Site icon Dainik Savera Punjab

ਘਨੌਰ ਪੁਲਿਸ ਦੀ ਵੱਡੀ ਕਾਰਵਾਈ, ਮਹਿੰਗੇ ਮੋਬਾਈਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ

Major operation by Ghanaur Police, 2 members of a gang that stole expensive mobile phones from a delivery warehouse arrested

Major operation by Ghanaur Police, 2 members of a gang that stole expensive mobile phones from a delivery warehouse arrested

Patiala News: ਪਟਿਆਲਾ ਜ਼ਿਲ੍ਹੇ ਦੇ ਘਨੌਰ ਸਰਕਲ ਵਿੱਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਘਨੌਰ ਪੁਲਿਸ ਨੇ ਰਿਲਾਇੰਸ ਮੋਬਾਈਲ ਦੇ ਮਹਿੰਗੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 18 ਮਹਿੰਗੇ ਐਪਲ ਆਈਫੋਨ ਅਤੇ 2 ਮੈਕਬੁੱਕ/ਲੈਪਟਾਪ ਵੀ ਬਰਾਮਦ ਕੀਤੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੀਨੀਅਰ ਪੁਲਿਸ ਸੁਪਰਡੈਂਟ ਪਟਿਆਲਾ ਵਰੁਣ ਸ਼ਰਮਾ, ਪੁਲਿਸ ਸੁਪਰਡੈਂਟ (ਜਾਂਚ) ਗੁਰਬੰਸ ਸਿੰਘ ਬੈਂਸ, ਪੁਲਿਸ ਸੁਪਰਡੈਂਟ ਪੀਬੀਆਈ, ਐਸਆਈ ਸਵਰਨ ਸਿੰਘ (ਐਸਐਚਓ ਥਾਣਾ ਸ਼ੰਭੂ) ਅਤੇ ਏਐਸਆਈ ਜਜਵਿੰਦਰ ਸਿੰਘ (ਇੰਚਾਰਜ ਪੁਲਿਸ ਪੋਸਟ ਟੇਪਲਾ) ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ।

ਡਿਲੀਵਰੀ ਵੇਅਰਹਾਊਸ ਵਿੱਚ ਕੰਮ ਕਰਦੇ ਸਨ ਮੁਲਜ਼ਮ

ਡੀਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ, ਪੁੱਤਰ ਦਲਬੀਰ ਸਿੰਘ, ਵਾਸੀ ਪਿੰਡ ਸਰਲਾ ਕਲਾ, ਥਾਣਾ ਘਨੌਰ ਸੁਖਵੀਰ ਸਿੰਘ, ਵਾਸੀ ਥਾਣਾ ਸ਼ੰਭੂ ਦੇ ਰੂਪ ਵਿੱਚ ਹੋਈ ਹੈ। ਦੋਵੇਂ ਮੁਲਜ਼ਮ ਇੱਕ ਡਿਲੀਵਰੀ ਕੰਪਨੀ ਦੇ ਵੇਅਰਹਾਊਸ ਵਿੱਚ ਕੰਮ ਕਰਦੇ ਸਨ।

READ ALSO : ਲੋਹੜੀ ਤੱਕ ਪੰਜਾਬ,ਚੰਡੀਗੜ੍ਹ ਵਿੱਚ ਧੁੰਦ ਦਾ ਕਹਿਰ, ਸੀਤ ਲਹਿਰ ਦੀ ਸੰਭਾਵਨਾ ਵੀ ਬਰਕਰਾਰ

ਪੁਲਿਸ ਅਨੁਸਾਰ, ਮੁਲਜ਼ਮ ਪਾਰਸਲਾਂ ਵਿੱਚੋਂ ਮਹਿੰਗੇ ਐਪਲ ਆਈਫੋਨ ਅਤੇ ਮੈਕਬੁੱਕ/ਲੈਪਟਾਪ ਕੱਢ ਲੈਂਦੇ ਸਨ ਅਤੇ ਖਾਲੀ ਡੱਬਿਆਂ ਨੂੰ ਮੁੜ ਪੈਕ ਕਰ ਦਿੰਦੇ ਸਨ। ਜਦੋਂ ਇਹ ਪਾਰਸਲ ਗਾਹਕਾਂ ਤੱਕ ਪਹੁੰਚਦੇ, ਤਾਂ ਉਨ੍ਹਾਂ ਨੂੰ ਅੰਦਰੋਂ ਖਾਲੀ ਡੱਬੇ ਮਿਲਦੇ ਸਨ।

ਸੁਰੱਖਿਆ ਮੈਨੇਜਰ ਦੇ ਬਿਆਨ ‘ਤੇ ਮਾਮਲਾ ਦਰਜ

ਇਸ ਮਾਮਲੇ ਵਿੱਚ ਏਐਸਆਈ ਜਜਵਿੰਦਰ ਸਿੰਘ ਨੇ ਡਿਲੀਵਰੀ ਕੰਪਨੀ ਦੇ ਸੁਰੱਖਿਆ ਮੈਨੇਜਰ ਸੁਨੀਲ ਕੁਮਾਰ ਸ਼ਰਮਾ ਦਾ ਬਿਆਨ ਦਰਜ ਕੀਤਾ। ਇਸ ਬਿਆਨ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼
ਐਫਆਈਆਰ ਨੰਬਰ 4 ਮਿਤੀ 06-01-2026, ਧਾਰਾ 318(4), 306 ਬੀਐਨਐਸ ਤਹਿਤ ਥਾਣਾ ਸ਼ੰਭੂ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।ਜਾਂਚ ਦੌਰਾਨ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 18 ਐਪਲ ਆਈਫੋਨ ਅਤੇ 2 ਮੈਕਬੁੱਕ/ਲੈਪਟਾਪ ਬਰਾਮਦ ਕਰ ਲਏ।

ਅਦਾਲਤ ਵਿੱਚ ਪੇਸ਼ੀ, ਹੋਰ ਖੁਲਾਸਿਆਂ ਦੀ ਉਮੀਦ

ਪੁਲਿਸ ਅਨੁਸਾਰ, ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ, ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।

ਮੰਗਲ ਗੋਚਰ 2026: ਮਕਰ ਸੰਕ੍ਰਾਂਤੀ ਤੋਂ ਬਾਅਦ ਬਦਲਣਗੇ ਦਿਨ, ਇਨ੍ਹਾਂ ਰਾਸ਼ੀਆਂ ‘ਤੇ ਰਹੇਗਾ ਮੰਗਲ ਦਾ ਆਸ਼ੀਰਵਾਦ

Major operation by Ghanaur Police, 2 members of a gang that stole expensive mobile phones from a delivery warehouse arrested
Exit mobile version