ਨਵੀਂ ਦਿੱਲੀ: ਆਮ ਬਜਟ 2026 ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਪਰ ਬਜਟ ਪੇਸ਼ ਕਰਨ ਦੀ ਤਰੀਕ ਨੂੰ ਲੈ ਕੇ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ। ਦਰਅਸਲ, 1 ਫਰਵਰੀ 2026 ਨੂੰ ਐਤਵਾਰ ਪੈਂਦਾ ਹੈ, ਜਿਸ ਕਾਰਨ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਬਜਟ ਉਸੇ ਦਿਨ ਪੇਸ਼ ਕੀਤਾ ਜਾਵੇਗਾ ਜਾਂ ਤਰੀਕ ਵਿੱਚ ਕੋਈ ਬਦਲਾਅ ਕੀਤਾ ਜਾਵੇਗਾ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਅੱਜ, 7 ਜਨਵਰੀ ਨੂੰ, ਬਜਟ ਦੀ ਤਰੀਕ ’ਤੇ ਅੰਤਿਮ ਫੈਸਲਾ ਕਰ ਸਕਦੀ ਹੈ। ਅੱਜ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCPA) ਦੀ ਮੀਟਿੰਗ ਹੋਣੀ ਹੈ ਅਤੇ ਇਸੇ ਬੈਠਕ ਦੌਰਾਨ ਬਜਟ ਪੇਸ਼ ਕਰਨ ਦੀ ਤਰੀਕ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੈ।
1 ਫਰਵਰੀ ਨੂੰ ਬਜਟ ਪੇਸ਼ ਕਰਨ ਦਾ ਪ੍ਰਸਤਾਵ
ਸੂਤਰਾਂ ਮੁਤਾਬਕ, ਸਰਕਾਰ ਵੱਲੋਂ 1 ਫਰਵਰੀ ਨੂੰ ਹੀ ਬਜਟ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ, ਭਾਵੇਂ ਇਹ ਦਿਨ ਐਤਵਾਰ ਨੂੰ ਪੈਂਦਾ ਹੈ। ਵਿੱਤ ਮੰਤਰਾਲਾ ਪਹਿਲਾਂ ਹੀ 1 ਫਰਵਰੀ ਨੂੰ ਧਿਆਨ ਵਿੱਚ ਰੱਖ ਕੇ ਬਜਟ ਦੀ ਤਿਆਰੀ ਕਰ ਰਿਹਾ ਹੈ।
READ ALSO : ਸ੍ਰੀ ਹਰਿਮੰਦਰ ਸਾਹਿਬ ਦੀ 126 ਸਾਲ ਪੁਰਾਣੀ ਇਤਿਹਾਸਕ ਘੜੀ ਮੁੜ ਆਪਣੇ ਸਥਾਨ ’ਤੇ ਸਥਾਪਿਤ,ਬਣੀ ਖਿੱਚ ਦਾ ਕੇਂਦਰ
ਪਿਛਲੇ ਸਾਲ ਵੀ ਛੁੱਟੀ ਵਾਲੇ ਦਿਨ ਪੇਸ਼ ਹੋਇਆ ਸੀ ਬਜਟ
ਗੌਰਤਲਬ ਹੈ ਕਿ ਪਿਛਲੇ ਸਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਸ਼ਨਿੱਚਰਵਾਰ ਦੇ ਦਿਨ ਪੇਸ਼ ਕੀਤਾ ਸੀ। ਉਸ ਦਿਨ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ, ਸ਼ੇਅਰ ਬਾਜ਼ਾਰ ਖੁੱਲ੍ਹਿਆ ਰਿਹਾ ਸੀ। ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਦੇ ਪਹਿਲੇ ਵਿੱਤ ਮੰਤਰੀ ਰਹੇ ਸਵਰਗੀ ਅਰੁਣ ਜੇਤਲੀ ਨੇ 2015 ਅਤੇ 2016 ਦੇ ਬਜਟ 28 ਫਰਵਰੀ ਨੂੰ ਸ਼ਨਿੱਚਰਵਾਰ ਦੇ ਦਿਨ ਪੇਸ਼ ਕੀਤੇ ਸਨ।
1 ਫਰਵਰੀ ਦੀ ਪਰੰਪਰਾ
ਆਮ ਤੌਰ ’ਤੇ ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ, ਤਾਂ ਜੋ ਸੰਸਦ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਤੋਂ ਪਹਿਲਾਂ ਬਜਟ ਪ੍ਰਸਤਾਵਾਂ ਦੀ ਸਮੀਖਿਆ ਅਤੇ ਲਾਗੂ ਕਰਨ ਲਈ ਪੂਰਾ ਸਮਾਂ ਮਿਲ ਸਕੇ।
ਇਤਿਹਾਸਕ ਬਜਟ ਹੋਵੇਗਾ 2026
ਜ਼ਿਕਰਯੋਗ ਹੈ ਕਿ ਬਜਟ 2026 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਲਗਾਤਾਰ ਅੱਠਵਾਂ ਬਜਟ ਹੋਵੇਗਾ। ਇਸਦੇ ਨਾਲ ਹੀ, ਇਹ ਆਜ਼ਾਦੀ ਤੋਂ ਬਾਅਦ ਭਾਰਤ ਦਾ 80ਵਾਂ ਕੇਂਦਰੀ ਬਜਟ ਹੋਵੇਗਾ। ਹੁਣ ਸਭ ਦੀ ਨਜ਼ਰ ਅੱਜ ਹੋਣ ਵਾਲੀ ਕੈਬਨਿਟ ਕਮੇਟੀ ਦੀ ਮੀਟਿੰਗ ’ਤੇ ਟਿਕੀ ਹੋਈ ਹੈ, ਜਿਸ ਤੋਂ ਬਾਅਦ ਬਜਟ ਦੀ ਤਰੀਕ ਸਪਸ਼ਟ ਹੋ ਜਾਵੇਗੀ।
ਚੱਬੇਵਾਲ ਤੋਂ ਆਮ ਆਦਮੀ ਪਾਰਟੀ ਨੂੰ ਝਟਕਾ, ਹਰਮਿੰਦਰ ਸਿੰਘ ਸੰਧੂ ਨੇ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

