ਭੋਜਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੀ ਫੂਡ ਰੈਗੂਲੇਟਰੀ ਸੰਸਥਾ FSSAI ਨੇ ਦੇਸ਼ ਭਰ ਦੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ (FBOs) ਲਈ ਨਵੀਂ ਸਖ਼ਤ ਹਦਾਇਤ ਜਾਰੀ ਕੀਤੀ ਹੈ। ਹੁਣ ਖਾਣੇ ਦੇ ਪੈਕਿੰਗ ਜਾਂ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੀ ਧਾਤ ਦੀ ਸਟੈਪਲ ਪਿੰਨ, ਤਾਰ ਜਾਂ ਹੋਰ ਮੈਟਲ ਆਈਟਮ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ।
FSSAI ਅਨੁਸਾਰ ਕਈ ਵਾਰ ਕੇਕ ਬਾਕਸ, ਸਨੈਕ ਪੈਕਟਾਂ ਅਤੇ ਟੇਕਅਵੇਅ ਫੂਡ ਪੈਕੇਜਾਂ ਵਿੱਚ ਧਾਤ ਦੇ ਟੁਕੜੇ ਮਿਲਣ ਦੀਆਂ ਸ਼ਿਕਾਇਤਾਂ ਆਈਆਂ ਹਨ, ਜੋ ਅਣਜਾਣੇ ਵਿੱਚ ਨਿਗਲਣ ਨਾਲ ਗੰਭੀਰ ਸਿਹਤ ਖਤਰਾ ਬਣ ਸਕਦੀਆਂ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਪਾਬੰਦੀ ਲਗਾਈ ਗਈ ਹੈ।
ਦਿੱਲੀ ਵਿੱਚ ਅੱਗ ਦੀਆਂ ਵਧਦੀਆਂ ਘਟਨਾਵਾਂ ਨੇ ਵਧਾਈ ਚਿੰਤਾ, ਹੋਟਲਾਂ ਤੇ ਰੈਸਟੋਰੈਂਟਾਂ ਦੀ ਸੁਰੱਖਿਆ ‘ਤੇ ਉੱਠੇ ਸਵਾਲ
ਇਹ ਪਾਬੰਦੀ ਖਾਸ ਤੌਰ ‘ਤੇ ਕੇਕ ਬਾਕਸ, ਸਨੈਕ ਪਾਊਚ, ਰੈਡੀ-ਟੂ-ਈਟ ਪੈਕੇਜ ਅਤੇ ਟੇਕਅਵੇਅ ਫੂਡ ਆਈਟਮਾਂ ‘ਤੇ ਲਾਗੂ ਹੋਵੇਗੀ। ਹੁਣ ਕਿਸੇ ਵੀ ਫੂਡ ਪੈਕੇਜ ਵਿੱਚ ਧਾਤ ਦੀ ਪਿੰਨ ਜਾਂ ਤਾਰ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ।
ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਖ਼ਿਲਾਫ਼ Food Safety and Standards Act, 2006 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦਾ ਉਦੇਸ਼ ਫੂਡ ਸੇਫਟੀ ਮਿਆਰਾਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ।
ਇਸ ਕਦਮ ਨਾਲ ਭੋਜਨ ਪੈਕਿੰਗ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਅਤੇ ਖਪਤਕਾਰਾਂ ਨੂੰ ਅਣਚਾਹੇ ਸਿਹਤ ਖਤਰਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਉਦਯੋਗ ਨੂੰ ਵੀ ਹੋਰ ਸੁਰੱਖਿਅਤ ਵਿਕਲਪਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਵਾਹਨ ਚਾਲਕਾਂ ਲਈ ਰਾਹਤ ਭਰੀ ਖ਼ਬਰ, ਪੈਟਰੋਲ ‘ਤੇ ਟੈਕਸ ਘਟਾਉਣ ਦਾ ਐਲਾਨ

