Punjab News
Punjab News

Punjab news : ਹੜ੍ਹ ਦੀ ਮਾਰ ਝਲ ਰਹੇ ਲੋਕਾਂ ਦੀ ਮਦਦ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ, ਉੱਥੇ ਹੀ ਰਾਹਤ ਸਮੱਗਰੀ ਲੈਣ ਨੂੰ ਲੈ ਕੇ ਝਗੜਿਆਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਝਗੜੇ ਉਸ ਵੇਲੇ ਹੁੰਦੇ ਹਨ ਜਦੋਂ ਜਿਨ੍ਹਾਂ ਨੂੰ ਹੜ੍ਹਾਂ ਕਾਰਨ ਕੋਈ ਨੁਕਸਾਨ ਨਹੀਂ ਹੋਇਆ, ਉਹ ਵੀ ਲਾਈਨ ਵਿੱਚ ਖੜ੍ਹ ਕੇ ਰਾਹਤ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਰਕੇ ਅਸਲ ਪੀੜਤਾਂ ਤੱਕ ਪੂਰੀ ਮਦਦ ਨਹੀਂ ਪਹੁੰਚਦੀ ਅਤੇ ਤਕਰਾਰ ਪੈਦਾ ਹੋ ਜਾਂਦੀ ਹੈ। ਲੋਕਾਂ ਨੇ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਵੇਲੇ ਕਿਸੇ ਨੂੰ ਵੀ ਝਗੜੇ ਨਹੀਂ ਕਰਨੇ ਚਾਹੀਦੇ। ਰਾਹਤ ਸਮੱਗਰੀ ਸਿਰਫ ਉਹਨਾਂ ਨੂੰ ਮਿਲੇ ਜਿਨ੍ਹਾਂ ਨੂੰ ਸੱਚਮੁੱਚ ਨੁਕਸਾਨ ਹੋਇਆ ਹੈ, ਜਦਕਿ ਬਾਕੀ ਲੋਕਾਂ ਨੂੰ ਇਹ ਸਮੱਗਰੀ ਨਹੀਂ ਲੈਣੀ ਚਾਹੀਦੀ।