਾ ਗਿਆ ਹੈ । ਅਤੇ ਸੋਨੇ ਦੇ ਰੇਟ ਵਿੱਚ ਹਰ ਰੋਜ਼ ਹੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ । ਬੇਸ਼ੱਕ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਤੇ ਵਿਆਹਾਂ ਦਾ ਸੀਜਨ ਵੀ ਸ਼ੁਰੂ ਹੋ ਚੁੱਕਾ ਹੈ । ਪਰ ਬਾਜ਼ਾਰ ਵਿੱਚ ਗ੍ਰਾਹਕੀ ਪਹਿਲਾਂ ਨਾਲੋਂ ਕੁਝ ਘੱਟ ਹੈ ।
ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਸੋਨੇ ਦੀਆਂ ਕੀਮਤਾਂ ਵਿੱਚ ਕੁਝ ਗਿਰਾਵਟ ਜਰੂਰ ਆਵੇਗੀ ਅਤੇ ਉਸ ਸਮੇਂ ਉਹ ਗਹਿਣੇ ਆਦ ਬਣਵਾਉਣਗੇ। ਪਰ ਇਸ ਨੂੰ ਲੈ ਕੇ ਜਦੋਂ ਅਸੀਂ ਲੁਧਿਆਣਾ ਸਰਾਫਾ ਬਾਜ਼ਾਰ ਵਿੱਚ ਸਰਾਫਾ ਬਾਜ਼ਾਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੀਮਤਾਂ ਵਿੱਚ ਲਗਾਤਾਰ ਵਾਧਾ ਸਿਰਫ ਗ੍ਰਾਹਕਾਂ ਹੀ ਨਹੀਂ ਸਗੋਂ ਦੁਕਾਨਦਾਰਾਂ ਦੀ ਚਿੰਤਾ ਵੀ ਵਧਾ ਰਿਹਾ ਹੈ । ਅਤੇ ਆਉਣ ਵਾਲੇ ਦਿਨਾਂ ਵਿੱਚ ਰੇਟ ਹੋਰ ਵਧਣ ਦੀ ਉਮੀਦ ਹੈ।
ਮੋਗਾ ਦੀ ਧੀ ਪਰਮ “That Girl” ਦੇ ਨਾਮ ਨਾਲ ਸੋਸ਼ਲ ਮੀਡੀਆ ’ਤੇ ਛਾਈ ,ਬਾਲੀਵੁੱਡ ਸਟਾਰ ਸੋਨੂ ਸੂਦ ਨੇ ਕੀਤੀ ਵੀਡੀਓ ਕਾਲ
ਸਰਾਫਾ ਬਾਜ਼ਾਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਦੱਸਿਆ ਕਿ ਸੋਨਾ ਅਤੇ ਚਾਂਦੀ ਹੁਣ ਤੱਕ ਦੇ ਸਭ ਤੋਂ ਉੱਚੇ ਰੇਟ ਤੇ ਹੈ । ਉਹਨਾਂ ਨੇ ਕਿਹਾ ਕੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਨਾਲ ਉਹਨਾਂ ਦੀਆਂ ਵੀ ਚਿੰਤਾਵਾਂ ਵਧ ਰਹੀਆਂ ਹਨ ਕਿਉਂਕਿ ਜਿਸ ਰੇਟ ਉੱਪਰ ਉਹ ਸੋਨਾ ਵੇਚਦੇ ਹਨ ਉਸ ਰੇਟ ਉੱਪਰ ਮੁੜ ਕੇ ਖਰੀਦਣਾ ਮੁਸ਼ਕਿਲ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਦੇ ਨਾਲ ਸੁਨਿਆਰ ਅਮੀਰ ਹੋ ਗਏ ਹਨ।
ਪਰ ਉਹਨਾਂ ਨੂੰ ਆਪਣਾ ਸਟਾਕ ਪੂਰਾ ਰੱਖਣ ਵਾਸਤੇ ਮੁੜ ਤੋਂ ਖਰੀਦਦਾਰੀ ਕਰਨੀ ਪੈਂਦੀ ਹੈ ਜੋ ਕਿ ਮਹਿੰਗੇ ਰੇਟਾਂ ਤੇ ਖਰੀਦਣਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਸੋਨੇ ਵਿੱਚ ਇਨਵੈਸਟਮੈਂਟ ਹਮੇਸ਼ਾ ਹੀ ਫਾਇਦਾ ਦਿੰਦੀ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਮੌਕਾ ਮਿਲੇ ਕੁਝ ਇਨਵੈਸਟਮੈਂਟ ਜਰੂਰ ਸੋਨੇ ਵਿੱਚ ਕਰਨ ਪਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਲੱਗੀ ਜੰਗ ਅਤੇ ਆਨਲਾਈਨ ਟ੍ਰੇਡਿੰਗ ਕਾਰਨ ਹੀ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਦੇ ਘਟਣ ਦੀ ਉਮੀਦ ਨਹੀਂ ਹੈ।
ਵੱਖ- ਵੱਖ ਸ਼ਹਿਰਾ ਵਿੱਚ ਅੱਜ ਦੇ ਰੇਟ:
ਸ਼ਹਿਰ 24K ਸੋਨਾ 22K ਸੋਨਾ 18K ਸੋਨਾ
ਚੇਨਈ ₹11,945 ₹10,949 ₹9,054
ਮੁੰਬਈ ₹11,939 ₹10,944 ₹8,954
ਦਿੱਲੀ ₹11,954 ₹10,959 ₹8,969
ਟ੍ਰੇਡਿੰਗ ਇਕਨਾਮਿਕਸ ਦੇ ਅਨੁਸਾਰ, ਅਮਰੀਕੀ ਸਰਕਾਰ ਦੇ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਸੁਰੱਖਿਅਤ-ਸੁਰੱਖਿਅਤ ਸੰਪਤੀ ਦੀ ਭਾਲ ਕਰਨ ਵਾਲੇ ਨਿਵੇਸ਼ਕਾਂ ਦੁਆਰਾ ਸੋਨੇ ਦੀਆਂ ਕੀਮਤਾਂ $3,900 ਪ੍ਰਤੀ ਔਂਸ ਤੋਂ ਵੱਧ ਕੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈਆਂ। ਇਸ ਦੌਰਾਨ, ਚਾਂਦੀ ਅਪ੍ਰੈਲ 2011 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ‘ਤੇ $48.3 ਪ੍ਰਤੀ ਔਂਸ ਤੋਂ ਉੱਪਰ ਚੜ੍ਹ ਗਈ, ਕਿਉਂਕਿ ਅਮਰੀਕੀ ਸਰਕਾਰ ਦੇ ਚੱਲ ਰਹੇ ਬੰਦ ਅਤੇ ਫੈਡਰਲ ਰਿਜ਼ਰਵ ਦਰਾਂ ਵਿੱਚ ਹੋਰ ਕਟੌਤੀ ਦੀਆਂ ਉਮੀਦਾਂ ਨੇ ਸੁਰੱਖਿਅਤ-ਸੁਰੱਖਿਅਤ ਸੰਪਤੀਆਂ ਦੀ ਮੰਗ ਨੂੰ ਵਧਾਇਆ।
PRTC Strike : PRTC ਤੇ PUNBUS ਮੁਲਾਜ਼ਮਾਂ ਦੀ 3 ਦਿਨਾ ਹੜਤਾਲ, ਚੰਡੀਗੜ੍ਹ ਬੱਸ ਅੱਡੇ ‘ਤੇ ਖੱਜਲ-ਖੁਆਰ ਹੋ ਰਹੇ ਯਾਤਰੀ






