Site icon Dainik Savera Punjab

ਰੁਬੀਨਾ-ਅਭਿਨਵ ਦਾ ਦਾਅਵਾ ਹੈ ‘Gaurav ਨੇ ਸਾਡੇ ਵਿਆਹ ਦਾ ਮਜ਼ਾਕ ਬਣਾਇਆ’, ਹੁਣ ਖੁਦ ਉਸ ਮਜ਼ਾਕ ਦੇ ਪਾਤਰ ਹਨ

ਮੁੰਬਈ: ਟੀਵੀ ਅਦਾਕਾਰ ਗੌਰਵ ਖੰਨਾ (Gaurav Khanna’s)  ਅਤੇ ਉਨ੍ਹਾਂ ਦੀ ਪਤਨੀ ਆਕਾਂਕਸ਼ਾ ਚਮੋਲਾ ( Akanksha Chamola) ਦਾ ਰਿਸ਼ਤਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਆਕਾਂਕਸ਼ਾ ਨੇ ਰਿਐਲਿਟੀ ਸ਼ੋਅ ‘ਲਾਕ ਅੱਪ: ਸੱਚ ਯਾ ਸਜ਼ਾ’ ਵਿੱਚ ਹਿੱਸਾ ਲੈਂਦਿਆਂ ਖੁਲਾਸਾ ਕੀਤਾ ਸੀ ਕਿ ਉਹ ਅਤੇ ਗੌਰਵ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਦੋਵੇਂ ਤਲਾਕ ਵੱਲ ਵਧ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਵਿਚਕਾਰ ਕੋਈ ਦੁਸ਼ਮਨੀ ਨਹੀਂ ਹੈ ਅਤੇ ਇਹ ਫੈਸਲਾ ਦੋਵਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ। ਇਸ ਦੌਰਾਨ ਕੁਝ ਲੋਕਾਂ ਨੇ ਇਸ ਨੂੰ ਪਬਲਿਸਿਟੀ ਸਟੰਟ ਵੀ ਕਿਹਾ, ਜਿਸ ਤੋਂ ਬਾਅਦ ਗੌਰਵ ਖੰਨਾ ਦੇ ਪੁਰਾਣੇ ਸਾਥੀਆਂ ਨੇ ਇਸ ਮਾਮਲੇ ‘ਤੇ ਆਪਣੀ ਰਾਏ ਦਿੱਤੀ ਹੈ।

ਗੌਰਵ ਖੰਨਾ ਨਾਲ ‘ਖਤਰੋਂ ਕੇ ਖਿਲਾੜੀ 15’ ਵਿੱਚ ਨਜ਼ਰ ਆ ਚੁੱਕੀ ਰੁਬੀਨਾ ਦਿਲਾਇਕ (Rubina Dilayak) ਅਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ (Abhinav Shukla) ਨੇ ਆਪਣੇ ਨਵੇਂ ਵਲੌਗ ਵਿੱਚ ਗੌਰਵ ਦੇ ਤਲਾਕ ਦੀਆਂ ਖਬਰਾਂ ‘ਤੇ ਚਰਚਾ ਕੀਤੀ।

ਰੁਬੀਨਾ ਨੇ ਗੌਰਵ (Gaurav Khanna) ਦਾ ਪੁਰਾਣਾ ਕੋਮੇਂਟ ਯਾਦ ਕੀਤਾ: 

ਰੁਬੀਨਾ ਨੇ ਆਪਣੇ ਵਲੌਗ ਵਿੱਚ ਕਿਹਾ ਕਿ ਜਦੋਂ ਗੌਰਵ ਖੰਨਾ ‘ਬਿੱਗ ਬੌਸ 19’ ਵਿੱਚ ਸ਼ਾਮਲ ਹੋਏ ਸਨ, ਤਾਂ ਉਨ੍ਹਾਂ ਨੂੰ ਇੱਕ “ਚੰਗੇ ਪਤੀ” ਦੀ ਛਵੀ ਨਾਲ ਪੇਸ਼ ਕੀਤਾ ਗਿਆ ਸੀ। ਰੁਬੀਨਾ ਨੇ ਦਾਅਵਾ ਕੀਤਾ ਕਿ ਗੌਰਵ ਨੇ ਉਸ ਸਮੇਂ ਉਨ੍ਹਾਂ ਅਤੇ ਅਭਿਨਵ ਦੇ ਵਿਆਹ ਬਾਰੇ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ, “ਜਦੋਂ ਗੌਰਵ ਤੋਂ ਪੁੱਛਿਆ ਗਿਆ ਕਿ ਉਹ ਆਪਣੀ ਪਤਨੀ ਨਾਲ ਬਿੱਗ ਬੌਸ ਵਿੱਚ ਕਿਉਂ ਨਹੀਂ ਆਏ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਰੁਬੀਨਾ ਅਤੇ ਅਭਿਨਵ ਵਾਂਗ ਆਪਣੇ ਵਿਆਹ ਦਾ ਮਜ਼ਾਕ ਨਹੀਂ ਬਣਾਉਣਾ ਚਾਹੁੰਦੇ। “ਰੁਬੀਨਾ ਨੇ ਅੱਗੇ ਕਿਹਾ ਕਿ ਉਹ ਅਤੇ ਅਭਿਨਵ ਖੁਦ ਵੀ ਆਪਣੇ ਵਿਆਹ ਦੇ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਸਨ, ਜਦੋਂ ਉਹ ‘ਬਿੱਗ ਬੌਸ’ ਵਿੱਚ ਗਏ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀਆਂ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

 

T20 ਦੀ ਨਿਰਾਸ਼ਾ ਤੋਂ ਬਾਅਦ ODI ‘ ਦੀ ਵਾਪਸੀ ‘ਤੇ ਸਭ ਦੀ ਨਜ਼ਰਾ ਇਨ੍ਹਾਂ ਖਿਡਾਰੀਆਂ ਤੇ

 

ਗੌਰਵ ਖੰਨਾ ਤੋਂ ਤਲਾਕ ਤੋਂ ਬਾਅਦ ਅਕਾਂਕਸ਼ਾ ਚਮੋਲਾ ਦਾ ਖੁਲਾਸਾ, ਕਿਹਾ- ਨਾ ਮਰਦ ਚਾਹੀਦੇ ਨਾ ਔਰਤ, ਖੁਦ ਨੂੰ ਦੱਸਿਆ ‘Asexual’

 

Gaurav Made Fun of Our Marriage

 

Exit mobile version